ਪਟਿਆਲਾ 3 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਵਿਸ਼ਵ ਅਪਾਹਜਤਾ, ਸਿਵਲ ਡਿਫੈਂਸ ਅਤੇ ਰੋਡ ਸੇਫਟੀ ਦਿਵਸ ਮੌਕੇ ਪੰਜਾਬ ਪੁਲਿਸ ਵੱਲੋਂ ਫਸਟ ਏਡ ਮਿਸ਼ਨ ਦੇ ਸਹਿਯੋਗ ਨਾਲ ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਜਾਗਰਿਤੀ ਪ੍ਰੋਗਰਾਮ ਪਿੰ੍ਰਸੀਪਲ ਸ੍ਰੀਮਤੀ ਐਸ ਕੇ ਨਿਰਮਲ ਗੋਇਲ ਜੀ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਸ ਮੌਕੇ ਰੁਸਤਮੇ^ਹਿੰਦ, ਅਰਜੁਨਾ ਅਵਾਰਡੀ ਸH ਪਲਵਿੰਦਰ ਸਿੰਘ ਚੀਮਾ, ਸੁਪਰਡੈਂਟ ਆਫ ਪੁਲਿਸ ਟਰੈਫਿਕ ਜਿਲ੍ਹਾ ਪਟਿਆਲਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਆਪਣੇ ਸੰਦੇਸ਼ ਵਿੱਚ ਉਹਨਾ ਬੱਚਿਆਂ ਅਤੇ ਆਮ ਲੋਕਾਂ ਨੂੰ ਨਸ਼ਿਆਂ, ਸੜਕ ਹਾਦਸਿਆਂ, ਅਪਰਾਧਾਂ ਅਤੇ ਹੋਰ ਸਮਾਜਿਕ ਸਮੱਸਿਆਵਾਂ ਤੋ ਬਚਾਉਣ ਹਿੱਤ ਆਪਣੇ ਅਧਿਆਪਕਾਂ ਅਤੇ ਮਾਪਿਆਂ ਨੂੰ ਸਹਿਯੋਗ ਦੇਣ ਲਈ ਕਿਹਾ। ੳਚੇਚੇ ਤੌਰ ਤੇ ਪਹੰੁਚੇ ਸ੍ਰੀਮਤੀ ਤ੍ਰਿਸ਼ਨਜੀਤ ਕੌਰ, ਡੀਨ ਕਾਲਜ ਵਿਕਾਸ ਕੌਸਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਬੱਚਿਆਂ ਵੱਲੋਂ ਪੇਸ਼ ਕੀਤੇ ਸੜਕ ਸੁੱਰਖਿਆ ਇਸਾਰਿਆਂ ਅਤੇ ਸੜਕ ਦੁਰਘਟਨਾ ਸਮੇਂ ਫਸਟ ਏਡ ਕਰਨ ਦੇ ਢੰਗ ਤਰੀਕਿਆਂ ਦੀ ਪ੍ਰਸ਼ੰਸਾ ਕੀਤੀ। ਸ੍ਰੀਮਤੀ ਪੁਸ਼ਪਾ ਦੇਵੀ, ਇੰਸਪੈਟਰ ਟਰੈਫਿਕ ਐਜੂਕੇਸ਼ਨ ਅਤੇ ਗੁਰਜਾਪ ਸਿੰਘ, ਏHਐਸH ਆਈH ਟਰੈਫਿਕ ਨੇ ਰੋਡ ਸੇਫਟੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਟਰੈਫਿਕ ਮਾਰਸਲ ਸ੍ਰੀ ਕਾਕਾ ਰਾਮ ਵਰਮਾ ਨੇ ਅਪਾਹਜਤਾ ਦੇ ਕਾਰਨ, ਸਿਵਲ ਡਿਫੈਂਸ ਅਤੇ ਫਸਟ ਏਡ ਦੀ ਮਹਤੱਤਾ ਬਾਰੇ ਦੱਸਿਆ। ਆਖਿਰ ਵਿੱਚ ਬੱਚਿਆਂ ਨੂੰ ਸੰਹੁ ਚੁਕਾਈ ਗਈ ਕਿ ਉਹ ਹਮੇਸਾ ਟਰੈਫਿਕ ਨਿਯਮਾਂ ਦੀ ਪਾਲਣਾ ਅਤੇ ਅਪਾਹਜਾਂ ਦੀ ਮਦਦ ਕਰਨਗੇ। ਅੰਤ ਵਿੱਚ ਸਕੂਲ ਪਿੰ੍ਰਸੀਪਲ ਨੇ ਮੁੱਖ ਮਹਿਮਾਨ ਅਤੇ ਹੋਰਾਂ ਦਾ ਧੰਨਵਾਦ ਕੀਤਾ।