ਪਟਿਆਲਾ, 15 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਜੇਕਰ ਆਪਣੇ ਆਪ ਨੂੰ ਆਪਣੇ ਬਚਿਆਂ ਅਤੇ ਵਾਤਾਵਰਨ ਵਿਚ ਵਸਦੇ ਜੀਵਾਂ, ਪੰਛੀਆਂ, ਪੌਦਿਆਂ ਨੂੰ ਤਬਾਹੀ ਤੋਂ ਬਚਾਉਂਣਾ ਹੈ ਤਾਂ ਵਾਤਾਵਰਨ ਦੀ ਤਬਾਹੀ ਰੋਕਣ ਹਿਤ ਵਧ ਤੋਂ ਵਧ ਪੌਦੇ ਲਗਾਉ ਅਤੇ ਉਨਾਂ ਦੀ ਸੰਭਾਲ ਕਰੋ, ਵਹੀਕਲਾਂ, ਫੈਕਟਰੀਆਂ, ਏ.ਸੀ ਅਤੇ ਬਿਜਲੀ ਪ੍ਰਦੂਸ਼ਨ ਘਟਾਉ। ਇਹ ਸੁਨੇਹਾ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਗਲੋਬਲ ਹਿਉਮਨ ਸਰਵਿਸ ਆਰਗੇਨਾਈਜ਼ੇਸ਼ਨ ਦੇ ਸਾਲਾਨਾ ਸਮਾਗਮ ਵਿਖੇ ਪਟਿਆਲਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਦਿੱਤਾ। ਉਨਾਂ ਨੇ ਕਿਹਾ ਕਿ ਬਾਬਾ ਨਾਨਕ ਦੇਵ ਜੀ ਨੂੰ ਗੁਰੂ ਮੰਨਣ ਵਾਲੇ ਲੋਕੋ, ਉਨਾਂ ਦੇ ਮਹਾਨ ਸੁਨੇਹੇ ਕਿ ਸ਼ੁੱਧ ਹਵਾ ਨੂੰ ਗੁਰੂ ਸਮਝੋ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਅਤੇ ਇਸ ਨੂੰ ਤਬਾਹੀ ਤੋਂ ਬਚਾਉਣ ਹਿਤ ਯਤਨ ਕਰੋ ਤਾਂ ਹੀ ਅਸਲ ਭਗਤੀ ਹੈ। ਇਸ ਮੌਕੇ ਕਰਨਲ ਬਿਸ਼ਨ ਦਾਸ, ਪ੍ਰਧਾਨ ਜੀ ਨੇ ਦਸਿਆ ਕਿ ਉਨਾਂ ਦੀ ਟੀਮ ਰਾਹੀਂ ਪਿਛਲੇ 23 ਸਾਲਾਂ ਵਿੱਚ ਆਰਮੀ ਖੇਤਰ ਅਤੇ ਦੂਸਰੀਆਂ ਥਾਵਾਂ ਤੇ ਲੱਖਾਂ ਪੌਦੇ ਲਗਾਏ ਗਏ ਜੋ ਅੱਜ ਵਧੀਆ ਦਰਖਤ ਬਨ ਕੇ ਸੇਵਾ ਕਰ ਰਹੇ ਹਨ । ਸੰਸਥਾ ਦੇ ਪੈਟਰਨ ਸ਼੍ਰੀ ਮਨਜੀਤ ਸਿੰਘ ਨਾਰੰਗ, ਸਾਬਕਾ ਆਈ.ਜੀ ਪਰਮਜੀਤ ਸਿੰਘ ਗਰੇਵਾਲ, ਡੀ.ਆਈ.ਜੀ ਕਰਾਇਮ ਸ਼੍ਰੀ ਡਾ: ਕੌਸਤਵ ਸ਼ਰਮਾ ਨੇ ਕਰਨਲ ਬਿਸ਼ਨ ਦਾਸ ਦੇ ਵਾਤਾਵਰਨ ਦੇ ਬਚਾਉ ਹਿਤ ਮਹਾਨ ਕੰਮਾਂ ਦੀ ਪ੍ਰਸੰਸਾ ਕੀਤੀ। ਐਸ.ਪੀ.ਸ਼੍ਰੀ ਹੰਸ ਰਾਜ ਹੰਸ ਦੇ ਸਗਿਰਦ ਸ਼੍ਰੀ ਸਨੀ ਹੰਸ ਨੇ ਸੁਵਾਗਤੀ ਗੀਤ ਗਾਇਆ।ਗਰੀਨ ਵੈਲ ਹਾਈ ਸਕੂਲ ਅਤੇ ਨਿਊ ਏਰਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਕਿਟ ਰਾਹੀਂ ਵਾਤਾਵਰਨ ਬਚਾਉ ਦਾ ਸੁਨੇਹਾ ਦਿੱਤਾ।
ਪਦਮ ਸ਼੍ਰੀ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਰਨਲ ਬਿਸ਼ਨ ਦਾਸ ਨੂੰ ਪਟਿਆਲੇ ਦੇ ਨਿਸਕਾਮ ਸੰਤ ਸਿਪਾਹੀ ਅਤੇ ਵਾਤਾਵਰਨ ਪ੍ਰੇਮੀ ਦਾ ਸਨਮਾਨ ਦਿੱਤਾ। ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਚੀਫ ਜੁਡੀਸੀਅਲ ਮਜਿਸਟਰੇਟ ਪਰਮਿੰਦਰ ਪਾਲ ਕੌਰ ਨੇ ਅਧਿਕਾਰ ਤੋਂ ਪਹਿਲਾਂ ਦਰਜਾ ਅਤੇ 11 ਸਵੀਧਾਨਿਕ ਫਰਜ਼ਾ ਤੇ ਚੱਲਣ ਦੀ ਅਪੀਲ ਕੀਤੀ. ਸਮਾਗਮ ਦੇ ਅੰਤ ਵਿੱਚ ਸੱਭ ਨੇ ਰਲਕੇ ਵਾਤਾਵਰਨ ਬਚਾਉ, ਵੱਧ ਪੌਦੇ ਲਗਾਉ, ਨਿਯਮਾਂ, ਕਾਨੂੰਨਾ ਅਸੂਲਾਂ ਦੀ ਪਾਲਣਾ ਕਰਨ ਦਾ ਪ੍ਰਣ ਕੀਤਾ।