ਪਟਿਆਲਾ 15 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਰੈਪਿਡ ਐਕਸ਼ਨ ਫੋਰਸ ਦੀ ਬਟਾਲੀਅਨ ਏ/194 ਅਤੇ ਪਟਿਆਲਾ ਪੁਲਿਸ ਨੇ ਮਿਲ ਕੇ ਲਗਾਤਾਰ ਚੌਥੇ ਦਿਨ ਪੁਲਿਸ ਥਾਣਾ ਅਨਾਜ ਮੰਡੀ ਅਤੇ ਥਾਣਾ ਤ੍ਰਿਪੜੀ ਅਧੀਨ ਆਉਂਦੇ ਖੇਤਰਾਂ ਵਿੱਚ ਫਲੈਗ ਮਾਰਚ ਕੀਤਾ ਸਹਾਇਕ ਕਮਾਂਡੈਂਟ ਮਹਿੰਦਰ ਯਾਦਵ ਦੀ ਅਗਵਾਈ ਵਿੱਚ ਰੈਪਿਡ ਐਕਸ਼ਨ ਫੋਰਸ ਦੀ ਟੀਮ ਨੇ ਥਾਣਾ ਮੁਖੀਆਂ ਨਾਲ ਮੁਲਾਕਾਤ ਕੀਤੀ ਅਤੇ ਖੇਤਰ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਆਰ ਏ ਐਫ ਅਤੇ ਪੁਲਿਸ ਵੱਲੋਂ ਮਿਲ ਕੇ ਸ਼ਹਿਰ ਦੇ ਥਾਣਾ ਤ੍ਰਿਪੜੀ ਤੇ ਅਨਾਜ ਮੰਡੀ ਦੇ ਖੇਤਰ ਜਿਸ ਵਿੱਚ ਫੋਕਲ ਪੁਆਇੰਟ ਮੇਨ ਮਾਰਕੀਟ ਵਿਕਾਸ ਨਗਰ ਦੀਪ ਨਗਰ ਰਣਜੀਤ ਨਗਰ ਵਿੱਚ ਫਲੈਗ ਮਾਰਚ ਕੀਤਾ ਗਿਆ।
ਇਸ ਦੌਰਾਨ ਥਾਣਿਆਂ ਦੇ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕੀਤਾ ਗਿਆ ਅਤੇ ਥਾਣਾ ਖੇਤਰ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਹਾਸਲ ਕੀਤੀ ਗਈ ਅਤੇ ਇਲਾਕੇ ਦੇ ਹੋਰ ਨਾਗਰਿਕਾਂ/ਸਮਾਜ ਸੇਵੀਆਂ ਅਤੇ ਪਤਵੰਤਿਆਂ ਨਾਲ ਗੱਲਬਾਤ ਕਰਕੇ ਖੇਤਰ ਵਿੱਚ ਪਹਿਲਾਂ ਹੋਈਆਂ ਘਟਨਾਵਾਂ ਸਬੰਧੀ ਜਾਣਕਾਰੀ ਲਈ ਗਈ।
ਇਸ ਮੌਕੇ ਸਹਾਇਕ ਕਮਾਂਡੈਂਟ ਮਹਿੰਦਰ ਯਾਦਵ ਨੇ ਦੱਸਿਆ ਕਿ ਇਸ ਅਭਿਆਸ ਦੇ ਦੌਰਾਨ ਥਾਣਾ ਖੇਤਰਾਂ ਵਿੱਚ ਸੰਵੇਦਨਸ਼ੀਲ ਥਾਵਾਂ ਦੀ ਪਹਿਚਾਣ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਤਨਾਅ ਦੇ ਹਾਲਤਾਂ ਨਾਲ ਨਜਿੱਠਣ ਲਈ ਕਾਰਗਰ ਨੀਤੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਅਭਿਆਸ ਦਾ ਮੁੱਖ ਉਦੇਸ਼ ਪੁਲਿਸ, ਰੈਪਿਡ ਐਕਸ਼ਨ ਫੋਰਸ ਅਤੇ ਆਮ ਵਿਅਕਤੀ ਵਿੱਚ ਤਾਲਮੇਲ ਸਥਾਪਤ ਕਰਨਾ ਹੈ। ਜਿਸਦੇ ਨਾਲ ਕਿ ਭਵਿੱਖ ਦੀ ਸੰਭਾਵਿਕ ਚੁਨੌਤੀਆਂ ਨਾਲ ਨਜਿੱਠਿਆ ਜਾ ਸਕੇ। ਇਸ ਅਭਿਆਸ ਦੇ ਦੌਰਾਨ 194 ਬਟਾਲੀਅਨ ਰੈਪਿਡ ਐਕਸ਼ਨ ਫੋਰਸ ਦੇ ਇੰਸਪੈਕਟਰ ਰਣ ਸਿੰਘ ਯਾਦਵ, ਇੰਸਪੈਕਟਰ ਯੋਗੇਂਦਰ ਬਸੀਠਾ, ਪੁਲਿਸ ਥਾਣਾ ਅਨਾਜ ਮੰਡੀ ਤੇ ਤ੍ਰਿਪੜੀ ਦੇ ਥਾਣਾ ਮੁਖੀਆਂ ਸਮੇਤ ਰੈਪਿਡ ਐਕਸ਼ਨ ਫੋਰਸ ਅਤੇ ਪੁਲਿਸ ਮੁਲਾਜ਼ਮ ਹਾਜ਼ਰ ਸਨ।