ਭਾਰਤ ’ਚ ਇਕ ਦਿਨ ’ਚ 656 ਕਰੋਨਾ ਦੇ ਮਰੀਜ਼ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 3742 ਹੋ ਗਈ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦਿੱਤੀ। ਪਿਛਲੇ 24 ਘੰਟਿਆਂ ’ਚ ਕੇਰਲ ’ਚ ਕਰੋਨਾ ਕਾਰਨ ਇਕ ਮੌਤ ਹੋਈ ਹੈ। ਇਸ ਨਾਲ ਭਾਰਤ ’ਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 5,33,333 ਹੋ ਗਈ ਹੈ।