* ਵਿਸ਼ਵ ਸਿਹਤ ਸੰਗਠਨ ਮੁਤਾਬਕ ਹਰ ਸਾਲ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਲੋਕਾਂ ਦੀ ਹੁੰਦੀ ਹੈ ਮੋਤ : ਡਾ. ਵਿਕਾਸ ਗੋਇਲ
ਪਟਿਆਲਾ 2 ਮਾਰਚ (ਪੈ੍ਰਸ ਕੀ ਤਾਕਤ ਬਿਊਰੋ) : ਪੰਜਾਬ ਸਰਕਾਰ ਤੇਜੀ ਨਾਲ ਦਿਨ ਪ੍ਰਤੀ ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਘੱਟ ਕਰਣ ਲਈ ਜਾਗਰੂਕ ਰਹੀ ਹੈ. ਹਰ ਪਿੰਡ ਵਿਚ ਬੂਟੇ ਲਗਾਉਣ ਚਲਾਈ ਹੈ. ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੋਂ ਬਾਅਦ ਪਰਾਲੀ ਸਾੜਣ ਵਾਲੇ ਕਿਸਾਨਾਂ ਦੀ ਗਿਣਤੀ ਵੀ ਘੱਟੀ ਹੈ ਅਤੇ ਪੰਜਾਬ ਸਰਕਾਰ ਨੇ ਪਰਾਲੀ ਨਾ ਸਾੜਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਹੈ ਇਹ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਰਾਜੇਸ਼ ਸ਼ਰਮਾ ਨੇ ਐਸੋਚੈਮ ਫਾਊਡੇਸ਼ਨ, ਡਿਟੋਲ ਸੀਟੀ ਸ਼ੀਲਡ ਅਤੇ ਰੇਕੀਟ ਬੇਨਕੀਸਰ ਵਲੋਂ ਪਟਿਆਲਾ ਦੇ ਮਾਤਾ ਕੋਸ਼ਲਿਆ ਹਸਪਤਾਲ ਵਿੱਚ ਚਲ ਰਹੇ ਹਵਾ ਪ੍ਰਦੂਸ਼ਣ ਵਿਚਲੇ ਸੈਮੀਨਾਰ ਵਿਚ ਡਾਕਟਰਾਂ ਅਤੇ ਨਰਸਾਂ ਨੂੰ ਸੰਬੋਧਨ ਕਰਦਿਆਂ ਉਕਤ ਸ਼ਬਦ ਕਹੇ.
ਉਹਨਾਂ ਕਿਹਾ ਕਿ ਸਰਕਾਰ ਮੁਹਿੰਮ ਚਲਾ ਸਕਦੀ ਹੈ ਪਰ ਉਸਨੂੰ ਕਾਮਯਾਬ ਕਰਨ ਲਈ ਆਮ ਲੋਕਾਂ ਨੂੰ ਅੱਗੇ ਆਉਣਾ ਪਵੇਗਾ ਤਾਂ ਹੀ ਕੋਈ ਮੁੰਹਿਮ ਕਾਮਯਾਬ ਹੋ ਸਕਦੀ ਹੈ. ਉਹਨਾਂ ਕਿਹਾ ਕਿ ਪਟਿਆਲਾ ਨੂੰ ਪ੍ਰਦੂਸ਼ਣ ਮੁਕਤ ਕਰਣ ਲਈ ਜੈਕਬ ਡੈ੍ਰਨ *ਤੇ 12.5 ਕਰੋੜ ਰੁਪਏ ਅਤੇ ਈਸਟਨ ਡ੍ਰੈਨ *ਤੇ 6.5 ਕਰੋੜ ਦੀ ਲਾਗਤ ਆਈ ਹੈ. ਪਟਿਆਲਾ ਦੇ ਬਾਰਾਦਰੀ ਬਾਗ ਦੀ ਸੁਦੰਰਤਾ ਅਤੇ ਪ੍ਰਦੂਸ਼ਣ ਦੇ ਖਾਤਮੇ ਲਈ 50 ਲੱਖ ਰੁਪਏ ਲਗਾ ਕੇ 24 ਘੰਟੇ ਆਕਸੀਜਨ ਦੇਣ ਵਾਲੇ, ਫੁੱਲਾਂ ਅਤੇ ਮੇਡੀਸਨ ਪਲਾਂਟ ਲਗਾਏ ਗਏ ਹਨ.
