24 ਓਵਰਾਂ ਤੋਂ ਬਾਅਦ ਨੇਪਾਲ ਦਾ ਸਕੋਰ 4 ਵਿਕਟਾਂ ‘ਤੇ 108 ਦੌੜਾਂ ਹੋ ਗਿਆ ਹੈ। ਆਸਿਫ਼ ਸ਼ੇਖ 47 ਅਤੇ ਗੁਲਸਨ ਝਾਅ ਸੱਤ ਦੌੜਾਂ ਬਣਾ ਕੇ ਖੇਡ ਰਹੇ ਹਨ। ਭਾਰਤੀ ਸਪਿਨਰਾਂ ਦੇ ਸਾਹਮਣੇ ਨੇਪਾਲ ਦਾ ਮਿਡਲ ਆਰਡਰ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਿਆ। ਨੇਪਾਲ ਦਾ ਚੌਥਾ ਵਿਕਟ 101 ਦੇ ਸਕੋਰ ‘ਤੇ ਡਿੱਗਿਆ। ਕੁਸ਼ਲ ਮੱਲਾ ਸਿਰਫ਼ ਦੋ ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਜਡੇਜਾ ਨੇ ਕੈਚ ਆਊਟ ਕੀਤਾ। ਰਵਿੰਦਰ ਜਡੇਜਾ ਦੀ ਇਹ ਤੀਜੀ ਸਫਲਤਾ ਹੈ। ਹੁਣ ਗੁਲਸਨ ਝਾਅ ਬੱਲੇਬਾਜ਼ੀ ਕਰਨ ਆਏ ਹਨ। ਦੂਜੇ ਪਾਸੇ ਆਸਿਫ ਸ਼ੇਖ 45 ਦੇ ਪਹੁੰਚ ਗਏ ਹਨ।