No Result
View All Result
Wednesday, March 11, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਬੈਡਮਿੰਟਨ: ਪ੍ਰਣੌਏ ਚੀਨ ਮਾਸਟਰਜ਼ ਦੇ ਦੂਜੇ ਗੇੜ ’ਚ ਪਹੁੰਚਿਆ

admin by admin
in BREAKING, COVER STORY, SPORTS, WORLD
0
ਬੈਡਮਿੰਟਨ: ਪ੍ਰਣੌਏ ਚੀਨ ਮਾਸਟਰਜ਼ ਦੇ ਦੂਜੇ ਗੇੜ ’ਚ ਪਹੁੰਚਿਆ
0
SHARES
0
VIEWS
Share on FacebookShare on Twitter

ਸ਼ੇਨਝੇਨ (ਚੀਨ), 21 ਨਵੰਬਰ

ਭਾਰਤੀ ਬੈਡਮਿੰਟਨ ਖਿਡਾਰੀ ਐੱਚ.ਐੱਸ. ਪ੍ਰਣੌਏ ਅੱਜ ਇੱਥੇ ਚੀਨੀ ਤਾਇਪੈ ਦੇ ਚੋਊ ਟਿਏਨ ਚੇਨ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਚੀਨ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਵਰਗ ਦੇ ਦੂਜੇ ਗੇੜ ’ਚ ਪਹੁੰਚ ਗਿਆ ਹੈ। ਪ੍ਰਣੌਏ ਨੇ ਪਹਿਲੇ ਗੇੜ ਦੁਨੀਆ ਦੇ 12ਵੇਂ ਨੰਬਰ ਦੇ ਖਿਡਾਰੀ ਨੂੰ 21-18 22-20 ਨਾਲ ਹਰਾਇਆ ਅਤੇ ਪਿਛਲੇ ਹਫ਼ਤੇ ਜਪਾਨ ’ਚ ਮਿਲੀ ਹਾਰ ਦਾ ਹਿਸਾਬ ਬਰਾਬਰ ਕਰ ਲਿਆ। ਏਸ਼ਿਆਈ ਖੇਡਾਂ ’ਚ ਕਾਂਸੇ ਦਾ ਤਗ਼ਮਾ ਜੇਤੂ ਪ੍ਰਣੌਏ ਦਾ ਮੁਕਾਬਲਾ ਦੂਜੇ ਗੇੜ ’ਚ ਹਾਂਗਕਾਂਗ ਦੇ ਲੀ ਚੇਯੁਕ ਤੇ ਡੈਨਮਾਰਕ ਦੇ ਮੈਗਨਸ ਜੌਹਨਸਨ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਦੂਜੇ ਪਾਸੇ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਵੀ ਇੰਗਲੈਂਡ ਦੇ ਬੈਨ ਲੇਨ ਅਤੇ ਸੀਨ ਵੈਂਡੀ ਦੀ ਜੋੜੀ ਨੂੰ 21-13 21-10 ਨਾਲ ਹਰਾ ਕੇ ਪੁਰਸ਼ ਡਬਲਜ਼ ਦੇ ਦੂਜੇ ਗੇੜ ’ਚ ਪਹੁੰਚ ਗਈ ਹੈ। ਦੂਜੇ ਗੇੜ ’ਚ ਭਾਰਤੀ ਜੋੜੀ ਦਾ ਮੁਕਾਬਲਾ ਜਪਾਨ ਦੇ ਅਕੀਰਾ ਕੋਗਾ ਤੇ ਤਾਇਚੀ ਸੇਇਤੋ ਦੀ ਜੋੜੀ ਨਾਲ ਹੋਵੇਗਾ। ਇਸੇ ਦੌਰਾਨ ਮਹਿਲਾ ਸਿੰਗਲਜ਼ ’ਚ ਭਾਰਤ ਦੀ ਆਕਰਸ਼ੀ ਕਸ਼ਯਪ ਚੀਨ ਦੀ ਝੇਂਗ ਯੀ ਮੈਨ ਹੱਥੋਂ 12-21 14-21 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। -ਪੀਟੀਆਈ

