No Result
View All Result
Friday, March 6, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਫਸਟ ਏਡ ਬਕਸੇ ਨਹੀਂ ਫਸਟ ਏਡ ਸੀ ਪੀ ਆਰ ਟਰੇਨਿੰਗ ਬਚਾ ਸਕਦੇ ਹਨ ਕੀਮਤੀ ਜਾਨਾਂ।

admin by admin
in BREAKING, COVER STORY, National, POLITICS, PUNJAB
0
ਫਸਟ ਏਡ ਬਕਸੇ ਨਹੀਂ ਫਸਟ ਏਡ ਸੀ ਪੀ ਆਰ ਟਰੇਨਿੰਗ ਬਚਾ ਸਕਦੇ ਹਨ ਕੀਮਤੀ ਜਾਨਾਂ।
0
SHARES
0
VIEWS
Share on FacebookShare on Twitter

ਪਟਿਆਲਾ,08-02-23(ਪ੍ਰੈਸ ਕੀ ਤਾਕਤ ਬਿਊਰੋ ):  ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਡਾਕਟਰਾਂ ਪੈਰਾਂ ਮੈਡੀਕਲ ਸਟਾਫ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵਰਕਰਾਂ ਨੂੰ ਆਪਣੀਆਂ ਵਹੀਕਲਾ ਵਿਚ ਫਸਟ ਏਡ ਕਿੱਟਾਂ ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਸੜਕੀ ਹਾਦਸਿਆਂ ਦੌਰਾਨ ਜ਼ਖ਼ਮੀ ਅਤੇ ਬੇਹੋਸ਼ ਵਿਆਕਤੀਆਂ ਨੂੰ ਮੌਕੇ ਤੇ ਠੀਕ ਫਸਟ ਏਡ ਦੇਕੇ ਮਰਨ ਤੋਂ ਬਚਾਇਆ ਜਾਏ, ਬਹੁਤ ਵਧੀਆ ਸ਼ਾਨਦਾਰ ਪ੍ਰਸ਼ੰਸਾਯੋਗ ਉਪਰਾਲੇ ਹਨ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਜੀ ਅਤੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਜੀ ਡਾਕਟਰ ਬਲਵੀਰ ਸਿੰਘ ਜੀ ਦੇ। ਕਿਉਂਕਿ ਪੰਜਾਬ ਦੀਆਂ ਸੜਕਾਂ ਤੇ ਹਰਰੋਜ 100 ਤੋਂ ਵੱਧ ਲੋਕ ਹਾਦਸਿਆਂ ਕਾਰਨ ਜ਼ਖ਼ਮੀ ਹੋ ਰਹੇ ਹਨ। ਇਨ੍ਹਾਂ 100 ਵਿਚੋਂ 15/20/25 ਪੀੜਤਾਂ ਦੀ ਤਾਂ ਹਰ ਰੋਜ਼ ਮੌਤਾਂ ਹੋ ਰਹੀਆਂ ਹਨ। 30/40 ਪੀੜਤਾਂ ਨੂੰ ਅਜਿਹੀਆਂ ਖਤਰਨਾਕ ਸੱਟਾਂ ਲੱਗਦੀਆਂ ਹਨ ਵਿਸ਼ੇਸ਼ ਤੌਰ ਤੇ ਸਿਰ ਦੀ ਅੰਦਰੂਨੀ ਸੱਟਾਂ ਜਿਨ੍ਹਾਂ ਵਿੱਚ ਦੋ ਪਹੀਆਂ ਚਾਲਕ ਹੈਲਮਟ ਜਾਂ ਸਿਰ ਤੇ ਪੱਗੜੀ ਦਾ ਨਾ ਹੋਣਾ ਕਾਰਾਂ ਬੱਸਾਂ ਦੇ ਹਾਦਸਿਆਂ ਦੌਰਾਨ ਇਨਸਾਨ ਦਾ ਸਿਰ ਕਿਸੇ ਸਖ਼ਤ ਚੀਜ਼ ਨਾਲ ਟਕਰਾਉਣਾ , ਜਿਸ ਕਾਰਨ ਪੀੜਤਾਂ ਦੇ ਦਿਮਾਗ ਵਿੱਚ ਖੂਨ ਜਮਾਂ ਹੋਣ ਕਾਰਨ ਦਿਮਾਗ ਅੰਦਰ ਸੋਜ਼ ਦਿਮਾਗ ਦਾ ਹਿਲੋਰਾ ਅਜਿਹੇ ਪੀੜਤ ਕੌਮੇ ਜਾ ਅੰਧਰੰਗ ਦਾ ਸ਼ਿਕਾਰ ਹੋ ਰਹੇ ਹਨ ਦੂਸਰਾ ਰੀੜ ਦੀ ਹੱਡੀ ਦੀ ਸੱਟਾਂ ਤੀਸਰੇ ਪਸਲੀਆਂ ਦੀਆਂ ਸੱਟਾਂ, ਲੱਤਾਂ ਬਾਹਵਾਂ ਦਾ ਕੱਟ ਜਾਣਾ,  ਲੰਮੇ ਸਮੇਂ ਤੱਕ ਅਪਾਹਜਾਂ ਵਰਗਾਂ ਜੀਵਨ ਬਤੀਤ ਕਰਦੇ ਹਨ। ਤੀਸਰੇ ਕਿਸਮ ਦੇ ਜ਼ਖ਼ਮੀ ਜਿਨਾਂ ਦੇ ਬਹੁਤ ਘੱਟ ਸੱਟਾਂ ਲਗਦੀਆਂ ਹਨ ਅਤੇ ਮਲ੍ਹਮ ਪੱਟੀਆਂ ਨਾਲ ਉਹ ਮੂੜ ਕੰਮ ਕਰਨ ਲਗਦੇ ਹਨ। ਪੰਜਾਬ ਸਰਕਾਰ ਵੱਲੋਂ ਪਬਲਿਕ ਨੂੰ ਬੇਨਤੀ ਕੀਤੀ ਗਈ ਹੈ ਕਿ ਸੜਕੀ ਹਾਦਸਿਆਂ ਦੇ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਮਦਦਗਾਰ ਫ਼ਰਿਸ਼ਤੇ ਸਕੀਮ ਤਹਿਤ ਪੀੜਤਾਂ ਦੀ ਮਦਦ ਕਰਨ ਲਈ ਅਗੇ ਆਉਂਣ ਵਾਲਿਆਂ ਨੂੰ ਸਰਕਾਰ ਵਲੋਂ ਦੋ ਹਜ਼ਾਰ ਰੁਪਏ ਅਤੇ ਪ੍ਰਸੰਸਾ ਪੱਤਰ ਦੇਕੇ ਸਨਮਾਨਿਤ ਕੀਤਾ ਜਾਵੇਗਾ।     ਹੁਣ ਗਲ ਹੈ ਕਿ ਸੜਕੀ ਹਾਦਸਿਆਂ ਕਾਰਨ ਮਰਨ ਦੇ ਕੀ ਕਾਰਨ ਹਨ, ਕਿਸੇ ਵੀ ਇਨਸਾਨ ਦੀ ਅਚਾਨਕ ਹੋਣ ਵਾਲੀਆਂ ਮੌਤਾਂ ਦੇ ਮੁੱਖ ਕਾਰਨ ਹਨ ਜਦੋਂ ਅਚਾਨਕ ਪੀੜਤਾਂ ਦੇ ਸਾਹ ਬੰਦ ਹੋ ਜਾਣ, ਦਿਲ ਦੀ ਧੜਕਣ ਰੁਕ ਜਾਵੇ ਜਿਸਨੂੰ ਮੈਡੀਕਲ ਖੇਤਰ ਵਿਚ ਕਾਰਡੀਅਕ ਅਰੈਸਟ ਕਹਿੰਦੇ ਹਨ, ਤੀਸਰੇ ਕਾਰਨ ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਦੀ ਸਪਲਾਈ ਬੰਦ ਹੋਣ ਕਾਰਨ ਦਿਮਾਗ ਕੰਮ ਕਰਨਾ ਬੰਦ ਕਰ ਦੇਵੇ, ਕਿਸੇ ਦੀ ਸਾਹ ਨਾਲੀ ਵਿੱਚ ਬਾਹਰੀ ਚੀਜ਼ ਫਸ ਜਾਵੇ, ਸਾਹ ਨਾਲੀ ਵਿੱਚ ਖੂਨ ਉਲਟੀ ਝੰਗ ਟੁੱਟੇ ਦੰਦ ਜਾ ਜੀਭ ਚਲੇ ਜਾਣ, ਤਾਂ ਇਨ੍ਹਾਂ ਕਾਰਨਾਂ ਕਰਕੇ ਪੀੜਤਾਂ ਦੀ ਚਾਰ ਪੰਜ ਮਿੰਟਾਂ ਵਿੱਚ ਮੌਤ ਹੋ ਸਕਦੀ ਹੈ। ਚੋਥਾ ਕਾਰਨ ਸਰੀਰ ਵਿੱਚੋਂ ਬਹੁਤ ਜ਼ਿਆਦਾ ਖ਼ੂਨ ਵਗ ਜਾਵੇ, ਇੱਕ ਇਨਸਾਨ ਵਿੱਚ 4/5/6 ਲੀਟਰ ਖੂਨ ਹੁੰਦਾ ਹੈ ਜਿਸ ਵਿੱਚੋ 40 ਪ੍ਰਤੀਸ਼ਤ ਤੋਂ ਵੱਧ ਖੂਨ ਨਿਕਲਣ ਕਾਰਨ ਦਿਲ ਦਿਮਾਗ ਨੂੰ ਖੂਨ ਅਤੇ ਖੂਨ ਵਿੱਚ ਆਕਸੀਜਨ ਗੂਲੂਕੋਸ ਦੀ ਘਾਟ ਹੋਣ ਕਰਕੇ ਦਿਲ ਦਿਮਾਗ ਸਾਹ ਕਿਰਿਆ ਬੰਦ ਹੋਣ ਕਾਰਨ ਇਨਸਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਇਥੇ ਦੱਸਣਯੋਗ ਹੈ ਕਿ ਪੀ ਜੀ ਆਈ ਚੰਡੀਗੜ੍ਹ ਦੇ ਇੱਕ ਸੀਨੀਅਰ ਡਾਕਟਰ ਨੇ ਮੈਰਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਰੈਫਰ ਹੋਕੇ ਪਹੁੰਚਣ ਵਾਲੇ 50 ਪ੍ਰਤੀਸ਼ਤ ਪੀੜਤ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਕੌਮੇ ਵਿੱਚ ਚਲੇ ਜਾਂਦੇ ਹਨ ਕਿਉਂਕਿ ਉਨ੍ਹਾਂ ਦੇ ਦਿਮਾਗ ਵਿੱਚ ਜਾਂ ਤਾਂ ਖੂਨ ਜੰਮ ਜਾਂਦਾ ਜਾ ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਦੀ ਸਪਲਾਈ ਬੰਦ ਹੋਣ ਕਾਰਨ ਦਿਮਾਗ ਵਿੱਚ ਕਰੰਟ ਦੀ ਕਮੀਂ ਹੋਣ ਕਰਕੇ ਦਿਮਾਗ ਦੇ ਸੈੱਲ ਮਰ ਜਾਂਦੇ ਹਨ ਜਿਸ ਕਾਰਨ ਪੀੜਤ ਲੰਮੇ ਸਮੇਂ ਤੱਕ ਕੌਮੇ ਵਿੱਚ ਚਲੇ ਜਾਂਦੇ ਹਨ ਜਦਕਿ ਫਸਟ ਏਡ ਵਿਚ ਏ ਬੀ ਸੀ ਡੀ ਦੀ ਜਾਣਕਾਰੀ ਨਾਲ ਲੋਕ ਐਂਬੂਲੈਂਸ ਜਾ ਆਪਣੇ ਵਹੀਕਲ ਵਿੱਚ ਰਿਕਵਰੀ ਪੁਜੀਸ਼ਨ ਵਿੱਚ ਲਿਟਾ ਕੇ ਰੱਖਣ ਪਾਣੀ ਨਾ ਪਿਲਾਉਣ, ਹਵਾ ਦਿੰਦੇ ਰਹਿਣ ਤਾਂ ਪੀੜਤਾਂ ਨੂੰ ਕੌਮੇ ਜਾ ਜਾਣ ਜਾਂ ਅੰਧਰੰਗ ਤੋਂ ਬਚਾਇਆ ਜਾ ਸਕਦਾ ਹੈ।ਇਸ ਤੋਂ ਇਲਾਵਾ ਕਰੰਟ ਲੱਗਣ, ਡੁੱਬਣਾ, ਅਤੇ ਗੈਸਾਂ ਧੂੰਏਂ ਮੱਲਬੇ ਵਿਚ ਫਸੇ ਰਹਿਣ ਵਾਲੇ ਵੀ ਮਰ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਫੇਫੜਿਆਂ ਦਿਲ ਦਿਮਾਗ ਨੂੰ ਆਕਸੀਜਨ ਦੀ ਕਮੀਂ ਹੈ ਜਾਂਦੀ ਹੈ ।          ਹੁਣ ਜ਼ਰੂਰਤ ਹੈ ਕਿ ਸੜਕੀ ਹਾਦਸਿਆਂ ਦੇ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਅਤੇ ਵਗਦੇ ਖੂਨ ਨੂੰ ਬੰਦ ਕਰਨਾ। ਵਗਦੇ ਖੂਨ ਨੂੰ ਬੰਦ ਕਰਨ ਲਈ ਕਪੜੇ ਵਜੋਂ ਤਿਕੋਣੀ ਪੱਟੀਆਂ, ਰੁਮਾਲ, ਚੂੰਨੀਆ ਪਟਕੇ ਪੱਗੜੀ ਮਫੱਰਲ ਆਦਿ ਕੰਮ ਕਰਦੇ ਹਨ ਪਰ ਸੜਕਾਂ ਤੇ ਪੀੜਤਾਂ ਦੇ ਜ਼ਖਮਾਂ ਤੇ ਦਵਾਈਆਂ ਲਗਾਕੇ ਗੋਲ ਪੱਟੀਆਂ ਕਰਨੀਆਂ ਸਮੇਂ ਦੀ ਬਰਬਾਦੀ ਹੈ, ਕਿਉਂਕਿ ਫਸਟ ਏਡ ਵਿਚ ਤਾਂ ਪੀੜਤਾਂ ਦਾ ਵਗਦਾ ਖ਼ੂਨ ਬੰਦ ਕਰਨ ਲਈ ਕੋਈ ਵੀ ਸਾਫ਼ ਕਪੜਾ ਜਾ ਤਿਕੋਣੀ ਪੱਟੀਆਂ ਰੁਮਾਲ ਚੂੰਨੀਆ ਪਟਕੇ ਮਫੱਰਲ ਵਰਤੇ ਜਾ ਸਕਦੇ ਹਨ, ਜ਼ਖਮਾਂ ਤੇ ਦਵਾਈਆਂ ਲਗਾਕੇ ਡਰੈਸਿੰਗ ਕਰਨਾ ਡਾਕਟਰ ਨਰਸਾਂ ਪੈਰਾਂ ਮੈਡੀਕਲ ਸਟਾਫ ਦੇ ਕੰਮ ਹਨ।          ਫਸਟ ਏਡ ਕਰਨ ਵਾਲੇ ਮਦਦਗਾਰ ਦੋਸਤ ਵਲੋਂ ਪੀੜਤਾਂ ਦੀ ਜਾਨਾਂ ਬਚਾਉਣ ਲਈ ਸਾਹ ਕਿਰਿਆ, ਦਿਲ ਦੀ ਧੜਕਣ ਅਤੇ ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਦੀ ਸਪਲਾਈ ਚਾਲੂ ਰੱਖਣਾ, ਪੀੜਤਾਂ ਦਾ ਤਾਪਮਾਨ ਅਤੇ ਬਲੱਡ ਪਰੈਸ਼ਰ ਸ਼ੂਗਰ ਲੇਵਲ ਠੀਕ ਰੱਖਣਾ ਬਹੁਤ ਜ਼ਰੂਰੀ ਹਨ। ਪੀੜਤਾਂ ਦੀ ਹਾਲਤ ਨੂੰ ਹੋਰ ਜ਼ਿਆਦਾ ਖਰਾਬ ਹੋਣ ਤੋਂ ਰੋਕਣਾ, ਪੀੜਤਾਂ ਨੂੰ ਠੀਕ ਢੰਗ ਤਰੀਕਿਆਂ ਨਾਲ ਰਿਕਵਰੀ ਪੁਜੀਸ਼ਨ, ਵੈਂਟੀਲੇਟਰ ਪੋਜੀਸਨ ਵਿੱਚ ਲਿਟਾ ਕੇ ਜਲਦੀ ਤੋਂ ਜਲਦੀ ਹਸਪਤਾਲ ਲੈਕੇ ਜਾਣਾ, ਅਤੇ ਆਪਣੇ ਘਰ ਪਰਿਵਾਰ ਮਹੱਲੇ ਸੜਕਾਂ ਦਫ਼ਤਰਾਂ ਕੰਮ ਵਾਲੀਆਂ ਥਾਵਾਂ ਤੇ ਫਸਟ ਏਡ ਕਰਨ ਵਾਲੇ ਮਾਹੋਲ ਬਣਾਉਣਾ ਹੈ।                    ਇਸ ਲਈ ਅਸੀਂ ਸਰਕਾਰ ਅਤੇ ਫਸਟ ਏਡ ਸੀ ਪੀ ਆਰ ਬੇਸਿਕ ਲਾਈਫ ਸਪੋਰਟ ਦੀ ਟ੍ਰੇਨਿੰਗ ਦੇਣ ਵਾਲੇ ਅਦਾਰਿਆਂ ਦੇ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੈਡਿਟਸ ਅਤੇ ਸਕਾਊਟ ਗਾਈਡਜ਼, ਨੈਹਰੂ ਯੂਵਕ ਸੇਵਾਵਾਂ ਦੇ ਵਰਕਰਾਂ ਡਰਾਈਵਰਾਂ ਕਡੰਕਟਰਾਂ ਨੈਨੀ ਨੂੰ ਫਸਟ ਏਡ ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਂਟੀਲੇਟਰ ਬਣਾਉਟੀ ਸਾਹ ਕਿਰਿਆ, ਫਸਟ ਏਡ ਦੀ ਏ ਬੀ ਸੀ ਡੀ, ਬਾਰੇ ਟ੍ਰੇਨਿੰਗ ਵਾਰ ਵਾਰ ਕਰਵਾਈ ਜਾਵੇ ਕਿਉਂਕਿ ਹਾਦਸੇ ਪੀੜਤਾਂ ਅਤੇ ਅਚਾਨਕ ਆਏ ਦਿਲ ਦੇ ਦੌਰੇ ਅਨਜਾਇਨਾ ਕਾਰਡੀਅਕ ਅਰੈਸਟ ਸਮੇਂ ਫਸਟ ਏਡ ਕਿੱਟਾਂ ਨਹੀਂ ਸਗੋਂ ਫਸਟ ਏਡ ਟ੍ਰੇਨਿੰਗ ਦੇ ਗਿਆਨ ਕੀਮਤੀ ਜਾਨਾਂ ਬਚਾਉਣ ਲਈ ਮਦਦਗਾਰ ਸਿੱਧ ਹੁੰਦੇ ਹਨ। ਕੇਵਲ ਵਗਦੇ ਖੂਨ ਨੂੰ ਬੰਦ ਕਰਨ, ਟੁੱਟੇ ਅੰਗ ਨੂੰ ਅਹਿਲ ਕਰਨ ਲਈ ਅਤੇ ਪੀੜਤਾਂ ਨੂੰ ਟਰਾਂਸਪੋਰਟ ਕਰਨ ਲਈ ਪੱਟੀਆਂ ਦੀ੍ ਅਤੇ ਟੁੱਟੇ ਅੰਗਾਂ ਨੂੰ ਅਹਿਲ ਕਰਨ ਲਈ ਪੱਟੀਆਂ ਅਤੇ ਫੱਟੀਆਂ ਦੀ ਜ਼ਰੂਰਤ ਪੈਂਦੀ ਹੈ। ਪੱਟੀਆਂ ਅਤੇ ਫੱਟੀਆਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ। ਤਿਕੋਣੀ ਪੱਟੀਆਂ,ਜੋਂ ਫਸਟ ਏਡ ਬਕਸੇ ਕਿੱਟਾਂ ਵਿੱਚ ਰਖਣਾ ਬਹੁਤ ਜ਼ਰੂਰੀ ਹਨ, ਗੋਲ ਸਫੈਦ ਰੰਗ ਦੀਆਂ ਪੱਟੀਆਂ ਜੋਂ ਜ਼ਖ਼ਮ ਤੇ ਦਵਾਈ ਲਗਾਕੇ ਡਰੈਸਿੰਗ ਕਰਨ ਲਈ ਵਰਤੀਆਂ ਜਾਂਦੀਆਂ ਹਨ, ਜਾਂ ਲਾਲ ਰੰਗ ਦੀ ਗਰਮ ਪੱਟੀਆਂ ਜੋਂ ਮੋਚ ਮਾਸ ਪੇਸ਼ੀਆਂ ਫੱਟਣ ਸਮੇਂ ਵਰਤੀਆਂ ਜਾਂਦੀਆਂ ਹਨ ਅਤੇ ਐਮਰਜੈਂਸੀ ਪੱਟੀਆਂ ਜੋਂ ਕਿਸੇ ਵੀ ਕਪੜੇ ਜਿਵੇਂ ਰੁਮਾਲ ਚੂੰਨੀਆ ਪਟਕੇ ਮਫੱਰਲ ਤੋਂ ਬਣਾਈਆਂ ਜਾ ਸਕਦੀਆਂ ਹਨ ਜਿਵੇਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਉਂਗਲੀ ਕੱਟ ਜਾਣ ਤੇ ਦਰੋਪਤੀ ਨੇ ਆਪਣੀ ਸਾੜ੍ਹੀ ਪਾੜਕੇ ਹੀ ਪੱਟੀ ਬੰਨਕੇ ਖੂਨ ਬੰਦ ਕੀਤਾ ਸੀ, ਪਰ ਨੱਕ ਮੂੰਹ ਕੰਨ ਵਿਚੋਂ ਨਿਕਲਣ ਵਾਲੇ ਖੂਨ ਨੂੰ ਬੰਦ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਖੂਨ ਮੂੜ ਵਾਪਸ ਦਿਮਾਗ ਵਿੱਚ ਜਾਕੇ ਦਿਮਾਗ ਦੇ ਕਿਸੇ ਹਿੱਸੇ ਵਿੱਚ ਜਮ ਸਕਦਾ ਜਾਂ ਸਾਹ ਨਾਲੀ ਵਿੱਚ ਜਾਕੇ ਸਾਹ ਬੰਦ ਕਰ ਸਕਦਾ। ਫੱਟੀਆਂ ਵੀ ਤਿੰਨ ਪ੍ਰਕਾਰ ਦੀਆਂ ਜਿਵੇਂ ਲੱਕੜੀ ਜਾਂ ਪਲਾਸਟਿਕ ਦੀਆਂ ਫੱਟੀਆਂ, ਜਾਂ ਮੌਕੇ ਦੇ ਕਿਸੇ ਸੋਟੀ ਅਖ਼ਬਾਰ ਦਰਖਤ ਦੀਆਂ ਟਾਹਣੀਆਂ, ਕਾਪੀਆਂ ਮੈਗਜ਼ੀਨ ਫਾਇਲ ਕਵਰ ਆਦਿ ਅਤੇ ਤੀਸਰਾ ਟੱਟੇ ਅੰਗ ਨੂੰ ਅਹਿਲ ਕਰਨ ਲਈ ਠੀਕ ਅੰਗ ਨਾਲ ਬੰਨ ਦੇਣਾ। ਫਸਟ ਏਡ ਕਰਨ ਵਾਲੇ ਨੂੰ ਪੀੜਤਾਂ ਦੀ ਮਦਦ ਕਰਦੇ ਹੋਏ ਵੱਧ ਤੋਂ ਵੱਧ ਪੰਜ ਸੱਤ ਮਿੰਟ ਹੀ ਲਗਾਉਣੇ ਚਾਹੀਦੇ ਹਨ ਕਿਉਂਕਿ ਅਸਲ ਫਸਟ ਏਡ ਅਤੇ ਇਲਾਜ ਤਾਂ ਹਸਪਤਾਲਾਂ ਵਿਖੇ ਪਹੁੰਚਣ ਤੇ ਮਾਹਰ ਡਾਕਟਰਾਂ ਨਰਸਾਂ ਵਲੋਂ ਕੀਤਾ ਜਾਵੇਗਾ ਅਤੇ ਫਸਟ ਏਡ ਕਰਨ ਵਾਲੇ ਨੂੰ ਆਪਣੇ ਆਪ ਨੂੰ ਕੇਵਲ ਫਸਟ ਏਡਰ ਹੀ ਸਮਝਣਾ ਚਾਹੀਦਾ ਹੈ ਡਾਕਟਰ ਨਹੀਂ। ਕਿਉਂਕਿ ਫਸਟ ਏਡ, ਸੀ ਪੀ ਆਰ, ਬੇਸਿਕ ਲਾਈਫ ਸਪੋਰਟ ਦੀ ਟ੍ਰੇਨਿੰਗ ਤਿੰਨ ਤੋਂ ਪੰਜ ਘੰਟਿਆਂ ਵਿੱਚ ਸਿੱਖੀ ਜਾਂਦੀ ਹੈ ਅਤੇ ਡਾਕਟਰ ਬਣਨ ਲਈ ਪੰਜ ਸਾਲ ਲਗਦੇ ਹਨ। ਫਸਟ ਏਡ ਕਰਨ ਵਾਲੇ ਜਾਂ ਕਿਸੇ ਹੋਰ ਮਦਦਗਾਰ ਨੂੰ ਪੀੜਤਾਂ ਦੀ ਮੌਤ ਦੀ ਪੁੱਸਟੀ ਨਹੀਂ ਕਰਨੀ ਚਾਹੀਦੀ ਕਦੇ ਵੀ ਨਹੀਂ ਕਹਿਣਾ ਚਾਹੀਦਾ ਕਿ ਪੀੜਤ ਮਰ ਚੁੱਕੇ ਹਨ ਮੌਤ ਦੀ ਪੁਸ਼ਟੀ ਕੇਵਲ ਸੀਨੀਅਰ ਡਾਕਟਰ ਹੀ ਸੀ ਪੀ ਆਰ ਕਰਨ ਮਗਰੋਂ ਕਰਦੇ ਹਨ। ਅਸੀਂ ਪਰਮਾਤਮਾ ਦਾ ਆਸਰਾ ਲੈਕੇ ਪੀੜਤਾਂ ਦੀ ਮਦਦ ਕਰਨੀ ਹੈ, ਅਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਪੀੜਤ ਬਚ ਸਕਣਗੇ।

ਇਸ ਮਿਸ਼ਨ ਦੀ ਸਫਲਤਾ ਸੜਕਾਂ ਗਲੀਆਂ ਮੁਹੱਲਿਆਂ ਦਫਤਰਾਂ ਕੰਮ ਵਾਲੀਆਂ ਥਾਵਾਂ ਤੇ ਹਾਦਸਿਆਂ ਘਟਨਾਵਾਂ ਕਾਰਨ ਮਰਨ ਵਾਲਿਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੂੰ ਸਤਿਕਾਰਯੋਗ ਸੁਪਰੀਮ ਕੋਰਟ,  ਪੰਜਾਬ ਹਰਿਆਣਾ ਹਾਈਕੋਰਟ ਵਲੋਂ 2012 ਵਿੱਚ ਜਾਰੀ ਸੇਫ ਸਕੂਲ ਵਾਹਨ ਅਤੇ ਟ੍ਰੇਨਿੰਗ ਪਾਲਸੀ ਅਧੀਨ ਸਕੂਲਾਂ ਵਿੱਚ ਹਰ ਸਾਲ ਦੋ ਵਾਰ ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਅਤੇ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਬਾਰੇ ਟ੍ਰੇਨਿੰਗ ਕਰਵਾਉਣ ਲਈ ਅਤੇ ਹਰੇਕ ਵਿਦਿਆਰਥੀ ਅਧਿਆਪਕ ਨੋਜਵਾਨ ਅਤੇ ਨਾਗਰਿਕ ਨੂੰ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣ ਲਈ ਫਸਟ ਏਡ ਦੀ ਟਰੇਨਿੰਗ ਨੂੰ ਬਚਪਨ ਜਵਾਨੀ ਤੱਕ ਪਹੁੰਚਾਉਣ ਲਈ, ਸਕੂਲਾਂ ਵਿੱਚ ਸੇਫ ਸਕੂਲ ਵਾਹਨ ਅਤੇ ਟ੍ਰੇਨਿੰਗ ਪਾਲਸੀ ਅਧੀਨ ਵਿਦਿਆਰਥੀਆਂ ਅਧਿਆਪਕਾਂ ਮਾਪਿਆਂ ਅਤੇ ਵਿਸ਼ਾ ਮਾਹਿਰਾਂ ਦੀ ਹਰੇਕ ਸਕੂਲ ਵਿਖੇ ਸੇਫਟੀ ਬਚਾਉ ਮਦਦ ਕਮੇਟੀ ਬਣਾਉਣ, ਕਮੇਟੀ ਮੈਂਬਰਾਂ ਦੀ ਹਰ ਮਹੀਨੇ ਮੀਟਿੰਗ ਹੋਣ ਅਤੇ ਸਾਲ ਵਿੱਚ ਦੋ ਵਾਰ ਟ੍ਰੇਨਿੰਗ ਅਤੇ ਇੱਕ ਵਾਰ ਮੌਕ ਡਰਿੱਲ ਕਰਵਾਕੇ ਵਿਦਿਆਰਥੀਆਂ ਅਧਿਆਪਕਾਂ ਦੂਸਰੇ ਸਟਾਫ਼ ਮੈਂਬਰਾਂ ਨੂੰ ਹਾਦਸਿਆਂ ਆਫਤਾਵਾਂ ਬਾਰੇ ਟ੍ਰੇਨਿੰਗ ਦਿੱਤੀ ਜਾਵੇ ਤਾਂ ਹੀ ਕੁਝ ਸਾਲਾਂ ਵਿੱਚ ਵਿਦਿਆਰਥੀਆਂ ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਅੱਗਾਂ ਲਗਣ, ਗੈਸਾਂ ਲੀਕ ਹੋਣ ਬਿਜਲੀ ਕਰੰਟ ਲੱਗਣ ਦੇ ਕਾਰਨਾਂ ਅਤੇ ਬਚਾਉ ਮਦਦ ਬਾਰੇ ਜਾਣਕਾਰੀ ਮਿਲ ਸਕਦੀ ਹੈ ਇਸ ਪਾਲਿਸੀ ਅਧੀਨ  ਵਿਦਿਆਰਥੀ ਅਧਿਆਪਕ ਅਤੇ ਸਟਾਫ਼ ਮੈਂਬਰ, ਮਾਪੇ ਟਰੇਫਿਕ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਪਾਲਣਾ ਕਰਨ, ਪੀੜਤਾਂ ਦੀ ਠੀਕ ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਕਰਨ ਅਤੇ ਅੱਗਾਂ ਬੁਝਾਉਣ ਅਤੇ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਬਾਰੇ ਸਿਖਿਅਤ ਹੋ ਸਕਦੇ ਹਨ ਜੇਕਰ ਸਕੂਲਾਂ ਵਲੋਂ ਪੰਜਾਬ ਸਰਕਾਰ ਦੇ ਟਰਾਂਸਪੋਰਟ ਅਤੇ ਸਿੱਖਿਆ ਸਕੱਤਰ ਵਲੋਂ ਸਾਲ 2012/13 ਵਿੱਚ ਸੇਫ ਸਕੂਲ ਵਾਹਨ ਅਤੇ ਟ੍ਰੇਨਿੰਗ ਪਾਲਸੀ ਨੂੰ ਇੰਨਬਿੰਨ ਲਾਗੂ ਕਰਨ ਦੇ ਹੁਕਮਾਂ ਦੀ ਇਮਾਨਦਾਰੀ ਵਫ਼ਾਦਾਰੀ ਇਨਸਾਨੀਅਤ ਅਤੇ ਸੱਭ ਦੀ ਸੁਰੱਖਿਆ ਬਚਾਉ ਮਦਦ ਸਨਮਾਨ ਹਿਤ ਪਾਲਣਾ ਕਰਦੇ ਅਤੇ ਸਕੂਲਾਂ ਵਿਖੇ ਪੰਜਵੀਂ ਤੋਂ ਬਾਹਰਵੀਂ ਤੱਕ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਹਰ ਸਾਲ ਦੋ ਵਾਰ ਫਸਟ ਏਡ ਫਾਇਰ ਸੇਫਟੀ ਆਵਾਜਾਈ ਨਿਯਮਾਂ ਕਾਨੂੰਨਾਂ ਦੀ ਟ੍ਰੇਨਿੰਗ ਕਰਵਾਉਂਦੇ ਰਹਿੰਦੇ ਤਾਂ ਬਾਲਗ ਹੋਣ ਤੱਕ ਲੱਖਾਂ ਵਿਦਿਆਰਥੀ ਆਪਣੇ ਆਪ ਮਦਦਗਾਰ ਫ਼ਰਿਸ਼ਤੇ ਬਣ ਚੁੱਕਦੇ ਪਰ ਸਕੂਲ਼ਾਂ ਵਿਖੇ ਟ੍ਰੇਨਿੰਗ ਕਰਵਾਉਣ ਦੀ ਥਾਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਕੂਲਾਂ ਦੀਆਂ ਬੱਸਾਂ ਅਤੇ ਆਟੋਜ ਆਦਿ ਦੇ ਡਰਾਈਵਰਾਂ ਨੂੰ ਫਸਟ ਏਡ ਬਕਸ਼ੇ ਅਤੇ ਅੱਗ ਬੁਝਾਉਣ ਵਾਲੇ ਸਿਲੰਡਰਾਂ ਨੂੰ ਵਹੀਕਲਾ ਵਿਚ ਰਖੱਣ ਲਈ ਹੀ ਚੈਕ ਕਰਕੇ ਚਲਾਣ ਕਰਦੇ ਰਹੇ ਜਦਕਿ ਸੜਕਾਂ ਤੇ 20 ਪ੍ਰਤੀਸ਼ਤ ਵਿਦਿਆਰਥੀਆਂ ਵਲੋਂ ਸਕੂਲੀ ਬੱਸਾਂ ਆਟੋਜ ਆਦਿ ਦੀ ਵਰਤੋਂ ਹਰਰੋਜ 20/30 ਮਿੰਟਾਂ ਲਈ ਕੀਤੀ ਜਾਂਦੀ ਹੈ ਪਰ ਸਕੂਲ਼ਾਂ ਵਿਖੇ ਵਿਦਿਆਰਥੀ ਛੇ ਸੱਤ ਘੰਟੇ ਰਹਿੰਦੇ ਹਨ ਅਤੇ ਸੇਫਟੀ ਬਚਾਉ ਮਦਦ ਸਹਿਯੋਗ ਦੀ ਟ੍ਰੇਨਿੰਗ ਤੋਂ ਬਿਨਾਂ ਨਾ ਫਸਟ ਏਡ ਬਕਸੇ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਹੋ ਸਕਦੀ ਹੈ। ਆਰਮੀ ਵਿਚ ਨਿਯਮ ਕਾਨੂੰਨ ਅਸੂਲ ਹਨ ਕਿ ਜਿਤਨਾ ਜਾਇਜ਼ਾ ਸਮਾਂ ਟ੍ਰੇਨਿੰਗ ਅਤੇ ਵਾਰ ਵਾਰ ਸਿੱਖਣ ਲਈ ਅਭਿਆਸ ਕਰਨ ਲਈ ਵਰਤਿਆ ਜਾਂਦਾ ਹੈ ਸਿੱਖਣ ਲਈ ਪਸ਼ੀਨਾ ਬਹਾਇਆ ਜਾਂਦਾ ਹੈ ਉਸ ਟ੍ਰੇਨਿੰਗ  ਅਭਿਆਸ ਕਾਰਨ ਜੰਗ ਦੇ ਮੈਦਾਨ ਅਤੇ ਆਫਤਾਵਾਂ ਸਮੇਂ ਖੂਨ ਘੱਟ ਡੁਲਦੇ ਹਨ ਮੌਤਾਂ ਘਟਾ ਹੁੰਦੀਆਂ ਹਨ। ਪਰ ਟ੍ਰੇਨਿੰਗ ਦੀ ਕਮੀਂ ਕਰਕੇ ਹੀ ਸੜਕਾਂ ਘਰਾਂ ਫੈਕਟਰੀਆਂ ਕਾਰਖਾਨਿਆਂ ਵਿੱਚ ਹਾਦਸੇ ਵੱਧ ਰਹੇ ਹਨ ਅਤੇ ਮੋਤਾਂ ਅਪਾਹਜਾਂ ਅਤੇ ਹਾਦਸੇ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ।
Post Views: 101
