No Result
View All Result
Saturday, April 11, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਧਾਰੀਵਾਲ ਗੋਲੀਬਾਰੀ ਦੀ ਘਟਨਾ ਦੇ ਮੱਦੇਨਜ਼ਰ ਪੰਜਾਬ ਦੇ ਡੀ.ਜੀ.ਪੀ. ਵੱਲੋਂ ਸੂਬੇ ‘ਚ ਸੁਰੱਖਿਆ, ਕਾਨੂੰਨ ਤੇ ਵਿਵਸਥਾ ਦੀ ਸਮੀਖਿਆ

admin by admin
in BREAKING
0
ਧਾਰੀਵਾਲ ਗੋਲੀਬਾਰੀ ਦੀ ਘਟਨਾ ਦੇ ਮੱਦੇਨਜ਼ਰ ਪੰਜਾਬ ਦੇ ਡੀ.ਜੀ.ਪੀ. ਵੱਲੋਂ ਸੂਬੇ ‘ਚ ਸੁਰੱਖਿਆ, ਕਾਨੂੰਨ ਤੇ ਵਿਵਸਥਾ ਦੀ ਸਮੀਖਿਆ
0
SHARES
0
VIEWS
Share on FacebookShare on Twitter

ਚੰਡੀਗੜ੍ਹ, 11 ਫਰਵਰੀ (ਪਿਯੂਸ਼ ਗੁਪਤਾ) : ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਧਾਰੀਵਾਲ ਵਿਖੇ ਸੋਮਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਦੇ ਮੱਦੇਨਜ਼ਰ ਸਥਿਤੀ ਦਾ ਜਾਇਜ਼ਾ ਲੈਂਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਅੱਜ ਸੂਬੇ ਭਰ ‘ਚ ਸੁਰੱÎਖਿਆ ਅਤੇ ਕਾਨੂੰਨ ਤੇ ਵਿਵਸਥਾ ਦੀ ਸਮੀਖਿਆ ਕੀਤੀ ਗਈ। ਸਮੂਹ ਰੇਂਜਾਂ ਦੇ ਆਈ.ਜੀ., ਪੁਲਿਸ ਕਮਿਸ਼ਨਰਾਂਅਤੇ ਸੀਨੀਅਰ ਸੁਪਰਡੈਂਟਸ ਆਫ਼ ਪੁਲਿਸ ਦੇ ਨਾਲ ਇੱਕ ਵੀਡੀਓ ਕਾਨਫ਼ਰੰਸ ਦੌਰਾਨ ਦਿਨਕਰ ਗੁਪਤਾ ਨੇ ਸੁਰੱਖਿਆ ਨਾਲ ਜੁੜੇ ਵੱਖ-ਵੱਖੇ ਪਹਿਲੂਆਂ ਅਤੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਅਤੇ ਉੱਚ ਦ੍ਰਿਸ਼ਟਤਾ ਪੁਲਿਸਿੰਗ, ਏਰੀਆ ਡੌਮੀਨੇਸ਼ਨ ਆਪਰੇਸ਼ਨਜ਼ ਵਿੱਚ ਤੇਜ਼ੀ ਲਿਆਉਣ, ਸ਼ੱਕੀ ਵਾਹਨਾਂ ਦੀ ਜਾਂਚ, ਜ਼ਿਲ੍ਹਿਆਂ ਦੀਆਂ ਗਸ਼ਤ ਅਤੇ ਤਾਇਨਾਤੀ ਸਬੰਧੀ ਯੋਜਨਾਵਾਂ, ਪੀਸੀਆਰ, ਰੂਰਲ ਰੈਪਿਡ ਪੁਲਿਸ ਰਿਸਪਾਂਸ (ਆਰ.ਆਰ.ਪੀ.ਆਰ.ਐਸ.) ਵਾਹਨਾਂ ਅਤੇ ਗਸ਼ਤ ਕਰਨ ਲਈ ਵਰਤੇ ਜਾਂਦੇ ਹੋਰ ਵਾਹਨਾਂ ਨੂੰ ਕਾਰਜ ਵਿੱਚ ਲਗਾਉਣ ਦੇ ਹੁਕਮ ਦਿੱਤੇ।
ਡੀਜੀਪੀ ਨੇ ਪਿਛਲੇ ਦਿਨੀਂ ਗੁੰਡਾਗਰਦੀ ਦੇ ਅਪਰਾਧਾਂ ਖਾਸ ਤੌਰ ‘ਤੇ ਐਨਡੀਪੀਐਸ, ਯੂਏਪੀਏ, ਆਰਮਜ ਐਕਟ ਦੇ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਤੋਂ ਇਲਾਵਾ ਮਾਲੇਰਕੋਟਲਾ, ਲੁਧਿਆਣਾ ਅਤੇ ਮਾਨਸਾ ਵਿਖੇ ਹੋਣ ਵਾਲੇ ਸੀਏਏ/ਐਨਆਰਸੀ/ਐਨਪੀਆਰ ਦੇ ਵਿਰੋਧ ਪ੍ਰਦਰਸਨਾਂ ਦੌਰਾਨ ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਵਰਗੇ ਹੋਰ ਸੁਰੱਖਿਆ ਉਪਾਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਡੀਜੀਪੀ ਨੇ ਪੁਲਿਸ ਕਮਿਸਨਰਾਂ ਅਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਨੂੰ ਵੀ ਨਿਰਦੇਸ ਦਿੱਤੇ ਕਿ ਉਹ ਪੁਲਿਸ ਕਰਮਚਾਰੀਆਂ ਨੂੰ ਬੇਲੋੜੀਆਂ ਡਿਊਟੀਆਂ ਤੋਂ ਹਟਾਉਣ ਅਤੇ ਪੁਲਿਸ ਦੀ ਕਾਰਜਕੁਸਲਤਾ ਨੂੰ ਦਿਨ ਪ੍ਰਤੀ ਵਧਾਉਣ ਲਈ ਕਾਰਜਸੀਲ ਡਿਊਟੀਆਂ ‘ਤੇ ਤਾਇਨਾਤ ਕਰਨ ਲਈ ਇਕ ਵਿਸਾਲ ਮੈਨਪਾਵਰ ਆਡਿਟ ਕਰਵਾਉਣ। ਡੀਜੀਪੀ ਨੇ ਉਨ੍ਹਾਂ ਨੂੰ ਅਪਰਾਧਾਂ ਦਾ ਤੁਰੰਤ ਪਤਾ ਲਗਾਉਣ ਅਤੇ ਰੋਕਥਾਮ ਲਈ ਪੁਲਿਸ ਦੇ ਵੱਖ ਵੱਖ ਡਾਟਾਬੇਸਾਂ ਜਿਵੇਂ ਕਿ ਸੀ.ਸੀ.ਟੀ.ਐੱਨ.ਐੱਸ., ਸਾਂਝ, ਪੀ.ਏ.ਆਈ.ਐੱਸ. ਆਦਿ ਤੋਂ ਅੰਕੜੇ ਇਕੱਠੇ ਕਰਨ ਲਈ ਕਿਹਾ।
ਇਸ ਦੌਰਾਨ ਏਡੀਜੀਪੀ ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਨੇ ਘਟਨਾ ਸਥਾਨ ਦਾ ਮੁਆਇਨਾ ਕਰਨ ਲਈ ਧਾਰੀਵਾਲ ਦਾ ਦੌਰਾ ਕੀਤਾ ਜਿੱਥੇ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਅਸੋਕ ਕੁਮਾਰ ਅਤੇ ਹਨੀ ਮਹਾਜਨ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਮੌਕੇ ਸ੍ਰੀ ਢੋਕੇ ਦੇ ਨਾਲ ਐਸਐਸਪੀ ਗੁਰਦਾਸਪੁਰ ਸਵਰਨਦੀਪ ਸਿੰਘ, ਏਆਈਜੀ (ਸੀਆਈ) ਅੰਮ੍ਰਿਤਸਰ ਕੇਤਨ ਪਾਟਿਲ, ਏਆਈਜੀ (ਐਸਐਸਓਸੀ) ਸੁਖਮਿੰਦਰ ਮਾਨ ਵੀ ਮੌਜੂਦ ਸਨ। ਇਸ ਤੋਂ ਬਾਅਦ ਉਹਨਾਂ ਅੰਮ੍ਰਿਤਸਰ ਵਿਖੇ ਆਈਜੀਪੀ ਬਾਰਡਰ ਅਤੇ ਸਰਹੱਦੀ ਜਿਲ੍ਹਿਆਂ ਦੇ ਹੋਰ ਐਸਐਸਪੀਜ਼ ਨਾਲ ਵੀ ਮੁਲਾਕਾਤ ਕੀਤੀ, ਜਿਥੇ ਉਹਨਾਂ ਧਾਰੀਵਾਲ ਕਾਂਡ ਵਿੱਚ ਹੋਏ ਹਮਲੇ ਦੀ ਜਾਂਚ ਦੀ ਸਥਿਤੀ ਦੇ ਨਾਲ ਨਾਲ ਚੱਲ ਰਹੇ ਸੀਟੀ ਅਪਰੇਸਨਾਂ ਦਾ ਵੀ ਜਾਇਜਾ ਲਿਆ। ਇਸ ਵੀਡੀਓ ਕਾਨਫਰੰਸ ਵਿੱਚ ਏਡੀਜੀਪੀ ਟੈਕਨੀਕਲ ਸਰਵਿਸਿਸ, ਏਡੀਜੀਪੀ ਸੁਰੱਖਿਆ, ਏਡੀਜੀਪੀ ਕਾਨੂੰਨ ਤੇ ਵਿਵਸਥਾ, ਏਡੀਜੀਪੀ ਇੰਟੈਲੀਜੈਂਸ ਅਤੇ ਆਈਜੀ ਕਾਊਂਟਰ ਇੰਟੈਲੀਜੈਂਸ ਵੀ ਮੌਜੂਦ ਸਨ।

Post Views: 143
Previous Post

ਗੁੱਡਵਿੱਲ ਵੈਲਫੇਅਰ ਸਪੋਰਟਸ ਕਲੱਬ ਦਾ ਮੁੱਖ ਉਦੇਸ਼ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ : ਵਿਜੇ ਲੈਹਰੀ

Next Post

Two Days Workshop on Film at University

Next Post
Two Days Workshop on Film at University

Two Days Workshop on Film at University

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800