ਚੰਡੀਗੜ੍ਹ, 14 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਦੇਸ਼ ਦੀ ਵੰਡ ਦੇ ਸਮੇਂ ਜਿਨ੍ਹਾਂ ਲੋਕਾਂ ਨੇ ਨਰੰਸਹਾਰ ਦੀ ਤਰਾਸਦੀ ਨੂੰ ਝੇਲਿਆ ਉਨ੍ਹਾਂ ਦੀ ਪੀੜਾਂ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੈ 15 ਅਗਸਤ, 2021 ਨੂੰ ਲਾਲ ਕਿਲੇ ਦੀ ਪ੍ਰਚੀਰ ਤੋਂ ਐਲਾਨ ਕੀਤਾ ਸੀ ਕਿ ਵੰਡ ਦੇ ਸਮੇਂ ਕੁਰਬਾਨੀ ਦੇਣ ਵਾਲੇ ਲੋਕਾਂ ਦੀ ਯਾਦ ਵਿਚ ਸੁਤੰਤਰਤਾ ਦਿਵਸ ਤੋਂ ਇਕ ਦਿਨ ਪਹਿਲਾਂ 14 ਅਗਸਤ ਨੂੰ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ਮਨਾਇਆ ਜਾਵੇਗਾ ਅਤੇ ਇਸ ਲੜੀ ਵਿਚ ਅੱਜ ਹਰਿਆਣਾ ਸਰਕਾਰ ਨੇ ਇਸ ਦਿਨ ਨੁੰ ਸੰਤ-ਮਹਾਪੁਰਸ਼ ਵਿਚਾਰ ਸਨਮਾਨ ਅਤੇ ਪ੍ਰਸਾਰ ਯੋਜਨਾ ਤਹਿਤ ਰਾਜ ਪੱਧਰੀ ਪ੍ਰੋਗ੍ਰਾਮ ਵਜੋ ਮਨਾਉਣ ਦੀ ਸ਼ੁਰੂਆਤ ਕੁਰੂਕਸ਼ੇਤਰ ਤੋਂ ਕੀਤੀ ਹੈ।
ਮੁੱਖ ਮੰਤਰੀ ਅੱਜ ਜਿਲ੍ਹਾ ਕੁਰੂਕਸ਼ੇਤਰ ਵਿਚ ਪੰਚਨਦ ਸਮਾਰਕ ਟਰਸਟ, ਕੁਰੂਕਸ਼ੇਤਰ ਵੱਲੋਂ ਵਿਭਾਜਨ ਵਿਭੀਸ਼ਿਤਾ ਸਮ੍ਰਿਤ ਦਿਵਸ ‘ਤੇ ਪ੍ਰਬੰਧਿਤ ਰਾਜ ਪੱਧਰੀ ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਵਜੋ ਬੋਲ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਨੀ ਨੇ ਭਾਰਤ ਦੀ ਵੰਡ ਦੇ ਬਾਅਦ ਹੋਏ ਖੂਨ-ਖਰਾਬੇ ਵਿਚ ਮਾਰੇ ਗਏ ਆਪਣੇ ਬਜੁਰਗਾਂ ਦੇ ਪ੍ਰਤੀ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਮੈਂ ਪਰਮਪਿਤਾ ਪਰਮਾਤਮਾ ਤੋਂ ਇਹੀ ਕਾਮਨਾ ਕਰਦਾ ਹਾਂ ਕਿ ਉਸ ਤਰ੍ਹਾ ਦਾ ਨਰਸੰਹਾਰ ਦੁਨੀਆ ਦੇ ਕਿਸੇ ਵੀ ਭੂ-ਭਾਂਗ ਵਿਚ ਨਾ ਹੋਵੇ। ਭਾਰਤ ਦੀ ਵੰਡ ਅਜਿਹੀ ਤਰਾਸਦੀ ਹੈ ਜਿਸ ‘ਤੇ ਆਜਾਦੀ ਦੇ ਬਾਅਦ ਦਾ ਲਗਭਗ ਅੱਧਾ ਸਾਹਿਤ ਭਰਿਆ ਪਿਆ ਹੈ। ਵੰਡ ਦੀ ਪੀੜਾ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ।
