* ਉਦਯੋਗ ਦੇ ਨੁਮਾਇੰਦਿਆਂ ਨੇ ਇਲੈਕਟ੍ਰੌਨਿਕ ਪ੍ਰਣਾਲੀ ਡਿਜ਼ਾਈਨ ਅਤੇ ਨਿਰਮਾਣ (ਈਐੱਸਡੀਐੱਮ) ਖੇਤਰ ਵਿੱਚ ਸੰਸਾਰਿਕ ਮੌਕੇ ਹਾਸਲ ਕਰਨ ਲਈ “ਰੀਸਟਾਰਟ, ਰੀਸਟੋਰ ਐਂਡ ਰੀਸਰਜੈਂਸ” ਮਾਡਲ
ਦਿੱਲੀ (ਪ੍ਰੈਸ ਕੀ ਤਾਕਤ ਬਿਊਰੋ) : ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਇਲੈਕਟ੍ਰੌਨਿਕਸ ਉਦਯੋਗ ਨੂੰ ਮੁਸੀਬਤ ਤੋਂ ਪੈਦਾ ਹੋ ਰਹੇ ਨਵੇਂ ਮੌਕਿਆਂ ਦੀ ਖੋਜ ਕਰਨ ਅਤੇ ਦੇਸ਼ ਨੂੰ ਇਲੈਕਟ੍ਰੌਨਿਕਸ ਨਿਰਮਾਣ ਦਾ ਵਿਸ਼ਵਵਿਆਪੀ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਕਿਹਾ। ਇਲੈਕਟ੍ਰੌਨਿਕਸ ਉਦਯੋਗ ਦੇ ਸੰਗਠਨਾਂ, ਚੈਂਬਰਾਂ ਅਤੇ ਪ੍ਰਮੁੱਖ ਉਦਯੋਗਪਤੀਆਂ ਦੇ ਨਾਲ ਇੱਕ ਮੁਲਾਕਾਤ ਦੌਰਾਨ, ਉਨ੍ਹਾਂ ਨੇ ਵਿਸ਼ਵਵਿਆਪੀ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਸੈਕਟਰ ਨੂੰ ਮਜ਼ਬੂਤ ਕਰਨ ਲਈ ਵਰਤਮਾਨ ਮੌਕਿਆਂ ਅਤੇ ਮੰਤਰਾਲੇ ਦੁਆਰਾ ਨੋਟੀਫਾਈ ਕੀਤੀਆਂ ਯੋਜਨਾਵਾਂ ਦਾ ਲਾਭ ਲੈਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਮੈਡੀਕਲ ਇਲੈਕਟ੍ਰੌਨਿਕਸ ਉਦਯੋਗ ਦੀ ਭੂਮਿਕਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਹਾਲਾਤਾਂ ਨੂੰ ਪੂਰੀ ਤਰ੍ਹਾਂ ਬਦਲ ਦੇਣ ਵਾਲਾ ਸਮਾਂ ਹੈ।
ਮੰਤਰਾਲੇ ਦੇ ਅਧਿਕਾਰੀਆਂ ਨੇ ਦੇਸ਼ ਵਿੱਚ ਕੋਵਿਡ – 19 ਦੀ ਵਰਤਮਾਨ ਹਾਲਤ ਅਤੇ ਆਰੋਗਯ ਸੇਤੂ ਪਲੇਟਫਾਰਮ ਦੇ ਬਾਰੇ ਦੱਸਿਆ। ਨਾਲ ਹੀ ਉਨ੍ਹਾਂ ਨੇ ਮੋਬਾਈਲ ਉਦਯੋਗ ਨੂੰ ਦੇਸ਼ ਵਿੱਚ ਤਕਰੀਬਨ 8 ਕਰੋੜ ਮੋਬਾਈਲ ਫ਼ੋਨ ਤੱਕ ਆਰੋਗਯ ਸੇਤੂ ਐਪ ਨੂੰ ਪਹੁੰਚਾਉਣ ਵਿੱਚ ਸਹਿਯੋਗ ਦੇਣ ਦੇ ਲਈ ਧੰਨਵਾਦ ਕੀਤਾ। ਬੈਠਕ ਦੇ ਦੌਰਾਨ ਥੋੜ੍ਹੇ, ਦਰਮਿਆਨੇ ਅਤੇ ਲੰਬੇ ਸਮੇਂ ਵਿੱਚ ਮੰਤਰਾਲੇ ਦੁਆਰਾ ਕੋਵਿਡ -19 ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਬਾਰੇ ਦੱਸਿਆ ਗਿਆ। ਇਹ ਵੀ ਦੱਸਿਆ ਗਿਆ ਕਿ ਨੌਇਡਾ, ਗ੍ਰੇਟਰ ਨੌਇਡਾ, ਮਹਾਰਾਸ਼ਟਰ, ਤਮਿਲ ਨਾਡੂ, ਆਂਧਰ ਪ੍ਰਦੇਸ਼ ਆਦਿ ਜਿਹੇ ਉੱਚ ਖ਼ਤਰੇ ਵਾਲੇ ਖੇਤਰਾਂ ਵਿੱਚ ਹਾਲਤ ਹੋਣ ਦੇ ਕਾਰਨ ਮੁੱਖ ਇਲੈਕਟ੍ਰੌਨਿਕਸ ਨਿਰਮਾਣ ਕਲਸਟਰਾਂ ਨੂੰ ਸਥਾਨਕ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੇ ਇਲੈਕਟ੍ਰੌਨਿਕਸ ਉਦਯੋਗ ਦੇ ਲਈ ਨਵੀਆਂ ਯੋਜਨਾਵਾਂ ਅਤੇ ਕੋਵਿਡ – 19 ਦੇ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਦਿਸ਼ਾ-ਨਿਰਦੇਸ਼ ਨਿਰਧਾਰਿਤ ਕਰਨ ਵਿੱਚ ਸਹਾਇਤਾ ਦੇਣ ’ਤੇ ਉਦਯੋਗ ਦੀ ਤਰਫੋਂ ਮਿਲੇ ਸਹਿਯੋਗ ਦੀ ਸ਼ਲਾਘਾ ਕੀਤੀ।
ਕੇਂਦਰੀ ਮੰਤਰੀ ਨੇ ਉਦਯੋਗ ਨੂੰ ਜਾਣੂ ਕਰਵਾਇਆ ਕਿ ਲੋੜੀਂਦੀਆਂ ਵਸਤਾਂ ਦੀ ਪਰਿਭਾਸ਼ਾ ਦਾ ਦਾਇਰਾ ਵਧਾਉਂਦੇ ਹੋਏ ਗ੍ਰਹਿ ਮੰਤਰਾਲੇ ਨਾਲ ਇਸ ਵਿੱਚ ਆਈਸੀਟੀ ਉਤਪਾਦਾਂ, ਲੋੜੀਂਦੀਆਂ ਆਈਸੀਟੀ ਉਤਪਾਦਾਂ ਦੀ ਆਨਲਾਇਨ ਵਿਕਰੀ, ਲੋੜੀਂਦੀਆਂ ਆਈਸੀਟੀ ਵਸਤਾਂ ਦੀ ਅਧਿਕਾਰਿਤ ਵਿਕਰੀ ਅਤੇ ਸੇਵਾਵਾਂ ਨੂੰ ਸ਼ਾਮਲ ਕਰਨ ਦੀ ਬੇਨਤੀ ਕੀਤੀ ਗਈ ਹੈ। ਭਾਰਤ ਸਰਕਾਰ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕਰਨ ਲਈ ਐੱਮਈਆਈਟੀਵਾਈ ਦੀਆਂ ਨਵੀਆਂ ਨੋਟੀਫਾਈਡ ਸਕੀਮਾਂ ਦੇ ਤਹਿਤ, ਈਐੱਸਡੀਐੱਮ ਉਦਯੋਗ ਦੇ ਲਈ 50,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਰੋਗਯ ਸੇਤੂ, ਆਧਾਰ, ਡਿਜੀਟਲ ਭੁਗਤਾਨਾਂ ਆਦਿ ਐੱਮਈਆਈਟੀਵਾਈ ਦੀਆਂ ਪਹਿਲਾਂ ਨੇ ਕੋਵਿਡ – 19 ਦੇ ਖ਼ਿਲਾਫ਼ ਲੜਾਈ ਵਿੱਚ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਉਦਯੋਗ ਜਗਤ ਦੇ ਨੁਮਾਇੰਦਿਆਂ ਨੇ ਇਲੈਕਟ੍ਰੌਨਿਕਸ ਸਿਸਟਮ ਡਿਜ਼ਾਈਨ ਐਂਡ ਮੈਨੂਫੈਕਚਰਿੰਗ (ਈਐੱਸਡੀਐੱਮ) ਖੇਤਰ ਵਿੱਚ ਸੰਸਾਰਕ ਮੌਕੇ ਹਾਸਲ ਕਰਨ ਲਈ “ਰੀਸਟਾਰਟ, ਰੀਸਟੋਰ ਐਂਡ ਰੀਸਅਰਜੈਂਸ” ਮਾਡਲ ਪੇਸ਼ ਕੀਤਾ। ਜ਼ਿਦਾਤਰ ਹਿੱਸੇਦਾਰਾਂ ਨੇ ਐੱਮਈਆਈਟੀਵਾਈ ਦੀਆਂ ਨਵੀਂਆਂ ਤਿੰਨ ਯੋਜਨਾਵਾਂ ਅਰਥਾਤ ਪੀਐੱਲਆਈ, ਸਪੇਕਸ ਅਤੇ ਈਐੱਮਸੀ 2.0 ਦੀ ਸ਼ਲਾਘਾ ਕੀਤੀ। ਉਦਯੋਗ ਨੇ ਕੋਵਿਡ – 19 ਦੇ ਕਾਰਨ ਕਾਰਖਾਨਿਆਂ ਦੇ ਕੰਮਕਾਜ, ਲੌਜਿਸਟਿਕਸ, ਨਿਰਯਾਤ, ਸਪਲਾਈ ਚੇਨ ਵਿੱਚ ਵਿਘਨ ਹੋਣ ਅਤੇ ਮੰਗ ਵਿੱਚ ਕਮੀ ਨਾਲ ਜੁੜੇ ਵੱਖ-ਵੱਖ ਮੁੱਦਿਆਂ ਨੂੰ ਉਭਾਰਿਆ।
ਕੇਂਦਰੀ ਮੰਤਰੀ ਨੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਉਦਯੋਗ ਨੂੰ ਪੂਰਾ ਸਹਿਯੋਗ ਦੇਣ ਅਤੇ ਇਲੈਕਟ੍ਰੌਨਿਕਸ ਨਿਰਮਾਣ ਸੁਵਿਧਾਵਾਂ ਨੂੰ ਦੁਬਾਰਾ ਖੋਲ੍ਹਣ ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਪਰਕ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਮੈਨੂਫ਼ੈਕਚਰਜ਼ ਐਸੋਸੀਏਸ਼ਨ ਫ਼ਾਰ ਇੰਫਾਰਮੇਸ਼ਨ ਟੈਕਨਾਲਾਜੀ (ਮੇਟ), ਇੰਡੀਅਨ ਸੈਲੂਲਰ ਐਂਡ ਇਲੈਕਟ੍ਰੌਨਿਕਸ ਐਸੋਸੀਏਸ਼ਨ (ਆਈਸੀਏਈ), ਇਲੈਕਟ੍ਰਾਨਿਕ ਇੰਡਸਟ੍ਰੀਜ਼ ਐਸੋਸੀਏਸ਼ਨ ਆਵ੍ ਇੰਡੀਆ (ਇਲਿਸਨਾ), ਇੰਡੀਆ ਇਲੈਕਟ੍ਰੌਨਿਕਸ ਅਤੇ ਸੈਮੀਕੰਡਕਟਰ ਐਸੋਸੀਏਸ਼ਨ (ਆਈਈਐੱਸਏ), ਕੰਯੂਮ੍ਰ ਇਲੈਕਟ੍ਰੌਨਿਕਸ ਐਂਡ ਅਪਲਾਇੰਸ ਮੈਨੂਫ਼ੈਕਚਰਜ਼ ਐਸੋਸੀਏਸ਼ਨ (ਸੀਏਮਾ), ਇੰਡੀਅਨ ਪ੍ਰਿੰਟਿਡ ਸਰਕਟ ਐਸੋਸੀਏਸ਼ਨ (ਆਈਪੀਸੀਏ), ਇਲੈਕਟ੍ਰਿਕ ਲੈਂਪ ਐਂਡ ਕੰਪੋਨੈਂਟਸ ਮੈਨੂਫੈਕਚਰਰਸ ਐਸੋਸੀਏਸ਼ਨ ਆਵ੍ ਇੰਡੀਆ (ਈਲਕੋਮਾ), ਇੰਡੀਅਨ ਚੈਂਬਰਜ਼ ਆਵ੍ ਕਮਰਸ (ਸੀਆਈਆਈ), ਫ਼ੈਡਰੇਸ਼ਨ ਆਵ੍ ਇੰਡੀਅਨ ਚੈਂਬਰਜ਼ ਆਵ੍ ਕਮਰਸ ਐਂਡ ਇੰਡਸਟ੍ਰੀ (ਫਿੱਕੀ), ਐਸੋਸੀਏਟਡ ਚੈਂਬਰਸ ਆਵ੍ ਕਾਮਰਸ ਐਂਡ ਇੰਡਸਟ੍ਰੀ ਆਵ੍ ਇੰਡੀਆ (ਐਸੋਚੈਮ), ਇੰਟਰਨੈੱਟ ਅਤੇ ਮੋਬਾਈਲ ਐਸੋਸੀਏਸ਼ਨ ਆਵ੍ ਇੰਡੀਆ (ਆਈਏਐੱਮਏਆਈ), ਐਸੋਸੀਏਸ਼ਨ ਆਵ੍ ਇੰਡੀਅਨ ਮੈਡੀਕਲ ਡਿਵਾਈਸ ਇੰਡਸਟ੍ਰੀ (ਏਆਈਐੱਮਈਡੀ), ਟੈਲੀਕਾਮ ਇਕੁਇਪਮੈਂਟ ਮੈਨੂਫ਼ੈਕਚਰਸ ਐਸੋਸੀਏਸ਼ਨ ਆਵ੍ ਇੰਡੀਆ (ਟੇਮਾ), ਪੀਐੱਚਡੀ ਚੈਂਬਰਸ, ਇੰਡੀਅਨ ਟੈਲੀਫ਼ੋਨ ਇੰਡਸਟ੍ਰੀ ਲਿਮਿਟਿਡ (ਆਈਟੀਆਈ) ਜਿਹੇ ਪ੍ਰਮੁੱਖ ਉਦਯੋਗ ਸੰਗਠਨਾਂ ਨੇ ਹਿੱਸਾ ਲਿਆ। ਇਸ ਵਿੱਚ ਐਪਲ, ਸੈਮਸੰਗ, ਜ਼ੀਓਮੀ, ਫਾਕ੍ਸਕਾਨ, ਲਾਵਾ, ਵਿਸਟਰਾਨ, ਓਪੋ, ਫਲੈਕਸ, ਸਟੱਰਲਾਈਟ, ਮਾਈਕ੍ਰੋਮੈਕਸ, ਡੇਕੀ ਇਲੈਕਟ੍ਰੌਨਿਕਸ, ਤੇਜਸ ਨੈੱਟਵਰਕਸ, ਪੈਨਾਸੋਨਿਕ ਆਦਿ ਜਿਹੇ ਮੋਬਾਈਲ, ਖ਼ਪਤਕਾਰ ਇਲੈਕਟ੍ਰੌਨਿਕਸ, ਦੂਰਸੰਚਾਰ ਅਤੇ ਇਲੈਕਟ੍ਰੌਨਿਕਸ ਨਿਰਮਾਣ ਕੰਪਨੀਆਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।