No Result
View All Result
Saturday, March 28, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home HARYANA

ਹਰਿਆਣਾ ਹੁਣ ਖੇਡਾਂ ਦਾ ਹੱਬ ਬਣ ਚੁੱਕਾ ਹੈ – ਰਾਜਪਾਲ ਸ੍ਰੀ ਆਰਿਆ

admin by admin
in HARYANA
0
ਹਰਿਆਣਾ ਹੁਣ ਖੇਡਾਂ ਦਾ ਹੱਬ ਬਣ ਚੁੱਕਾ ਹੈ – ਰਾਜਪਾਲ ਸ੍ਰੀ ਆਰਿਆ
0
SHARES
0
VIEWS
Share on FacebookShare on Twitter

ਚੰਡੀਗੜ, 24 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) : – ਹਰਿਆਣਾ ਦੇ ਰਾਜਪਾਲ ਸ੍ਰੀ ਸਤਯਦੇਵ ਨਰਾਇਣ ਆਰਿਆ ਨੇ ਕਿਹਾ ਕਿ ਹਰਿਆਣਾ ਹੁਣ ਖੇਡਾਂ ਦਾ ਹੱਬ ਬਣ ਚੁੱਕਾ ਹੈ| ਖੇਡ ਤੇ ਪੁਲਿਸ ਹਰਿਆਣਾ ਦੀ ਖੇਡ ਨੀਤੀ ਦੇ ਕਾਰਨ ਇਕ-ਦੂਸਰੇ ਦੇ ਪੂਰਕ ਬਣ ਗਏ ਹਨ| ਪੁਲਿਸ ਵਾਲਿਆਂ ਨੇ ਦੇਸ਼ ਨੂੰ ਅਨੇਕ ਪ੍ਰਤਿਭਾਸ਼ਾਲੀ ਖਿਡਾਰੀ ਦਿੱਤੇ ਹਨ, ਜਿਨਾਂ ਨੇ ਦੇਸ਼ ਦਾ ਗੌਰਵ ਵਧਾਇਆ ਹੈ|
ਰਾਜਪਾਲ ਨੇ ਸੋਮਵਾਰ ਨੂੰ ਮਧੂਬਨ ਸਥਿਤ ਐਚ.ਏ.ਪੀ. ਦ| ਵਜਛੇਰ ਸਟੇਡੀਅਮ ਵਿਚ 68ਵੀਂ ਅਖਿਲ ਭਾਰਤੀ ਪੁਲਿਸ ਕੁਸ਼ਤੀ ਸੂਹ ਮੁਕਾਬਲੇ ਦਾ ਵਿਧੀਵਤ ਉਦਘਾਟਨ ਕੀਤਾ| ਹਰਿਆਣਾ ਦੇ ਪੁਲਿਸ ਮਹਾਨਿਦੇਸ਼ਕ ਮਨੋਜ ਯਾਦਵ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਇਸ ਮੌਕੇ ‘ਤੇ ਮੌਜੂਦ ਸਨ|
ਰਾਜਪਾਲ ਨੇ ਦੇਸ਼ਭਰ ਤੋਂ ਆਏ ਪਹਿਲਵਾਨਾਂ ਤੇ ਖਿਡਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਸੱਭ ਤੋਂ ਪਹਿਲਾਂ ਇਸ ਮਹਤੱਵਪੂਰਣ ਆਯੋਜਨ ਲਈ ਹਰਿਆਣਾ ਪੁਲਿਸ ਨੂੰ ਵਧਾਈ ਦਿੱਤੀ| ਉਨਾਂ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਨੇ ਆਪਣੀ ਯੋਗਤਾ ਨਾਲ ਦੇਸ਼ ਵਿਚ ਨਾਂਅ ਕਮਾਇਆ ਹੈ| ਹਰਿਆਣਾ ਹੁਣ ਖੇਡਾਂ ਦਾ ਹੱਬ ਬਣ ਚੁੱਕਾ ਹੈ| ਉਨਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਅਨੇਕ ਕੌਮਾਂਤਰੀ ਖਿਡਾਰੀ ਦਿੱਤੇ ਹਨ ਜਿਨਾਂ ਦਾ ਸਨਮਾਨ ਕਰਦੇ ਹੋਏ 49 ਖਿਡਾਰੀਆਂ ਨੂੰ ਸੂਬਾ ਸਰਕਾਰ ਸਰਕਾਰ ਨੇ ਸਰਕਾਰੀ ਨੌਕਰੀ ਦਿੱਤੀ ਹੈ| ਇੰਨਾ ਹੀ ਨਹੀਂ ਬਹੁਤੇ ਖਿਡਾਰੀਆਂ ਨੂੰ ਪੁਲਿਸ ਵਿਚ ਭਰਤੀ ਕੀਤਾ ਗਿਆ ਹੈ| ਅਜਿਹੇ ਅਨੇਕ ਖਿਡਾਰੀ ਅੱਜ ਹਰਿਆਣਾ ਪੁਲਿਸ ਦੀ ਸ਼ਾਨ ਬਣ ਚੁੱਕੇ ਹਨ| ਹੁਣ ਹਰਿਆਣਾ ਵਿਚ ਖੇਡ ਅਤੇ ਯੁਵਾ ਮਾਮਲੇ ਮੰਤਰੀ ਦੀ ਜਿਮੇਵਾਰੀ ਵੀ ਸਰਦਾਰ ਸੰਦੀਪ ਸਿੰਘ ਦੇ ਕੋਲ ਹੈ, ਜੋ ਹਾਕੀ ਦੇ ਵਿਖਆਤ ਖਿਡਾਰੀ ਹਨ|