ਇਸ ਮੋਕੇ ਛਾਤੀ ਅਤੇ ਸਾਂਹ ਨਾਲ ਹੋਣ ਵਾਲੇ ਰੋਗਾਂ ਦੇ ਮਾਹਿਰ ਡਾ. ਵਿਕਾਸ ਗੋਇਲ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਹਰ ਸਾਲ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਲੋਕਾਂ ਦੀ ਮੋਤ ਹੁੰਦੀ ਹੈ ਜਦੋਂ ਕਿ ਇਹਨਾਂ ਵਿਚ 35 ਲੱਖ ਤੋਂ ਵੱਧ ਮੋਤਾਂ ਸਿਰਫ ਘਰ ਤੱਕ ਪਹੁੰਚ ਰਹੇ ਪ੍ਰਦੂਸ਼ਣ ਨਾਲ ਹੋ ਰਹੀਆਂ ਹਨ ਅਤੇ ਦਿਨ ਪ੍ਰਤੀ ਦਿਨ ਅਤੇ ਆਂਕੜਾ ਵੱਧ ਰਿਹਾ ਹੈ.
ਉਹਨਾਂ ਕਿਹਾ ਹਵਾ ਵਿੱਚਲਾ ਪ੍ਰਦੂਸ਼ਣ ਸਭ ਤੋਂ ਪਹਿਲਾਂ ਬੱਚਿਆਂ, ਗਰਭਵਤੀ ਅੋਰਤਾਂ ਅਤੇ ਬਜੂਰਗਾਂ ਨੂੰ ਆਪਣਾ ਨਿਸ਼ਾਨਾ ਬਨਾਉਂਦਾ ਹੈ. ਹਵਾ ਦੇ ਪ੍ਰਦੂਸ਼ਣ ਕਾਰਨ ਆਮ ਲੋਕਾਂ ਵਿਚ ਸਾਂਹ ਦੀ ਬਿਮਾਰੀ, ਚਮੜੀ ਅਤੇ ਅੱਖਾਂ ਦੀ ਐਲਰਜੀ, ਛਾਤੀ ਅਤੇ ਦਿਲ ਦੀ ਬਿਮਾਰੀ ਅਤੇ ਕੈਂਸਰ ਵਰਗੇ ਰੋਗ ਤੇਜੀ ਨਾਲ ਵੱਧ ਰਹੇ ਹਨ.
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਏਅਰ ਪਲਯੂਸ਼ਨ ਹੀ ਨਹੀਂ ਅੱਜ ਵਾਟਰ ਅਤੇ ਨੂਆਇਸ ਵਿੱਚ ਵੀ ਵੱਧਦਾ ਪ੍ਰਦੂਸ਼ਣ ਗਹਿਰੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਈ ਗੈਰ ਸਰਕਾਰੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅੱਗੇ ਆਉਣਾ ਪਵੇਗਾ ਤਾਂਕਿ ਇਸ ਉੱਤੇ ਕਾਬੂ ਪਾਇਆ ਜਾ ਸਕੇ.
ਸੀਨੀਅਰ ਮੈਡੀਕਲ ਅਧਿਕਾਰੀ ਡਾ. ਪ੍ਰਿੰਸ ਸੋਢੀ ਨੇ ਕਿਹਾ ਐਸੋਚੈਮ ਫਾਊਡੇਸ਼ਨ, ਡਿਟੋਲ ਸੀਟੀ ਸ਼ੀਲਡ ਅਤੇ ਰੇਕੀਟ ਬੇਨਕੀਸਰ ਦਾ ਹਵਾ ਪ੍ਰਦੂਸ਼ਣ ਦੂਰ ਕਰਨ ਲਈ 138 ਤੋਂ ਵੱਧ ਜਿਲਾ ਪਟਿਆਲਾ ਵਿੱਚ ਸੈਮੀਨਾਰ ਲਗਾਉਣਾ ਇੱਹ ਨੇਕ ਕੰਮ ਹੈ ਅਤੇ ਬਾਕੀ ਸੰਸਥਾਵਾਂ ਨੂੰ ਵੀ ਅੱਗੇ ਆ ਕੇ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ.
