Friday, September 4, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਮਿਸ਼ਨ ਫਤਿਹ: ਫਲੂ ਕਾਰਨਰ ਤੇ ਰੈਪਿਡ ਰਿਸਪਾਂਸ ਟੀਮਾਂ ਵਲੋਂ ਵਰਤੀ ਜਾ ਰਹੀ ਹੈ ਚੌਕਸੀ : ਡਾ. ਔਲਖ

Rakesh Goyal by Rakesh Goyal
in PUNJAB
0
ਮਿਸ਼ਨ ਫਤਿਹ: ਫਲੂ ਕਾਰਨਰ ਤੇ ਰੈਪਿਡ ਰਿਸਪਾਂਸ ਟੀਮਾਂ ਵਲੋਂ ਵਰਤੀ ਜਾ ਰਹੀ ਹੈ ਚੌਕਸੀ : ਡਾ. ਔਲਖ
0
SHARES
0
VIEWS
Share on FacebookShare on Twitter

ਤਪਾ / ਬਰਨਾਲਾ, 11 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਵਿਚ ਸਬ ਡਵੀਜ਼ਨਲ ਹਸਪਤਾਲ ਸਮੇਤ ਬਲਾਕ ਅਧੀਨ ਕੋਵਿਡ-19 ਦੇ ਹੁਣ ਤੱਕ 1095 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 930 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਜਦਕਿ ਬੀਤੇ ਕੱਲ੍ਹ ਤੇ ਅੱਜ ਲਏ 163 ਸੈਂਪਲਾਂ ਦੀ ਰਿਪੋਰਟ ਆਉਣਾ ਬਾਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਬਲਾਕ ਅਧੀਨ ਘਰ-ਘਰ ਸਰਵੇ ਦੌਰਾਨ ਖਾਂਸੀ, ਜੁਕਾਮ ਤੇ ਬੁਖਾਰ ਦੇ ਮਰੀਜ਼ਾਂ, ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਅਤੇ ਫਰੰਟ ਲਾਈਨ ਕਰਮਚਾਰੀਆਂ, ਏਐਨਐਮਜ਼, ਆਸ਼ਾ ਵਰਕਰਾਂ ਤੇ ਪੁਲਿਸ ਮੁਲਾਜ਼ਮਾਂ ਦੇ ਕੋਵਿਡ-19 ਅਧੀਨ ਟੈਸਟ ਹਸਪਤਾਲ ਦੇ ਸੈਂਪਲ ਕੁਲੈਕਸ਼ਨ ਸੈਂਟਰ ਵਿਖੇ ਲਗਾਤਾਰ ਕੀਤੇ ਜਾ ਰਹੇ ਹਨ। ਕੰਨ, ਨੱਕ ਤੇ ਗਲੇ ਦੇ ਮਾਹਿਰ ਡਾ. ਬਿਕਰਮਜੀਤ ਸਿੰਘ ਤੇ ਅੱਖਾਂ ਦੇ ਮਾਹਰ ਡਾ. ਗੁਰਸਿਮਰਨਜੀਤ ਸਿੰਘ, ਲੈਬੋਰੇਟਰੀ ਤਕਨੀਸ਼ੀਅਨ ਸੁਮਨਦੀਪ ਸਿੰਘ ਤੇ ਬਲਹਾਰ ਸਿੰਘ ਵਲੋਂ ਸੈਂਪਲ ਲਏ ਜਾ ਰਹੇ ਹਨ।