ਰਾਜਪਾਲ ਨੇ ਕਿਹਾ ਕਿ ਖੇਡ ਦੇ ਆਯੋਜਨਾਂ ਨਾਲ ਪੁਲਿਸ ਜਵਾਨਾਂ ਦਾ ਮਨੋਬਲ ਵੱਧਦਾ ਹੈ| ਖੇਡਾਂ ਨਾਲ ਵਿਅਕਤੀ ਵਿਚ ਟੀਮ ਭਾਵਨਾ ਦੇ ਨਾਲ-ਨਾਲ ਜਿਕੇਵਾਰੀ ਦੀ ਭਾਵਨਾ ਵਿਕਸਿਤ ਹੁੰਦੀ ਹੈ ਜੋ ਕਿਸੇ ਵੀ ਕੰਮ ਲਈ ਜਰੂਰੀ ਹੈ| ਖੇਡ ਵਿਅਕਤੀ ਨੂੰ ਅਨੁਸਾਸ਼ਨ ਸਿਖਾਉਤਂਦਾ ਹੈ ਅਤੇ ਸਿਹਤ ਸ਼ਰੀਰ ਵਿਚ ਸਿਹਤ ਦਿਮਾਗ ਦਾ ਨਿਵਾਸ ਹੁੰਦਾ ਹੈ| ਸਿਹਤ ਹੀ ਸੱਭ ਤੋਂ ਵੱਡਾ ਧਨ ਹੈ| ਖੇਡਾਂ ਦੇ ਨਾਲ-ਨਾਲ ਹਰਿਆਣਾ ਵੱਖ-ਵੱਖ ਖੇਤਰਾਂ ਜਿਵੇਂ ਸੈਨਾ, ਖੇਤੀਬਾੜੀ, ਪਸ਼ੂ ਧਨ ਤੇ ਆਟੋਮੋਬਾਇਲ ਇੰਡਸਟਰੀ ਵਿਚ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ|
ਉਨਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਚਲਾਏ ਗਏ ਪ੍ਰੋਗ੍ਰਾਮਾਂ ਤੇ ਯੋਜਨਾਵਾਂ ਨੂੰ ਸੂਬੇ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਹੈ, ਜਿਸ ਨਾਲ ਅੱਜ ਹਰਿਆਣਾ ਦੇਸ਼ ਦਾ ਸੱਭ ਤੋਂ ਮੋਹਰੀ ਰਾਜ ਹੈ| ਖੇਡਾਂ ਵਿਚ ਸਾਡੀ ਬੇਟੀਆਂ ਨੇ ਵੀ ਕੌਮਾਂਤਰੀ ਪੱਧਰ ‘ਤੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ| ਬੇਟੀਆਂ ਵੀ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ| ਇੱਥੇ ਤਕ ਕੀ ਸੇਨਾ ਵਿਚ ਭਰਤੀ ਹਹੋ ਕੇ ਦੇਸ਼ ਦੀ ਰੱਖਿਆ ਕਰ ਰਹੀਆਂ ਹਨ| ਪ੍ਰਧਾਨ ਮੰਤਰੀ ਜੀ ਨੇ ਸੱਭਕਾ ਸਾਥ-ਸੱਭਕਾ ਵਿਕਾਸ ਅਤੇ ਸੱਭਦਾ ਵਿਸ਼ਵਾਸ ਦਾ ਵੀ ਨਾਰਾ ਦਿੱਤਾ ਹੈ| ਅਸੀਂ ਸੱਭ ਨੂੰ ਨਾਲ ਮਿਲ ਕੇ ਦੇਸ਼ ਅਤੇ ਹਰਿਆਣਾ ਨੂੰ ਉੱਨਤ ਦੀ ਰਾਹ ‘ਤੇ ਲੈ ਜਾਨਾ ਹੈ|
ਪੁਲਿਸ ਦੀ ਕਾਰਜਸ਼ੈਲੀ ਅਤੇ ਬਹਾਦੁਰੀ ਦਾ ਜਿਕਰ ਕਰਦੇ ਹੋਏ ਉਨਾਂ ਨੇ ਕਿਹਾ ਕਿ ਕਿਸੇ ਵੀ ਦੇਸ਼ ਤੇ ਸੂਬੇ ਵਿਚ ਕਾਨੂੰਨ ਵਿਵਸਥਾ ਤੇ ਸ਼ਾਂਤੀ ਸਥਾਪਿਤ ਕਰਨ ਵਿਚ ਪੁਲਿਸ ਦਾ ਮਹਤੱਵਪੂਰਣ ਯੋਗਦਾਨ ਹੁੰਦਾ ਹੈ| ਇਹੀ ਕਾਰਨ ਹੈ ਕਿ ਹਰਿਆਣਾ ਵਿਚ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਇਮਾਨਦਾਰੀ ਤੇ ਮਿਹਨਤ ਦੀ ਬਦੌਲਤ ਹੀ ਕਾਨੂੰਨ ਵਿਵਸਥਾ ਦੀ ਸਞਿਤੀ ਪੂਰੀ ਤਰਾ ਨਾਲ ਮਜਬੂਤ ਹੈ| ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਿਰੋਧੀ ਪਰਿਸਥਿਤੀਆਂ ਵਿਚ ਕੰਮ ਕਰਨਾ ਪੈਂਦਾ ਹੈ| ਅਜਿਹੇ ਵਿਚ ਜਵਾਨਾਂ ਲਈ ਖਡੇ ਮੁਕਾਬਲੇ ਬਹੁਤ ਜਰੂਰੀ ਹੁੰਦੇ ਹਨ ਜਿਸ ਨਾਲ ਕਰਮਚਾਰੀ ਤਨਾਅ ਮੁਕਤ ਹੋ ਕੇ ਆਪਣੀ ਡਿਊਟੀ ਕਰਦੇ ਹਨ|
ਪੁਲਿਸ ਮਹਾਨਿਦੇਸ਼ਕ ਮਨੋਜ ਯਾਦਵ ਨੇ ਇਸ ਮੌਕੇ ‘ਤੇ ਰਾਜਪਾਲ ਦਾ ਸਵਾਗਤ ਕੀਤਾ| ਉਨਾਂ ਨੇ ਦਸਿਆ ਕਿ ਪੰਜ ਦਿਨਾਂ ਪੁਲਿਸ ਖੇਡ ਮੁਕਾਬਲੇ ਵਿਚ ਕੁਸ਼ਤੀ, ਕਬੱਡੀ, ਬਾਕਸਿੰਗ ਤੇ ਬਾਡੀ ਬਿਲਡਿੰਗ ਦੇ ਮੁਕਾਬਲੇ ਹੋਣਗੇ| ਇੰਨਾਂ ਵਿਚ ਦੇਸ਼ ਦੇ 36 ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਵੱਖ-ਵੱਖ ਰੈਂਕ ਦੇ 2232 ਖਿਡਾਰੀ ਭਾਗ ਲੈ ਰਹੇ ਹਨ| ਇੰਨਾਂ ਵਿਚ 1656 ਪੁਰਸ਼ ਤੇ 576 ਮਹਿਲਾਵਾਂ ਸ਼ਾਮਿਲ ਹਨ| ਉਨਾਂ ਨੇ ਭਰੋਸਾ ਵਿਅਕਤ ਕਰਦੇ ਹੋਏ ਕਿਹਾ ਕਿ ਸਾਰੇ ਖਿਡਾਰੀ ਮੁਕਾਬਲੇ, ਅਨੁਸਾਸ਼ਨ ਤੇ ਟੀਮ ਭਾਵਨਾ ਨਾਲ ਖੇਡਨਗੇ|

Post Views: 99
Previous Post

ਮੁੱਖ ਮੰਤਰੀ ਨੂੰ ਮਿਲਿਆ ਐਵਾਰਡ ‘ਆਦਰਸ਼ ਸੀ ਐਮ’ ਦੀ ਥਾਂ ‘ਵਿਹਲਾ ਸੀ ਐਮ’ ਹੋਣਾ ਚਾਹੀਦਾ ਸੀ

Next Post

ਸ਼ਿਵ ਸੈਨਾ ਹਿੰਦੁਸਤਾਨ ਦੇ ਹਨੁਮਾਨ ਸੇਵਾ ਦਲ ਨੇ ਹਨੁਮਾਨ ਚਾਲੀਸਾ ਪਾਠ ਦਾ 12ਵਾਂ ਵਾਰਸ਼ਿਕ ਸਮਾਗਮ ਧੂਮਧਾਮ ਨਾਲ ਮਨਾਇਆ

Next Post
ਸ਼ਿਵ ਸੈਨਾ ਹਿੰਦੁਸਤਾਨ  ਦੇ ਹਨੁਮਾਨ ਸੇਵਾ ਦਲ  ਨੇ ਹਨੁਮਾਨ ਚਾਲੀਸਾ ਪਾਠ ਦਾ 12ਵਾਂ ਵਾਰਸ਼ਿਕ ਸਮਾਗਮ ਧੂਮਧਾਮ ਨਾਲ ਮਨਾਇਆ

ਸ਼ਿਵ ਸੈਨਾ ਹਿੰਦੁਸਤਾਨ ਦੇ ਹਨੁਮਾਨ ਸੇਵਾ ਦਲ ਨੇ ਹਨੁਮਾਨ ਚਾਲੀਸਾ ਪਾਠ ਦਾ 12ਵਾਂ ਵਾਰਸ਼ਿਕ ਸਮਾਗਮ ਧੂਮਧਾਮ ਨਾਲ ਮਨਾਇਆ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982