ਸਾਤਵਿਕ ਤੇ ਚਿਰਾਗ ਸ਼ੈੱਟੀ ਸਰਵੋਤਮ ਖ਼ਿਡਾਰੀ ਐਵਾਰਡ ਲਈ ਨਾਮਜ਼ਦਨਵੀਂ ਦਿੱਲੀ: ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀਆਂ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ ਬੈਡਮਿੰਟਨ ਵਿਸ਼ਵ ਫੈਡਰੇਸ਼ਨ (ਬੀਡਬਲਿਊਐੱਫ) ਵੱਲੋਂ ‘ਸਾਲ ਦੇ ਸਰਵੋਤਮ ਖਿਡਾਰੀ’ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਸਾਤਵਿਕ-ਚਿਰਾਗ ਦੀ ਜੋੜੀ ਨੇ ਹਾਲ ’ਚ ਕਈ ਖ਼ਿਤਾਬ ਜਿੱਤੇ ਹਨ। ਸੈਸ਼ਨ ਦੇ ਸਭ ਤੋਂ ਵਧੀਆ ਖਿਡਾਰੀਆਂ ਨੂੰ 11 ਦਸੰਬਰ ਨੂੰ ਹਾਂਗਜ਼ੂ ਵਿੱਚ ਬੀਡਬਲਿਊਐੱਫ ਦੇ ਵੱਕਾਰੀ ਸਰਵੋਤਮ ਖਿਡਾਰੀ ਐਵਾਰਡ ਨਾਲ ਨਿਵਾਜਿਆ ਜਾਵੇਗਾ। ਐਵਾਰਡ ਸਮਾਗਮ ਸਾਲਾਨਾ ਬੀਡਬਲਿਊਐੱਫ ਵਿਸ਼ਵ ਟੂਰ ਫਾਈਨਲਜ਼ ਦੌਰਾਨ ਕੀਤਾ ਜਾਵੇਗਾ। ਕੁੱਲ ਅੱਠ ਵਰਗਾਂ ’ਚ ਐਵਾਰਡ ਦਿੱਤੇ ਜਾਣਗੇ ਜਿਸ ਵਿੱਚ ਤਿੰਨ ਪੈਰਾ ਬੈਡਮਿੰਟਨ ਵਰਗ ’ਚ ਹਨ। ਬੀਡਬਲਿਊਐੱਫ ਕੌਂਸਲ ਨਾਮਜ਼ਦ ਖਿਡਾਰੀਆਂ ਦੇ ਨਾਵਾਂ ਨੂੰ ਮਨਜ਼ੂਰੀ ਦੇਵੇਗੀ। -ਪੀਟੀਆਈ

Post Views: 65
Tags: #badmintonanders antonsenbadminton 2022badminton championshipsbadminton indiabadminton indonesiabadminton malaysiabadminton newsbadminton podcastbadminton unlimitedchina open badmintonenter second roundenters quarters sainahs prannoyhs prannoy enterout of chinaprannoyprannoy enter secondprannoy h. s.pv sindhu enters quartersround of chinasaina sindhu prannoysecond round ofsindhu prannoy enterthe badminton experience
Previous Post

ਭਗਵੰਤ ਮਾਨ ਸੂਬੇ ਦੇ ਹਿੱਤ ਵਿੱਚ ਫੈਸਲੇ ਲੈਣ ਤੋਂ ਅਸਮਰੱਥ: ਸਿੱਧੂ

Next Post

ਦਿੱਲੀ ’ਚ ਪੈਦਾ ਹੋ ਸਕਦੈ ਪਾਣੀ ਦਾ ਸੰਕਟ: ਆਤਿਸ਼ੀ

Next Post
ਆਤਿਸ਼ੀ ਨੂੰ ਮਿਲੀ ਵਿੱਤ ਅਤੇ ਮਾਲੀਆ ਵਿਭਾਗ ਦੀ ਵੀ ਜ਼ਿੰਮੇਵਾਰੀ

ਦਿੱਲੀ ’ਚ ਪੈਦਾ ਹੋ ਸਕਦੈ ਪਾਣੀ ਦਾ ਸੰਕਟ: ਆਤਿਸ਼ੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982