ਕਮਿਊਨਿਟੀ ਹੈਲਥ ਸੈਂਟਰ ਭਦੌੜ ਵਿਖੇ ਡਾ. ਸਤਵੰਤ ਸਿੰਘ ਬਾਵਾ ਤੇ ਡਾ. ਬਿਕਰਮਜੀਤ ਸਿੰਘ ਵਲੋਂ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਬਲਾਕ ਵਿਚ ਮੈਡੀਕਲ ਅਫਸਰ ਦੀ ਅਗਵਾਈ ਵਿਚ ਪੰਜ ਰੈਪਿਡ ਰਿਸਪਾਂਸ ਟੀਮਾਂ ਅਤੇ ਫਲੂ ਕਾਰਨਰ ਵਿਖੇ ਚੌਕਸੀ ਵਰਤੀ ਜਾ ਰਹੀ ਹੈ।
ਇਸ ਦੌਰਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਵਨ ਕੁਮਾਰ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਵਲੋਂ ਸੈਂਪਲ ਲਈ ਆਏ ਵਿਅਕਤੀਆਂ ਤੇ ਮਰੀਜ਼ਾਂ ਨੂੰ ਸਿਹਤਮੰਦ ਰਹਿਣ ਤੇ ਕੋਵਿਡ-19 ਦੇ ਪ੍ਰਭਾਵ ਤੋਂ ਬਚਾਅ ਹਿਤ ਜਾਗਰੂਕਤਾ ਤੇ ਕੌਂਸਲਿੰਗ ਮਿਸ਼ਨ ਫਤਿਹ ਅਧੀਨ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ, ਖਾਂਸੀ ਕਰਦੇ ਜਾ ਛਿੱਕਣ ਵੇਲੇ ਨੱਕ ਤੇ ਮੂੰਹ ਮਾਸਕ ਜਾਂ ਰੁਮਾਲ ਨਾਲ ਚੰਗੀ ਤਰ੍ਹਾਂ ਢਕ ਕੇ ਰੱਖਣ, ਹੱਥ ਮਿਲਾਉਣ ਤੋਂ ਪਰਹੇਜ਼ ਕਰਨ, ਆਪਣੇ ਹੱਥਾਂ ਨੂੰ ਦਿਨ ਵਿਚ ਕਈ ਵਾਰ ਚੰਗੀ ਤਰ੍ਹਾਂ ਸਾਬਣ ਤੇ ਸਾਫ ਪਾਣੀ ਨਾਲ ਧੌਂਦੇ ਰਹਿਣ ਬਾਰੇ ਵੀ ਦੱਸਿਆ ਗਿਆ।
ਦੱਸਣਯੋਗ ਹੈ ਕਿ ਇੱਥੇ ਲਏ ਸੈਂਪਲਾਂ ’ਚੋਂ ਦੋ ਨੈਗੇਟਿਵ ਸਨ, ਜਿਨ੍ਹਾਂ ਵਿਚ ਇਕ ਕੇਸ ਤਾਜੋਕੇ ਅਤੇ ਦੂਜਾ ਕੇਸ ਭਦੌੜ ਨਾਲ ਸਬੰਧਤ ਹੈ। ਤਾਜੋਕ ਨਾਲ ਸਬੰਧਤ ਲੜਕੇ ਵੱਲੋਂ ਪਿਛਲੇ ਦਿਨੀਂ ਕਰੋਨਾ ਨੂੰ ਮਾਤ ਦਿੱਤੀ ਜਾ ਚੁੱਕੀ ਹੈ।

Post Views: 51
Previous Post

ਕੋਰੋਨਾ ਦੇ ਕਮਿਊਨਿਟੀ ਫੈਲਾਅ ਨੂੰ ਰੋਕਣ ਲਈ ਪੰਜਾਬ ਨੇ ਸ਼ਨੀਵਾਰ -ਐਤਵਾਰ ਨੂੰ ਤਾਲਾਬੰਦੀ ; ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ

Next Post

ਪਤੀ ਵਲੋਂ ਗਰਭਵਤੀ ਪਤਨੀ ਦਾ ਕਤਲ

Next Post
ਪਤੀ ਵਲੋਂ ਗਰਭਵਤੀ ਪਤਨੀ ਦਾ ਕਤਲ

ਪਤੀ ਵਲੋਂ ਗਰਭਵਤੀ ਪਤਨੀ ਦਾ ਕਤਲ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800