Sunday, August 23, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਐਸ.ਟੀ.ਐਫ. ਸੰਗਰੂਰ ਨੇ ਦੋ ਵਿਅਕਤੀਆਂ ਨੂੰ 800 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ

admin by admin
in PUNJAB
0
ਐਸ.ਟੀ.ਐਫ. ਸੰਗਰੂਰ ਨੇ ਦੋ ਵਿਅਕਤੀਆਂ ਨੂੰ 800 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ

ਕੈਪਸ਼ਨ: ਕਾਬੂ ਕੀਤੇ ਦੋਸ਼ੀ ਪੁਲਿਸ ਪਾਰਟੀ ਨਾਲ।

0
SHARES
0
VIEWS
Share on FacebookShare on Twitter

ਸੰਗਰੂਰ, 19 ਅਪ੍ਰੈਲ (ਸੁਭਾਸ਼ ਭਾਰਤੀ):
ਐਸ.ਟੀ.ਐਫ. ਸੰਗਰੂਰ ਨੇ ਦੋ ਵਿਅਕਤੀਆਂ ਨੂੰ 800 ਗਾ੍ਰਮ ਹੈਰੋਇਨ ਸਮੇਤ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਵਿੰਦਰ ਚੀਮਾ ਉਪ ਕਪਤਾਨ ਪੁਲਿਸ ਐਸ.ਟੀ.ਐਫ. ਪਟਿਆਲਾ ਰੇਂਜ ਪਟਿਆਲਾ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਸਿੱਧੂ ਆਈ.ਪੀ.ਐਸ., ਏਡੀਜੀਪੀ ਐਸ.ਟੀ.ਐਫ. ਚੀਫ ਪੰਜਾਬ ਅਤੇ ਬਲਕਾਰ ਸਿੰਘ ਸਿੱਧੂ ਇੰਸਪੈਕਟਰ ਜਨਰਲ ਪੁਲਿਸ ਐਸ.ਟੀ.ਐਫ. ਪਟਿਆਲਾ ਅਤੇ ਗੁਰਪ੍ਰੀਤ ਸਿੰਘ ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਐਸ.ਟੀ.ਐਫ. ਪਟਿਆਲਾ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਵਿੱਢੀ ਮੁਹਿੰਮ ਤਹਿਤ ਉਨਾਂ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਐਸ.ਟੀ.ਐਫ. ਸੰਗਰੂਰ ਵੱਲੋਂ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਨਾਂ ਕੋਲੋਂ 800 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦਿਆ ਚੀਮਾ ਨੇ ਦੱਸਿਆ ਕਿ ਬੀਤੇ ਦਿਨ ਇੰਸਪੈਕਟਰ ਰਵਿੰਦਰ ਭੱਲਾ ਇੰਚਾਰਜ ਐਸ.ਟੀ.ਐਫ. ਸੰਗਰੂਰ ਦੀਆਂ ਹਦਾਇਤਾਂ ਅਨੁਸਾਰ ਥਾਣੇਦਾਰ ਕੁਲਜੀਤ ਕੌਰ ਨੇ ਸਮੇਤ ਐਸ.ਟੀ.ਐਫ. ਦੇ ਕਰਮਚਾਰੀਆਂ ਨਾਲ ਨਸ਼ਾ ਤਸਕਰਾਂ ਦੀ ਚੈਕਿੰਗ ਦੇ ਸਬੰਧ ਵਿੱਚ ਟੀ.ਪੁਆਇੰਟ ਕਾਲਾਝਾੜ ਨੇੜੇ ਟੋਲ ਪਲਾਜਾ ਹਾਈਵੇ ਸੰਗਰੂਰ ਪਟਿਆਲਾ ਰੋਡ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਨਾਂ ਪਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਸਰਬਜੀਤ ਸਿੰਘ ਉਰਫ਼ ਸੋਨੂੰ ਪੁੱਤਰ ਬਲਵਿੰਦਰ ਸਿੰਘ ਵਾਸੀ ਜੈਮਲ ਸਿੰਘ ਕਲੋਨੀ ਦੁਲੱਦੀ ਗੇਟ ਨਾਭਾ ਜਿਲਾ ਪਟਿਆਲਾ, ਕੁਲਵਿੰਦਰ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਖੇੜੀ ਗੌੜੀਆਂ ਥਾਣਾ ਬਖਸੀਵਾਲਾ ਜਿਲਾ ਪਟਿਆਲਾ, ਸੈਂਪੀ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਤਰਖਾਣਮਾਜਰਾ ਥਾਣਾ ਸਦਰ ਸਮਾਣਾ ਜਿਲਾ ਪਟਿਆਲਾ ਜੋ ਉਕਤ ਸਾਰੇ ਵਿਅਕਤੀ ਆਪਸ ਵਿੱਚ ਰਲ ਕੇ ਸਾਂਝੇ ਪੈਸੇ ਲਾ ਕੇ ਹੈਰੋਇਨ ਖਰੀਦਣ ਵੇਚਣ ਦਾ ਧੰਦਾ ਕਰਦੇ ਹਨ ਇਨਾਂ ਸਾਰਿਆਂ ਨੇ ਮਿਲ ਕੇ ਕਾਫ਼ੀ ਮਾਤਰਾ ਵਿੱਚ ਹੈਰੋਇਨ ਬਾਹਰੋਂ ਖਰੀਦ ਕੇ ਲਿਆਦੀ ਹੋਈ ਜੋ ਅੱਜ ਸੈਪੀ ਸਿੰਘ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਸਰਬਜੀਤ ਸਿੰਘ ਉਰਫ਼ ਸੋਨੂੰ ਅਤੇ ਕੁਲਵਿੰਦਰ ਸਿੰਘ ਆਪਣੀ ਕਾਰ ਵਿੱਚ ਸਵਾਰ ਹੋ ਕੇ ਆਪਣੇ ਨਾਲ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਪਿੰਡਾਂ ਵਿੱਚੋਂ ਹੁੰਦੇ ਹੋਏ ਆਪਣੇ ਗਾਹਕਾਂ ਨੂੰ ਦੇਣਗੇ ਜੋ ਇਸ ਇਤਲਾਹ ’ਤੇ ਉਕਤ ਵਿਅਕਤੀਆਂ ਵਿਰੁੱਧ ਥਾਣਾ ਐਸ.ਟੀ.ਐਫ. ਮੁਹਾਲੀ ਵਿਖੇ ਮੁਕੱਦਮਾ ਦਰਜ ਹੋਇਆ ਤੇ ਇਤਲਾਹ ਦੇ ਕਾਰਵਾਈ ਕਰਦਿਆਂ ਇੰਸ: ਰਵਿੰਦਰ ਕੁਮਾਰ ਇੰਚਾਰਜ ਐਸ.ਟੀ.ਐਫ. ਯੂਨਿਟ ਸੰਗਰੂਰ ਨੇ ਸਮੇਤ ਐਸ.ਟੀ.ਐਫ. ਕਰਮਚਾਰੀਆਂ ਦੇ ਨਾਲ ਟੀ ਪੁਆਇੰਟ ਪਿੰਡ ਲੱਖੇਵਾਲ ਨਾਕਾਬੰਦੀ ਕੀਤੀ ਤਾਂ ਪਿੰਡ ਚੰਨੋ ਵੱਲੋਂ ਇੱਕ ਕਾਰ ਆਉਂਦੀ ਦਿਖਾਈ ਦਿੱਤੀ ਤਾਂ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਤਾਂ ਕਾਰ ਚਾਲਕ ਨੇ ਆਪਣੀ ਕਾਰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਪਾਰਟੀ ਨੇ ਕਾਰ ਵਿੱਚ ਸਵਾਰ ਦੋਵੇਂ ਵਿਅਕਤੀਆਂ ਨੂੰ ਕਾਬੂ ਕਾਰ ਚਾਲਕ ਦੀ ਸਨਾਖਤ ਕੁਲਵਿੰਦਰ ਸਿੰਘ ਅਤੇ ਉਸਦੇ ਨਾਲ ਵਾਲੀ ਸੀਟ ਤੇ ਬੈਠੇ ਵਿਅਕਤੀ ਦੀ ਸਨਾਖਤ ਸਰਬਜੀਤ ਸਿੰਘ ਉਰਫ਼ ਸੋਨੂੰ ਵਜੋਂ ਹੋਈ। ਇੰਸ: ਰਵਿੰਦਰ ਕੁਮਾਰ ਵੱਲੋਂ ਕਾਰ ਦੀ ਤਲਾਸ਼ੀ ਕਰਨ ਤੇ ਕਾਰ ਦੇ ਹੈਂਡਬਰੇਕ ਉੱਪਰ ਬਣੇ ਬਕਸੇ ਵਿੱਚੋਂ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ 800 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਨਾਂ ਨੂੰ ਮੌਕੇ ਤੇ ਹੀ ਕਾਰ ਸਮੇਤ ਗਿ੍ਰਫਤਾਰ ਕੀਤਾ ਗਿਆ ਇਨਾਂ ਦੇ ਨਾਲ ਦੇ ਸਾਥੀ ਸੈਂਪੀ ਸਿੰਘ ਵਾਸੀ ਤਰਖਾਣਮਾਜਰਾ ਜੋ ਇਨਾਂ ਦੇ ਪਿੱਛੇ ਆਪਣੀ ਕਾਰ ’ਚ ਆ ਰਿਹਾ ਸੀ, ਨੂੰ ਵੀ ਪੁਲਿਸ ਪਾਰਟੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜੋ ਆਪਣੀ ਕਾਰ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਉਸਦੀ ਕਾਰ ਨੂੰ ਕਬਜੇ ਵਿੱਚ ਲੈ ਲਿਆ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਤਿੰਨੋਂ ਵਿਅਕਤੀ ਰਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਇਹ ਹੈਰੋਇਨ ਉਹ ਸਾਂਝੇ ਪੈਸੇ ਪਾ ਕੇ ਕੁਰਕਸ਼ੇਤਰ ਤੋਂ ਕਿਸੇ ਅਣਪਛਾਤੇ ਵਿਅਕਤੀ ਕੋਲੋਂ ਲੈ ਕੇ ਆਏ ਹਨ।

