ਪਟਿਆਲਾ, 30 ਨਵੰਬਰ:
ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇੱਕ ਏਡਜ਼ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦਾ ਮੁੱਖ ਉਦੇਸ਼ ਐਚ.ਆਈ.ਵੀ. ਏਡਜ਼ ਜਾਗਰੂਕਤਾ ਪ੍ਰਤੀ ਵੱਧ ਤੋਂ ਵੱਧ ਲੋਕਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣਾ ਸੀ। ਇਸ ਰੈਲੀ ਨੂੰ ਰਾਜਿੰਦਰਾ ਹਸਪਤਾਲ, ਓ.ਪੀ.ਡੀ. ਕੰਪਲੈਕਸ ਤੋਂ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਸਿਵਲ ਸਰਜਨ ਪਟਿਆਲਾ ਡਾ.ਰਮਿੰਦਰ ਕੌਰ ਅਤੇ ਮੈਡੀਕਲ ਸੁਪਰਡੰਟ ਡਾ. ਹਰਨਾਮ ਸਿੰਘ ਰੇਖੀ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਦਿਸ਼ਾ ਕਲਸਟਰ, ਪਟਿਆਲਾ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਅਤੇ ਏ.ਆਰ.ਟੀ ਕੇਂਦਰ ਪਟਿਆਲਾ ਵੱਲੋਂ ਕਰਵਾਈ ਜਾਗਰੂਕਤਾ ਰੈਲੀ ਰਾਜਿੰਦਰਾ ਹਸਪਤਾਲ, ਪਟਿਆਲਾ ਤੋਂ ਫੁਹਾਰਾ ਚੌਂਕ ਪਟਿਆਲਾ ਤੱਕ ਕੱਢੀ ਗਈ। ਇਸ ਰੈਲੀ ਵਿੱਚ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਥੀਮ “ਕਮਿਊਨਿਟੀ ਦੀ ਹਿੱਸੇਦਾਰੀ” ਨੂੰ ਮੁੱਖ ਰੱਖਦੇ ਹੋਏ ਇਹ ਪੈਦਲ ਮਾਰਚ ਕੀਤਾ ਗਿਆ। ਇਸ ਰੈਲੀ ਵਿੱਚ ਲਗਭਗ 200 ਤੋਂ 250 ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਦੇ ਸਮੂਹ ਆਈ.ਸੀ.ਟੀ. ਸੀ. ਕੇਂਦਰਾਂ ਦਾ ਸਟਾਫ਼, ਟੀ.ਆਈ/ਐਨ.ਜੀ.ਓਜ, ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ ਜ਼ਿਲ੍ਹਾ ਟੀ.ਬੀ/ਏਡਜ਼ ਕੰਟਰੋਲ ਅਫ਼ਸਰ, ਡਾ. ਗੁਰਪ੍ਰੀਤ ਸਿੰਘ ਨਾਗਰਾ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਗੁਰਪ੍ਰੀਤ ਕੌਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਇਸ ਮੌਕੇ ਤੇ ਡਾ. ਸਚਿਨ ਕੌਸ਼ਲ (ਨੋਡਲ ਅਫ਼ਸਰ, ਏ.ਆਰ.ਟੀ. ਸੈਂਟਰ, ਪਟਿਆਲਾ), ਡਾ. ਮੋਹਨ ਲਾਲ ਰਾਣਾ (ਸੀਨੀਅਰ ਮੈਡੀਕਲ ਅਫ਼ਸਰ, ਏ.ਆਰ.ਟੀ. ਸੈਂਟਰ, ਪਟਿਆਲਾ), ਡਾ. ਕ੍ਰਿਸ਼ਨ ਸਿੰਘ (ਮੈਡੀਕਲ ਅਫ਼ਸਰ ਏ.ਆਰ.ਟੀ. ਸੈਂਟਰ, ਪਟਿਆਲਾ) ਅਤੇ ਡਾ. ਸੰਪੂਰਨ ਸਿੰਘ (ਮੈਡੀਕਲ ਅਫ਼ਸਰ, ਏ.ਆਰ.ਟੀ. ਸੈਂਟਰ, ਪਟਿਆਲਾ) ਅਤੇ ਡਾ. ਸੰਜੇ ਗੋਇਲ, ਨਰਸਿੰਗ ਸੁਪਰਡੰਟ ਪ੍ਰਵੀਨ ਬਾਲਾ ਸ਼ਰਮਾ ਅਤੇ ਦਿਸ਼ਾ ਕਲਸਟਰ, ਪਟਿਆਲਾ ਤੋਂ ਮਿ.ਯਾਦਵਿੰਦਰ ਸਿੰਘ ਵਿਰਕ, ਨਿਤਿਨ ਚਾਂਦਲਾ ਅਤੇ ਡਾ. ਅਮਨਪ੍ਰੀਤ ਕੌਰ) ਵੀ ਇਸ ਰੈਲੀ ਦੌਰਾਨ ਮੌਜੂਦ ਰਹੇ। ਇਸ ਰੈਲੀ ਵਿੱਚ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਨਰਸਿੰਗ ਸਟਾਫ਼ ਅਤੇ ਐਮ.ਬੀ.ਬੀ.ਐਸ ਦੇ ਵਿਦਿਆਰਥੀਆਂ ਵੱਲੋਂ ਉਚੇਚੇ ਤੌਰ ਤੇ ਭਾਗ ਲਿਆ ਗਿਆ।