ਅੱਜ ਇਥੇ ਇਕ ਦਿਨਾਂ ਵਿਸ਼ਵ ਕੱਪ ਕ੍ਰਿਕਟ ’ਚ ਨਿਊਜ਼ੀਲੈਂਡ ਖਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆਂ ਦੀ ਪੂਰੀ ਟੀਮ 49.2 ਓਵਰਾਂ ਵਿੱਚ 388 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋੱਂ ਪਹਿਲਾਂ ਨਿਊਜ਼ੀਲੈਂਡ ਦੇ ਕਪਤਾਨ ਟਾਮ ਲੈਥਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟਰੇਲੀਆ ਨੇ ਕੈਮਰੂਨ ਗ੍ਰੀਨ ਦੀ ਥਾਂ ਟ੍ਰੈਵਿਸ ਹੈੱਡ ਨੂੰ ਟੀਮ ‘ਚ ਲਿਆਂਦਾ ਹੈ। ਨਿਊਜ਼ੀਲੈਂਡ ਨੇ ਮਾਰਕ ਚੈਪਮੈਨ ਦੀ ਥਾਂ ਜਿੰਮੀ ਨੀਸ਼ਾਮ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਚੈਪਮੈਨ ਸੱਟ ਕਾਰਨ ਬਾਹਰ ਹੈ।