Post Views: 91
Previous Post

ਪੰਜਾਬ ਵਿੱਚ ਅੱਜ ਕਰੋਨਾ ਵਾਇਰਸ ਦੇ 10 ਪੋਜ਼ੇਟਿਵ ਕੇਸ ਸਾਹਮਣੇ ਆਏ, ਕੁੱਲ ਹੋਏ 244

Next Post

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੈਪਟਨ ਸਰਕਾਰ ਨੇ ਪੰਜਾਬ ਵਿੱਚ 3 ਮਈ ਤੱਕ ਕਰਫਿਊ ਵਿੱਚ ਨਹੀਂ ਦਿੱਤੀ ਕੋਈ ਢਿੱਲ

Next Post
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੈਪਟਨ ਸਰਕਾਰ ਨੇ ਪੰਜਾਬ ਵਿੱਚ 3 ਮਈ ਤੱਕ ਕਰਫਿਊ ਵਿੱਚ ਨਹੀਂ ਦਿੱਤੀ ਕੋਈ ਢਿੱਲ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੈਪਟਨ ਸਰਕਾਰ ਨੇ ਪੰਜਾਬ ਵਿੱਚ 3 ਮਈ ਤੱਕ ਕਰਫਿਊ ਵਿੱਚ ਨਹੀਂ ਦਿੱਤੀ ਕੋਈ ਢਿੱਲ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800