ਖੇਮਕਰਨ,17-24-2023(ਪ੍ਰੈਸ ਕੀ ਤਾਕਤ)– ਪੰਜਾਬ ਪੁਲਿਸ ਵਲੋਂ ਸ਼ੁਰੂ ਨਸ਼ਾ ਵਿਰੋਧੀ ਮੁਹਿੰਮ ਤਹਿਤ ਥਾਣਾ ਖੇਮਕਰਨ ਦੇ ਐਸ. ਐਚ. ਓ. ਦੀ ਅਗਵਾਈ ’ਚ ਪੁਲਿਸ ਨੇ ਪਿੰਡ ਚੱਕਵਾਲੀਆ ਤੋਂ ਨਾਕੇ ਦੌਰਾਨ ਇਕ ਕਿੱਲੋ ਅਫ਼ੀਮ, ਇਕ ਕੰਡਾ, 315 ਬੋਰ ਦੀਆਂ 54 ਗੋਲੀਆਂ ਬਰਾਮਦ ਕਰਕੇ ਇਕ ਵਿਆਕਤੀ ਕੁਲਵੰਤ ਸਿੰਘ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜਦ ਕਿ ਉਸ ਦਾ ਦੋਹਤਾ ਅਮ੍ਰਿਤ ਸਿੰਘ ਫ਼ਰਾਰ ਹੈ। ਇਸੇ ਤਰ੍ਹਾਂ ਪਿੰਡ ਭੂਰਾ ਕਰੀਮਪੁਰਾ ਦੇ ਦੋ ਵਿਅਕਤੀਆਂ ਤੋਂ 16 ਗ੍ਰਾਮ ਤੇ ਖੇਮਕਰਨ ਵਾਸੀ ਦੋ ਵਿਆਕਤੀਆਂ ਤੋਂ 80 ਗ੍ਰਾਮ ਹੈਰੋਇਨ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।