ਪਿਛਲੇ ਦਨਿਾਂ ਵਾਂਗ ਅੱਜ ਵੀ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਮਨੀਪੁਰ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਨਾਅਰੇਬਾਜ਼ੀ ਨਾਲ ਸ਼ੁਰੂ ਹੋਈ ਅਤੇ ਕੁਝ ਮਿੰਟਾਂ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਹੇਠਲੇ ਸਦਨ ‘ਚ ਕਾਂਗਰਸ, ਤ੍ਰਿਣਮੂਲ ਕਾਂਗਰਸ, ਡੀਐੱਮਕੇ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਨੀਪੁਰ ਦੀ ਸਥਿਤੀ ‘ਤੇ ਸਦਨ ‘ਚ ਬਿਆਨ ਦੇਣ ਅਤੇ ਫਿਰ ਇਸ ਵਿਸ਼ੇ ‘ਤੇ ਚਰਚਾ ਕਰਵਾਉਣ ਦੀ ਆਪਣੀ ਮੰਗ ‘ਤੇ ਅੜੇ ਰਹੇ। ਇਸ ਤਰ੍ਹਾਂ ਉਪਰੇਲ ਸਦਨ ਰਾਜ ਸਭਾ ’ਚ ਵਿੱਚ ਵੀ ਰੌਲਾ ਪਿਆ। ਇਸ ਕਾਰਨ ਸਦਨ ਨੂੰ ਬਾਅਦ ਦੁਪਹਿਰ ਦੋ ਵਜੇ ਤੱਕ ਉਠਾਅ ਦਿੱਤਾ ਗਿਆ।