ਮੁੱਖ ਮੰਤਰੀ ਨੇ ਕਿਹਾ ਕਿ 14 ਅਗਸਤ ਦਾ ਦਿਨ ਭਾਰਤ ਦੀ ਵੰਡ ਦਾ ਦੁਖਦ ਦਿਨ ਹੈ। ਸਾਲ 1947 ਵਿਚ ਭਾਂਰਤ ਦੀ ਆਜਾਦੀ ਦੀ ਪ੍ਰਕ੍ਰਿਆ ਚੱਲ ਰਹੀ ਸੀ ਤਾਂ ਅੱਜ ਦੇ ਦਿਨ ਭਾਰਤ ਮਾਤਾ ਦੀ ਛਾਤੀ ‘ਤੇ ਲਕੀਰ ਖਿੱਚ ਕੇ ਦੇਸ਼ ਦੀ ਵੰਡ ਵੀ ਕੀਤੀ ਗਈ ਸੀ। ਇਸ ਤਰ੍ਹਾ ਸਾਨੁੰ ਆਜਾਦੀ ਦੀ ਭਾਰੀ ਕੀਮਤ ਚੁਕਾਉਣੀ ਪਈ। ਸਾਡਾ ਦੇਸ਼ ਵੰਡ ਹੀ ਗਿਆ। ਦੋਵਾਂ ਪਾਸੇ ਦੇ ਕਰੋੜਾਂ ਲੋਕ ਉਜੜ ਗਏ ਅਤੇ ਲੱਖਾਂ ਲੋਕ ਦੰਗਿਆਾਂ ਵਿਚ ਮਾਰੇ ਵੀ ਗਏ। ਮਹਿਲਾਵਾਂ-ਭੈਣਾਂ ‘ਤੇ ਜੁਲਮ ਕੀਤੇ ਗਏ। ਅੱਜ ਵੀ ਉਸ ਮੰਜਰ ਨੂੰ ਯਾਦ ਕਰਕੇ ਮਨੁੱਖਤਾ ਦੀ ਰੂਹ ਕੰਬ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਇਸ ਪ੍ਰੋਗ੍ਰਾਮ ਵਿਚ ਵੰਡ ਦੌਰਾਨ ਹੋਈ ਤਰਾਸਦੀ ‘ਤੇ ਬਣਾਈ ਗਈ ਟੈਲੀ ਫਿਲਮ ਨੂੰ ਦੇਖ ਦੇ ਸਾਨੂੰ ਇੰਨੀ ਪੀੜਾ ਹੋ ਰਹੀ ਹੇ, ਤਾਂ ਜਿਨ੍ਹਾਂ ਲੋਕਾਂ ਨੇ ਉਸ ਤਰਾਸਦੀ ਨੂੰ ਝੇਲਿਆ ਹੈ ਉਨ੍ਹਾਂ ‘ਤੇ ਕੀ ਬੀਤੀ ਹੋਵੇਗੀ। ਜਦੋਂ ਕਦੀ ਆਪਣੇ ਵੱਡੇ ਬਜੁਰਗਾਂ ਤੋਂ ਸੁਣੀਆਂ ਉਹ ਘਟਨਾਵਾਂ ਮਾਨਸ ਪਟਲ ‘ਤੇ ਦ੍ਰਿਸ਼ ਬਣ ਕੇ ਉਭਰ ਆਉਂਦੀ ਹੈ ਤਾਂ ਰੋਂਗਟੇ ਖੜੇ ਹੋ ਜਾਂਦੇ ਹਨ। ਕੀ ਦੁਖੀ ਦ੍ਰਿਸ਼ ਹੋਵੇਗਾ ਜਦੋਂ ਲੋਕਾਂ ਨੁੰ ਆਪਣੀ ਪੁਸ਼ਤੈਨੀ ਜਮੀਨਾਂ, ਕਾਰੋਬਾਰਾਂ ਅਤੇ ਵਸੇ ਵਸਾਏ ਘਰਾਂ ਨੁੰ ਇਕ ਝਟਕੇ ਵਿਚ ਛੱਡ ਕੇ ਜਾਣਾ ਪਿਆ। ਮਜਹਬੀ ਪਸਾਦ ਤੋਂ ਬੱਚਦੇ-ਬਚਾਉਂਦੇ ਅਨਜਾਨੀ ਰਾਹਾਂ ‘ਤੇ ਮੀਲਾਂ ਪੈਦਲ ਚੱਲ ਕੇ ਰੋਜੀ-ਰੋਟੀ ਦੇ ਨਵੇਂ ਆਸਰੇ ਤਲਾਸ਼ ਕਰਨ ਪਏ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਭਾਂਰਤ ਮਾਂ ਦੇ ਉਨ੍ਹਾਂ ਵੀਰ ਸਪੂਤਾਂ ਨੇ ਕਿਸੇ ਦਾ ਡਰ ਨਹੀਂ ਮੰਨਿਆ, ਕਿਸੇ ਲਾਲਚ ਵਿਚ ਨਹੀਂ ਆਏ ਅਤੇ ਆਪਣੇ ਦੇਸ਼, ਧਰਮ ਤੇ ਸਵਾਭੀਮਾਨ ਨੁੰ ਤਰਜੀਹ ਦਿੰਦੇ ਹੋਏ ਦਰ-ਦਰ ਦੀ ਠੋਕਰਾਂ ਖਾਣਾ ਮੰਜੂਰ ਕੀਤਾ। ਭੁੱਖ-ਪਿਆਸ ਖਾਲੀ ਹੱਥ ਮਿਹਨਤ ਕੀਤੀ ਅਤੇ ਫਿਰ ਤੋਂ ਆਪਣੇ ਆਸ਼ਿਆਨੇ ਵਸਾਏ। ਇਹ ਹੀ ਨਈਂ ਜਿੱਥੇ ਗਏ ਉੱਥੇ ਦੀ ਖੁਸ਼ਹਾਲੀ ਵਿਚ ਵਰਨਣਯੋਗ ਯੋਗਦਾਨ ਦਿੱਤਾ। ਆਪਣੀ ਮਿਹਨਤ ਨਾਲ ਉਸ ਇਲਾਕੇ ਨੂੰ ਆਰਥਕ ਰੂਪ ਨਾਲ ਖੁਸ਼ਹਾਲ ਕਰਨ ਵਿਚ ਮਹਤੱਵਪੂਰਨ ਭੁਕਿਮਾ ਨਿਭਾਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਪਰਿਵਾਰਾਂ ਨੇ ਅਤੇ ਉਨ੍ਹਾਂ ਦੀ ਨਵੀਂ ਪੀੜੀਆਂ ਨੇ ਹਰਿਆਣਾ ਦੇ ਵਿਕਾਸ ਵਿਚ ਵੀ ਵਰਨਣਯੋਗ ਭੁਕਿਮਾ ਨਿਭਾਈ ਹੈ। ਅੱਜ ਅਸੀਂ ੧ੋ ਵਿਕਸਿਤ ਹਰਿਆਣਾ ਦੇਖ ਰਹੇ ਹਨ, ਇਸ ਨੂੰ ਬਨਣ ਵਿਚ ਉਨ੍ਹਾਂ ਮਿਹਨਤਕਸ਼ ਲੋਕਾਂ ਵੱਲੋਂ ਬਹਾਏ ਗਏ ਪਸੀਲੇ ਦਾ ਵੱਡਾ ਯੋਗਦਾਨ ਹੈ। ਇਹੀ ਨਹੀਂ ਉਹ ਦੇਸ਼ ਦੇ ਜਿਸ ਵੀ ਕੋਨੇ ਵਿਚ ਵਸੇ ਹੋਏ ਹਨ, ਉਸ ਖੇਤਰ ਵਿਚ ਵਿਸ਼ੇਸ਼ ਖੁਸ਼ਹਾਲੀ ਆਈ ਹੈ ਅਤੇ ਇਸ ਦਾ ਕੇ੍ਰਡਿਟ ਉਨ੍ਹਾਂ ਦੀ ਦੇਸ਼ਭਗਤੀ, ਇਮਾਨਦਾਰੀ, ਜਿਮੇਵਾਰੀ ਅਤੇ ਲਗਨ ਨੁੰ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਦਿਨ ਸਾਨੂੰ ਭਾਈਚਾਰੇ ਦਾ ਸੰਦੇਸ਼ ਦੇਣ ਦੇ ਨਾਲ-ਨਾਲ ਇਹ ਵੀ ਯਾਦ ਦਿਵਾਉਂਦਾ ਹੈ ਕਿ ਸਮਾਜਿਕ ਏਕਤਾ ਦੇ ਧਾਗੇ ਟੁੱਟਦੇ ਹਨ ਤਾਂ ਦੇਸ਼ ਵੀ ਟੁੱਟ ਜਾਇਆ ਕਰਦੇ ਹਨ। ਪ੍ਰਧਾਨ ਮੰਤਰੀ ਨੇ ਇਸ ਦਿਨ ਨੁੰ ਮਨਾਉਣ ਦਾ ਐਲਾਨ ਇਸੀ ਉਦੇਸ਼ ਨਾਲ ਕੀਤਾ ਸੀ ਕਿ ਭਾਰਤਵਾਸੀ ਆਪਣੇ ਇਤਿਹਾਸ ਤੋਂ ਸਬਕ ਲੈਣ ਅਤੇ ਸੁਨਹਿਰੇ ਭਵਿੱਖ ਲਈ ਰਾਸ਼ਟਰ ਦੀ ਏਕਤਾ ਦੇ ਪ੍ਰਤੀ ਸਮਰਪਿਤ ਹੋਣ। ਹਰਿਆਣਾ ਦੀ ਇਸ ਭੂਮੀ ਨੇ ਵੰਡ ਦੇ ਦਰਦ ਦੇ ਕੁੱਝ ਵੱਧ ਹੀ ਸਹਿਨ ਕੀਤਾ ਹੈ। ਇੱਥੋਂ ਅਨੇਕ ਪਰਿਵਾਰ ਪਾਕੀਸਤਾਨ ਤਾਂ ਗਏ ਹੀ, ਉਸ ਸਮੇਂ ਦੇ ਪੱਛਮੀ ਪੰਜਾਬ ਤੋਂ ਉਜੜਕੇ ਆਉਣ ਵਾਲੇ ਪਰਿਵਾਰਾਂ ਦੀ ਗਿਣਤੀ ਵੀ ਹੋਰ ਸੂਬਿਆਂ ਦੀ ਤੁਲਣਾ ਵਿਚ ਵੱਧ ਹੈ।
ਕੁਰੂਕਸ਼ੇਤਰ ਦੇ ਪਿੰਡ ਮਸਾਨਾ ਵਿਚ ਬਣ ਰਿਹਾ ਹੈ ਦੇਸ਼ ਦਾ ਵਿਸ਼ਵ ਪੱਧਰੀ ਸ਼ਹੀਦੀ ਸਮਾਰਕ
ਮੁੱਖ ਮੰਤਰੀ ਨੇ ਕਿਹਾ ਕਿ ਵੰਡ ਦੀ ਇੰਨੀ ਯਾਦਾਂ ਨੂੰ ਬਣਾਏ ਰੱਖਣ ਅਤੇ ਨਵੀਂ ਪੀੜੀਆਂ ਨੂੰ ਆਪਸੀ ਪਿਆਰ ਤੇ ਭਾਈਚਾਰਾ ਦੀ ਸੀਖ ਦੇਣ ਲਈ ਕੁਰੂਕਸ਼ੇਤਰ ਜਿਲ੍ਹੇ ਦੇ ਪਿੰਡ ਮਸਾਨਾ ਵਿਚ ਦੇਸ਼ ਦਾ ਵਿਸ਼ਵ ਪੱਧਰੀ ਸ਼ਹੀਦੀ ਸਮਾਰਕ ਬਣਾਇਆ ਜਾ ਰਿਹਾ ਹੈ। ਇਸ ਸਮਾਰਕ ‘ਤੇ ਲਗਭਗ 200 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਦੇ ਲਈ ਪੰਚਨਦ ਸਮਾਰਕ ਟਰਸਟ ਨੇ 25 ਏਕੜ ਭੁਮੀ ਸਰਕਾਰ ਨੁੰ ਦਾਨ ਵਜੋ ਦਿੱਤੀ ਹੈ। ਇਸੀ ਤਰ੍ਹਾ ਝੱਜਰ ਵਿਚ ਵੀ ਇਕ ਸਮ੍ਰਿਤੀ ਚੌਕ ਬਣਾਇਆ ਗਿਆ ਹੈ। ਮੁੱਖ ਮੰਤਰੀ ਨੇ ਸਮਾਰਕ ਨੂੰ ਆਪਣੇ ਸਵੈਛਿੱਕ ਕੋਸ਼ ਤੋਂ 51 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਪੰਚਨਦ ਸਮਾਰਕ ਟਰਸਟ ਨੇ ਸਾਲ 2010 ਵਿਚ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤਕ ਸਾਡੇ ਬਜੁਰਗਾਂ ਦੀ ਯਾਦ ਬਣਾਏ ਰੱਖਣ ਲਈ ਠੋਸ ਯਤਨ ਕੀਤੇ ਹਨ। ਵੰਡ ਦੇ ਸਮੇਂ ਸਾਡੇ 10 ਲੱਖ ਬਜੁਰਗ ਉਸ ਵਿਭੀਸ਼ਿਕਾ ਦੇ ਸ਼ਿਕਾਰ ਹੋਏ ਸਨ। ਉਨ੍ਹਾਂ ਦਾ ਵਿਧੀਵਤ ਅੰਤਮ ਸੰਸਕਾਰ ਵੀ ਨਹੀਂ ਕੀਤਾ ਜਾ ਸਕਿਆ ਸੀ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਪੰਚਨਦ ਸਮਾਰਕ ਟਰਸਟ ਨੇ ਸਾਲ 2016 ਵਿਚ ਗਿਆ ਤੀਰਥ ‘ਤੇ ਜਾ ਕੇ ਸਮੂਹਿਕ ਪਿੰਡਦਾਨ ਕੀਤਾ ਸੀ।
