ਯੂਨਾਈਟਿਡ ਬਰੈਂਪਟਨ ਕਬੱਡੀ ਕਲੱਬ ਵੱਲੋਂ 30ਵਾਂ ਕੈਨੇਡਾ ਕਬੱਡੀ ਵਿਸ਼ਵ ਕੱਪ ਕਰਵਾਇਆ ਜਾ ਰਿਹਾ ਹੈ। ਇਹ ਚੈਂਪੀਅਨਸ਼ਿਪ 12 ਅਗਸਤ 2023 ਨੂੰ ਹੋਵੇਗੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਯੂਨਾਈਟਿਡ ਬਰੈਂਪਟਨ ਕਬੱਡੀ ਕਲੱਬ ਦੇ ਪ੍ਰੈਜ਼ੀਡੈਂਟ ਜੁਝਾਰ ਸ਼ਾਕਰ ਨੇ ਦੱਸਿਆ ਕਿ ਇਸ ਦਾ ਆਗਾਜ਼ ਫਰਸਟ ਓਂਟਾਰੀਓ ਸੈਂਟਰ ‘ਚ ਸਵੇਰੇ 11 ਵਜੇ ਤੋਂ ਹੋਵੇਗਾ, ਜੋ ਰਾਤ 8.30 ਵਜੇ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ‘ਚ ਇੰਡੀਆ, ਕੈਨੇਡਾ ਵੈਸਟ ਤੇ ਈਸਟ, ਇੰਗਲੈਂਡ, ਯੂ. ਐੱਸ.ਏ. ਤੇ ਪਾਕਿਸਤਾਨ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਤੋਂ ਇਲਾਵਾ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਅੰਡਰ 21 ਟੀਮਾਂ ਵੀ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦਾ ਪਹਿਲਾ ਇਨਾਮ ਨਾਰਥ ਵਾਲ ਕੰਸਟ੍ਰਕਸ਼ਨ ਅਤੇ ਦੂਜਾ ਇਨਾਮ ਐੱਸ. ਬੀ. ਐੱਸ. ਸਰਵਿਸਿਜ਼ ਵੱਲੋਂ ਦਿੱਤਾ ਜਾਵੇਗਾ।ਕਬੱਡੀ ਦੇ ਇਨ੍ਹਾਂ ਰੌਚਕ ਮੁਕਾਬਲਿਆਂ ਨੂੰ ਵੇਖਣ ਲਈ ਕੈਨੇਡਾ ਭਰ ਦੇ ਪੰਜਾਬੀਆਂ ਤੋਂ ਇਲਾਵਾ ਅਮਰੀਕਾ ਦੇ ਵੱਖ-ਵੱਖ ਸੂਬਿਆਂ ਤੋਂ ਵੀ ਕਬੱਡੀ ਪ੍ਰੇਮੀ ਪਹੁੰਚਣਗੇ।