9 Dec 2024 : ਗਿੱਦੜਬਾਹਾ/ਨਰਿੰਦਰ ਵਧਵਾ/ ਹਲਕਾ ਗਿੱਦੜਬਾਹਾ ਦੇ ਨਵੇਂ ਬਣ ਐਮਐਲਏ ਸਰਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਹਲਕੇ ਦੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਜੋ ਲੋਕਾਂ ਨੇ ਇਸ ਵਾਰ ਇੱਕ ਤਰਫਾ ਫਤਵਾ ਦਿੱਤਾ ਹੈ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬਣੇ ਐਮਐਲਏ ਹਰਦੀਪ ਸਿੰਘ ਡਿੰਪੀ ਢਿੱਲੋ ਵੱਲੋਂ ਪਿੰਡ ਦੋਲਾ ਵਿਖੇ ਲੋਕਾਂ ਦੇ ਦੇ ਇੱਕ ਭਾਰੀ ਇਕੱਠ ਨੂੰ ਸੰਬੋਧਿਤ ਕਰਦਿਆਂ ਇਸ ਵਾਰ ਸੇਵਾ ਕਰਨ ਦਾ ਮੌਕਾ ਦੇਣ ਤੇ ਲੋਕਾਂ ਦਾ ਧੰਨਵਾਦ ਕੀਤਾ ਉਨ੍ਹਾਂ ਵੱਲੋਂ ਪਿੰਡ ਨਿਵਾਸੀਆਂ ਨੂੰ ਦੱਸਿਆ ਗਿਆ ਕਿ ਕਿਸੇ ਵੀ ਕੰਮ ਲਈ ਉਹ ਉਨ੍ਹਾਂ ਦੇ ਦਫਤਰ ਵਿਖੇ ਆ ਸਕਦੇ ਹਨ ਤੇ ਆਪਣੇ ਮਸਲੇ ਹੱਲ ਕਰਵਾ ਸਕਦੇ ਹਨ । ਡਿੰਪੀ ਢਿੱਲੋ ਨੇ ਕਿਹਾ ਕਿਸੇ ਨਾਲ ਵੀ ਪਾਰਟੀਬਾਜੀ ਦਾ ਵਿਤਕਰਾ ਨਹੀਂ ਕੀਤਾ ਜਾਵੇਗਾ ਹਰ ਇੱਕ ਦਾ ਕੰਮ ਕੀਤਾ ਅਤੇ ਕਿਸੇ ਨਾਲ ਵੀ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ ਚਾਹੇ ਵੋਟਾਂ ਪਾਈਆਂ ਹਨ ਚਾਹੇ ਨਹੀਂ ਪਰ ਕੰਮ ਹਰ ਇੱਕ ਦਾ ਕੀਤਾ ਜਾਵੇਗਾ ਇਸ ਮੌਕੇ ਪਿੰਡ ਦੌਲਾ ਦੇ ਨਿਵਾਸੀ ਭਾਰੀ ਮਾਤਰਾ ਦੇ ਵਿੱਚ ਹਾਜ਼ਰ ਸਨ