ਪਟਿਆਲਾ 8 ਮਾਰਚ (ਪ੍ਰੈਸ ਕੀ ਤਾਕਤ ਬਿਊਰੋ) : ਇੱਕ ਮਹਿਲਾ ‘ਚ ਇੰਨੀ ਸ਼ਕਤੀ ਹੈ ਹਰ ਇਨਸਾਨ ਉਚਾਈ ਤੇ ਪਹੁੰਚਾ ਸਕਦੀ ਹੈ। ਅੱਜ ਪਟਿਆਲਾ ਬਿਊਟੀ ਕਲੱਬ ਵੱਲੋਂ ਮਹਿਲਾ ਦਿਵਸ ਪਟਿਆਲਾ ਵਿਚ ਰਾਜਸਥਾਨੀ ਬਾਜੀਗਰ ਮੁਹੱਲੇ ਵਿਚ ਮਨਾਇਆ ਗਿਆ।ਇਸ ਸਮਾਗਮ ਵਿਚ ਵਿਸੇਸ ਤੋਰ ਤੇ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੀ ਚੇਅਰਪਰਸਨਲ ਗੁਰਸ਼ਰਨ ਕੌਰ ਰੰਧਾਵਾ ਨੇ ਸਿਰਕਤ ਕੀਤੀ। ਉਨ੍ਹਾਂ ਮਹਿਲਾਵਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਜਿਸ ਘਰ ਵਿੱਚ ਨਾਰੀ ਦਾ ਅਪਮਾਨ ਹੁੰਦਾ ਹੈ ਉਸ ਘਰ ਵਿੱਚ ਕਦੇ ਬਰਕਤ ਨਹੀਂ ਹੁੰਦੀ। ਇਨਸਾਨ ਚਾਹੇ ਜਿਨ੍ਹਾਂ ਸਫਲ ਹੋ ਜਾਵੇ ਹਰ ਇਨਸਾਨ ਦੀ ਸਫਲਤਾ ਦੇ ਪਿੱਛੇ ਇੱਕ ਔਰਤ ਦਾ ਹੀ ਹੱਥ ਹੁੰਦਾ ਹੈ। ਇਸ ਮੌਕੇ ਪਟਿਆਲਾ ਬਿਊਟੀ ਕਲੱਬ ਦੇ ਪ੍ਰਧਾਨ ਜਸਪਾਲ ਕਟਾਰੀਆ ਨੇ ਕਿਹਾ ਕਿ ਇਸ ਮਹਿਲਾ ਦਿਵਸ ਨੂੰ ਮਨਾਉਣ ਲਈ ਆਮ ਤੋਰ ਤੇ ਨਾਮੀ-ਗਰਾਮੀ ਹਸਤੀਆ ਨੂੰ ਸਨਮਾਨਿਤ ਕੀਤਾ ਜਾਦਾ ਹੈ ਪ੍ਰੰਤੂ ਮੈ ਹਰ ਰੋਜ ਇਸ ਮੁਹੱਲੇ ਵਿਚ ਦੇਖਿਆ ਕਿ ਕਿਵੇ ਗਰੀਬ ਔਰਤਾ ਗਰੀਬੀ ਵਿਚ ਰਹਿ ਕੇ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਹੀਆ ਹਨ ਅਤੇ ਆਪਣੇ ਬੱਚਿਆ ਨੂੰ ਪੜ੍ਵਾ ਵੀ ਰਹੀਆ ਹਨ ਇਸ ਲਈ ਸਨਮਾਨ ਦੀਆ ਹੱਕਦਾਰ ਇਹ ਔਰਤਾ ਹਨ।ਰਾਜਵਿੰਦਰਾ ਸਕੂਲ ਬਿਸਨ ਨਗਰ ਦੀ ਪ੍ਰਿਸੀਪਲ ਰੇਨੂੰ ਕੋਮਲ ਨੇ ਕਿਹਾ ਕਿ ਔਰਤ ਸਮਾਜ ਦਾ ਅਨਿੱਖੜਵਾ ਅੰਗ ਹੈ। ਔਰਤ ਸੰਜੀਦਗੀ, ਸਹਿਣਸਕਤੀ, ਦ੍ਰਿੜਤਾ, ਹਮਦਰਦੀ ਅਤੇ ਪ੍ਰਤੀਬੱਧਤਾ ਦਾ ਸੁਮੇਲ ਹੈ। ਜੋ ਪਰਿਵਾਰ ਦੇ ਨਾਲ ਨਾਲ ਮਮੁੱਚੇ ਸਮਾਜ ਦਾ ਧੁਰਾ ਹੈ।ਸਮਾਜ ਸੇਵਕ ਮੈਡਮ ਸਰੋਜ ਰੰਗਾ ਨੇ ਕਿਹਾ ਕਿ ਔਰਤਾ ਨੂੰ ਆਦਮੀਆ ਦੇ ਬਰਾਬਰ ਹਰ ਇਕ ਖੇਤਰ ਵਿਚ ਸਾਮਾਨ ਦਰਜਾ ਦਿੱਤਾ ਜਾਵੇ। ਉਹਨਾ ਕਿਹਾ ਕਿ ਨਾਰੀ ਮਰਦਾਂ ਤੋ ਕਾਫੀ ਪਿਛੇ ਹੈ ਇਸੇ ਲਈ ਨਾਰੀ ਜਾਤੀ ਨੂੰ ਆਪਣੇ ਅਧਿਕਾਰ ਪ੍ਰਤੀ ਜਾਣੂ ਕਰਵਾਉਣ ਲਈ ਇਹ ਦਿਵਸ਼ ਹਰ ਸਾਲ ਮਨਾਇਆ ਜਾਦਾ ਹੈ ਇਸ ਮੌਕੇ ਕਲੱਬ ਪ੍ਰਧਾਨ ਜਸਪਾਲ ਕਟਾਰੀਆ ਹਰਨੇਕ ਸਿੰਘ ਮਹਿਲ, ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਅੱਜ ਵੀ ਗਰੀਬ ਮਹਿਲਾਵਾ ਗਰੀਬੀ ਵਿਚ ਰਹਿੰਦੇ ਹੋਏ ਆਪਣੇ ਪਰਿਵਾਰ ਦਾ ਮਿਹਨਤ ਮਜਦੂਰੀ ਕਰਕੇ ਗੁਜਾਰਾ ਕਰ ਰਹੀਆ ਹਨ ਇਸ ਮੌਕੇ ਇੰਟਰ ਨੈਸ਼ਨਲ ਹਿਉਮਨ ਰਾਈਟਸ ਆਰਗਨਾਈਜੇਸ਼ਨ ਫਾਰ ਪੁਲਿਸ ਪਬਲਿਕ ਪ੍ਰੈਸ ਚੇਅਰਮੈਨ ਪਰਵੀਨ ਕੋਮਲ ਨੇ ਕਿਹਾ ਕਿ ਜਲਦੀ ਹੀ ਰਾਜਸਥਾਨੀ ਕਿਰਤੀ ਮਹਿਲਾਵਾ ਨੂੰ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਅਤੇ ਕਿਰਤ ਵਿਭਾਗ ਵਲੋਂ ਮਜਦੂਰੀ ਕਰ ਰਹੀਆ ਮਹਿਲਾਵਾ ਲਈ ਚਲਾਈਆ ਜਾ ਰਹੀਆ ਲੋਕ ਭਲਾਈ ਸਕੀਮਾ ਜਿਲ੍ਹਾਂ ਪ੍ਰਸਾਸਨ ਨੂੰ ਨਾਲ ਲੈਕੇ ਝੂਗੀ ਝੋਪੜੀਆ ਵਿਚ ਰਹਿ ਰਹੇ ਮਜਦੁਰੀ ਕਰਨ ਵਾਲੀਆ ਮਹਿਲਾਵਾ ਨੂੰ ਜਲਦੀ ਹੀ ਹਰ ਸਭੰਵ ਮਦਦ ਕੀਤੀ ਜਾਵੇਗੀ ਪ੍ਰੋਗਰਾਮ ਦੇ ਅਖੀਰ ਵਿਚ ਵੱਖ-ਵੱਖ ਖੇਤਰ ਵਿਚ ਮਹਿਨਤ ਕਰਨ ਵਾਲੀਆ ਮਹਿਲਾਵਾ ਨੂੰ ਗੁਲਾਬ ਦੇ ਫੁਲਾ ਦੇ ਹਾਰ ਪਾਕੇ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਮਹਿਲਾਵਾ ਨੂੰ ਪਟਿਆਲਾ ਬਿਊਟੀ ਕਲੱਬ ਦੇ ਪ੍ਰਧਾਨ ਜਸਪਾਲ ਕਟਾਰੀਆ ਨੇ ਮਹਿਲਾ ਦਿਵਸ ਦੀ ਖੁਸੀ ਵਿਚ ਮਹਿਲਾਵਾ ਨੂੰ ਲੱਡੂ ਵੱਡੇ ਗਏ ਜਰਨਲ ਸਕਤਰ ਹਰਨੇਕ ਮਹਿਲ ਨੇ ਪ੍ਰੋਗਰਾਮ ਵਿਚ ਪਹੁੰਚੇ ਮਹਿਮਾਨ ਦਾ ਧੰਨਵਾਦ ਕੀਤਾ ਇਸ ਮੌਕੇ ਹੋਰਨਾ ਤੋ ਇਲਾਵਾ ਰਾਜਸਥਾਨੀ ਮੁਹੱਲੇ ਦੇ ਪ੍ਰਧਾਨ ਸਵੀਰ ਖਾਨ, ਸਰਵਨ, ਸੇਰੂ, ਬੱਬਲੂ ਸਗਲੀਅਰ, ਲਖਨ, ਰਾਇਸ, ਪੱਪੂ, ਸਲੀਮ, ਭਗਦੀ, ਬਟੁਲ, ਸੀਤਾ, ਕਮਲਾ, ਅਸੀਨਾ, ਰਾਜੀ, ਪ੍ਰੀਤ ਕਟਾਰੀਆ, ਰਘਬੀਰ ਕੌਰ, ਮਨਜੀਤ ਕੌਰ, ਸਤਨਾਮ ਕੌਰ, ਅਰਸ਼ਦੀਪ ਕਟਾਰੀਆ, ਮਨਕਿਰਤ, ਵਿਰਮਪਾਲ, ਮਨਜੀਤ ਕੌਰ, ਮਨਪ੍ਰੀਤ ਕੌਰ, ਰਮਨਦੀਪ ਕੌਰ, ਕਮਲਪ੍ਰੀਤ ਕਟਾਰੀਆ, ਆਦਿ ਹਾਜਰ ਸਨ। ਸਮਾਗਮ ਦੇ ਆਖੀਰ ਵਿੱਚ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।