ਉਨ੍ਹਾਂ ਨੇ ਵੰਡ ਦੀ ਵਿਭੀਸ਼ਿਕਾ ਵਿਚ ਜਾਨ ਗਵਾਉਣ ਵਾਲੇ ਆਪਣੇ ਬਜੁਰਗਾਂ ਨੁੰ ਭਾਵਪੂਰਨ ਸ਼ਰਧਾਂਜਲੀ ਦਿੰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਉਸ ਤਰਾਸਦੀ ਤੋਂ ਸਬਕ ਲੈਂਦੇ ਹੋਏ ਪ੍ਰੇਮ , ਪਿਆਰ ਅਤੇ ਭਾਈਚਾਰੇ ਨੂੰ ਮਜਬੂਤ ਕਰਨ ਦਾ ਸੰਕਲਪ ਲੈਣ।
ਪ੍ਰੋਗ੍ਰਾਮ ਵਿਚ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਨੇ ਆਪਣੇ ਸੰਬੋਧਨ ਵਿਚ ਕੀਤਾ ਕਿ ਵੰਡ ਦੇ ਦਰਦ ਝੇਲਣ ਵਾਲੇ ਲੋਕ ਜੋ ਆਪਣਾ ਸੱਭ ਕੁੱਝ ਛੱਡ ਕੇ ਆ ਗਏ ਸਨ ਪਰ ਉਨ੍ਹਾਂ ਨੇ ਆਪਣਾ ਧਰਮ ਨਹੀਂ ਬਦਲਿਆ, ਉਨ੍ਹਾਂ ਦੀ ਯਾਦ ਵਿਚ ਸਮਾਰਕ ਬਨਾਉਣ ਲਈ 2006 ਤੋਂ ਅਸੀਂ ਲੱਗੇ ਹੋਏ ਹਨ।
ਇਸ ਮੌਕੇ ‘ਤੇ ਪੰਚਨਦ ਸਮਾਰਕ ਟਰਸਟ ਦੇ ਰਾਸ਼ਟਰੀ ਅਧਿਅਕਸ਼ ਸਵਾਮੀ ਧਰਮਦੇਵ ਜੀ ਮਹਾਰਾਜ ਨੇ ਵੀ ਪ੍ਰੋਗ੍ਰਾਮ ਨੂੰ ਸੰਬੋਧਿਤ ਕੀਤਾ। ਪ੍ਰੋਗ੍ਰਾਮ ਵਿਚ ਕੇਂਦਰੀ ਉਰਜਾ ਮੰਤਰੀ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਅਤੇ ਗੀਤਾ ਮਨੀਸ਼ੀ ਸਵਾਮੀ ਸ੍ਰੀ ਗਿਆਨਾਨੰਦ ਜੀ ਮਹਾਰਾਜ ਦਾ ਸੰਦੇਸ਼ ਵੀ ਪੜ ਕੇ ਸੁਣਾਇਆ ਗਿਆ।
ਇਸ ਮੌਕੇ ‘ਤੇ ਸਿਖਿਆ ਰਾਜ ਮੰਤਰੀ ਸ੍ਰੀਮਤੀ ਸੀਮਾ ਤ੍ਰਿਖਾ, ਲਛਮਣ ਨਾਪਾ, ਘਨਸ਼ਾਮ ਦਾਸ ਅਰੋੜਾ, ਸਾਬਕਾ ਮੰਤਰੀ ਮਨੀਸ਼ ਗਰੋਵਰ, ਮਹੰਤ ਚਰਣਦਾਸ, ਤਰੁਣ ਦਾਸ ਮਹਾਰਾਜ, ਮਹੰਤ ਮਹੇਸ਼ਗਿਰੀ ਸਮੇਤ ਪੰਚਨਦ ਸਮਾਰਕ ਟਰਸਟ ਦੇ ਸਾਰੇ ਅਧਿਕਾਰੀ ਮੌਜੂਦ ਰਹੇ।