Tags: 'Never Too Early For First Aid Training!' Dr Shubhangi5 Reasons Why Basic First Aid Knowledge is Essential5 Reasons Why Basic First Aid Knowledge Is Important5 Reasons Why First Aid Training Is Important - SMRT IndianaBenefits of First Aid Training to Use in the Workplace - ATR LTDCPR Training with Red CrossFAQ's & MoreFirst Aid Instructions for 10 Medical EmergenciesFirst Aid Kits: What You Need To KnowFirst aid saves lives - ten powerful reasons to learn first aid thisFirst Aid Training - Indian Red Cross Society Jammu RegionFirst Aid Training Could Prevent 80% of Deaths from InjuryFive Benefits Of CPR Training In The WorkplaceHere's Why Everyone Should Learn Basic First Aid TechniquesHow First Aid Training Can Help Employees - Zhl.org.inlearning first aid techniques can help you save precious livesTen benefits of learning first aid in the workplaceThe Workplace Benefits of First Aid TrainingTypes of First Aid Kits - Class A & BWhy You Should Always Have A Well Equipped First Aid BoxWorld First Aid Day 2022: 'Lifelong First Aid' - MedindiaYou don't have to be a doctor to save lives – Learn First Aid
Previous Post

ਮਦਦਗਾਰ ਫ਼ਰਿਸ਼ਤੇ ਤਿਆਰ ਕਰਨ ਲਈ ਜੰਗੀ ਪੱਧਰ ਤੇ ਯਤਨ ਜਾਰੀ।    

Next Post

ਕਿਊ ਹੈ ਕਿਆਰਾ ਅਡਵਾਨੀ ਦਾ ਕਲੀਰੇ ਸਿਧਾਰਥ ਦੇ ਦਿਲ ਦੇ ਬਹੁਤ ਕਰੀਬ………….

Next Post
ਕਿਊ ਹੈ ਕਿਆਰਾ ਅਡਵਾਨੀ ਦਾ ਕਲੀਰੇ ਸਿਧਾਰਥ ਦੇ ਦਿਲ ਦੇ ਬਹੁਤ ਕਰੀਬ………….

ਕਿਊ ਹੈ ਕਿਆਰਾ ਅਡਵਾਨੀ ਦਾ ਕਲੀਰੇ ਸਿਧਾਰਥ ਦੇ ਦਿਲ ਦੇ ਬਹੁਤ ਕਰੀਬ.............

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982