ਇਸ ਮੋਕੇ ਐਸੋਚੈਮ ਫਾਊਡੇਸ਼ਨ ਦੇ ਪੋ੍ਰਜੈਕਟ ਮੈਨੇਜਰ ਰਣਜੀਤ ਕੁਮਾਰ ਨੇ ਕਿਹਾ ਕਿ ਉਹ ਅਜੇ ਤੱਕ 138 ਪਿੰਡਾਂ ਵਿਚ ਮੁਫਤ ਚੈਕ ਅਪ ਕੈਂਪ, ਹਰ ਸਾਂਸ ਸਵਚੱਛ ਬਨਾਉਣ ਲਈ ਸੈਮੀਨਾਰ, ਨਾਟਕ, ਰੈਲੀਆਂ ਕੱਢ ਚੁਕੇ ਹਨ ਅਤੇ ਹੁਣ ਤੇਜੀ ਨਾਲ ਸ਼ਹਿਰੀ ਖੇਤਰ ਵਿਚ ਆਮ ਲੋਕਾਂ ਨੂੰ ਹੀ ਨਹੀਂ ਸਗੋਂ ਬੱੁਧੀਜੀਵੀ ਵਰਗ ਜਿਸ ਵਿਚ ਪੱਤਰਕਾਰ, ਡਾਕਟਰ, ਨਰਸਾਂ, ਅਧਿਆਪਕ, ਅਧਿਕਾਰੀ, ਨੇਤਾ ਅਤੇ ਸੀਨੀਅਰ ਸਿਟੀਜਨਾਂ ਨੂੰ ਜਾਗਰੂਕ ਕਰ ਰਹੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਹਨਾਂ ਵਿਚ ਗਿਆ ਸੁਨੇਹਾ ਆਮ ਲੋਕਾਂ ਤੱਕ ਛੇਤੀ ਪਹੰੁਚ ਕੇ ਅਸਰ ਕਰੇਗਾ.
ਇਸ ਮੋਕੇ ਐਸੋਚੈਮ ਫਾਊਡੇਸ਼ਨ, ਰੇਕੀਟ ਬੇਨਕੀਸਰ ਅਤੇ ਡਿਟੋਲ ਸਿਟੀ ਸ਼ੀਲਡ ਦੀ ਟੀਮ ਨੇ ਹਵਾ ਪ੍ਰਦੂਸ਼ਣ *ਤੇ ਨੁਕੜ ਨਾਟਕ ਕਰਕੇ ਡਾਕਟਰਾਂ ਅਤੇ ਨਰਸਾਂ ਨੂੰ ਭਾਵ ਵਿਭੋਰ ਕਰ ਦਿੱਤਾ. ਐਸੋਚੈਮ ਫਾਊਡੇਸ਼ਨ ਨੇ ਆਏ ਮਹਿਮਾਨਾਂ ਨੂੰ 24 ਘੰਟੇ ਆਕਸੀਜਨ ਦੇਣ ਵਾਲੇ ਮੇਡੀਸਨ ਬੂਟੇ ਦੇ ਕੇ ਸਾਫ ਸੁੱਧਰੇ ਵਾਤਾਵਰਣ ਲਈ ਪ੍ਰੇਰਿਤ ਕੀਤਾ.
ਐਸੋਚੈਮ ਫਾਊਡੇਸ਼ਨ ਵਲੋਂ ਨਰਸਾਂ ਵਿਚ ਹਵਾ ਵਿਚ ਫੈਲ ਰਹੇ ਪ੍ਰਦੂਸ਼ਣ ਨੂੰ ਲੈ ਕੇ ਡਰਾਇੰਗ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿਚ ਪਹਿਲੇ, ਦੂਜੇ ਅਤੇ ਤੀਜੇ ਨੰਬਰ *ਤੇ ਆਈ ਡਰਾਇੰਗ ਦੀਆਂ ਜੇਤੂ ਨਰਸਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਰਾਜੇਸ਼ ਸ਼ਰਮਾ ਨੇ ਇਨਾਮ ਦੇ ਸਨਮਾਨਿਤ ਕੀਤਾ.