No Result
View All Result
Wednesday, March 25, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਪਟਿਆਲਾ ‘ਚ ਅੱਜ 30 ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ; ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ ਹੋਈ 779

admin by admin
in PUNJAB
0
ਕੋਰੋਨਾ ਮਹਾਮਾਰੀ ਦੇ ਚਲਦਿਆਂ ਮਾਸਕ ਨਾ ਲਾਉਣ ਵਾਲਿਆਂ ਤੇ ਲੱਗੇਗਾ 200 ਰੁਪਏ ਜੁਰਮਾਨਾ, ਵਿਆਹ ਵਿੱਚ ਇਕੱਠ ਕਰਨ ਤੇ 50 ਹਜ਼ਾਰ ਦੀ ਲੱਗੇਗੀ ਪੈਨਲਟੀ

surgical ear-loop mask

0
SHARES
0
VIEWS
Share on FacebookShare on Twitter

ਪਟਿਆਲਾ, 16 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) : ਅੱਜ ਪਟਿਆਲਾ ਜ਼ਿਲ੍ਹੇ ਵਿੱਚ 30 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਪ੍ਰਾਪਤ 745 ਰਿਪੋਰਟਾਂ ਵਿੱਚੋਂ 30 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਜਿਹਨਾਂ ਵਿੱਚੋਂ ਇੱਕ ਪਾਜ਼ੇਟਿਵ ਕੇਸ ਦੀ ਸੂਚਨਾ ਸਿਵਲ ਸਰਜਨ ਲੁਧਿਆਣਾ ਅਤੇ ਇੱਕ ਬਠਿੰਡਾ ਤੋਂ ਪ੍ਰਾਪਤ ਹੋਈ ਹੈ। ਜਿਸ ਨਾਲ ਜ਼ਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ 779 ਹੋ ਗਈ ਹੈ।

ਪਾਜ਼ੇਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 30 ਕੇਸਾਂ ਵਿੱਚੋਂ 15 ਪਟਿਆਲਾ ਸ਼ਹਿਰ, 1 ਨਾਭਾ, 3 ਰਾਜਪੁਰਾ, 6 ਸਮਾਣਾ ਅਤੇ 5 ਵੱਖ ਵੱਖ ਪਿੰਡਾਂ ਤੋਂ ਹਨ। ਪਟਿਆਲਾ ਦੇ ਮਾਨਸ਼ਾਹੀਆਂ ਕਲੋਨੀ ਤੋਂ ਦੋ, ਮਿਰਚ ਮੰਡੀ, ਗਲੀ ਨੰਬਰ 10 ਤ੍ਰਿਪੜੀ, ਢਿਲੋ ਮਾਰਗ, ਐਸ.ਐਸ.ਟੀ ਨਗਰ, ਵਿਜੈ ਨਗਰ ਟਾਉਨ, ਅਰਬਨ ਅਸਟੇਟ ਫੇਜ 2, ਲਾਹੋਰੀ ਗੇਟ, ਅਨੰਦ ਨਗਰ, ਬਿਸ਼ਨ ਨਗਰ, ਕੇਸਰ ਬਾਗ, ਏਅਰ ਏਵੀਨਿਉ ਕਲੋਨੀ, ਫਰੈਂਡਜ ਇਨਕਲੈਵ ਅਤੇ ਕਰਤਾਰ ਕਲੋਨੀ ਤੋਂ ਇੱਕ-ਇੱਕ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਇਆ ਹੈ। ਰਾਜਪੁਰਾ ਦੇ ਪੁਰਾਨਾ ਕਿਲਾ, ਦਸ਼ਮੇਸ਼ ਕਲੋਨੀ, ਗੁਰੂ ਨਾਨਕ ਨਗਰ ਵਿੱਚੋ ਇੱਕ-ਇੱਕ, ਸਮਾਣਾ ਦੇ ਮੱਛੀਹੱਟਾ ਏਰੀਏ ਵਿੱਚੋਂ ਚਾਰ, ਇੰਦਰਾ ਪੂਰੀ ਅਤੇ ਮੋਤੀਆਂ ਬਜਾਰ ਏਰੀਏ ਵਿੱਚੋਂ ਇੱ- ਇੱਕ, ਨਾਭਾ ਦੇ ਦਸ਼ਮੇਸ਼ ਕਲੋਨੀ ਬੋੜਾ ਗੇਟ ਤੋਂ ਇੱਕ ਅਤੇ ਵੱਖ-ਵੱਖ ਪਿੰਡਾ ਤੋਂ ਪੰਜ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਉਹਨਾਂ ਦਸਿਆ ਕਿ ਪਾਜ਼ੇਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨਜ਼ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿੱਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜ਼ਿਲੇ ਵਿੱਚ ਕੋਵਿਡ ਜਾਂਚ ਸਬੰਧੀ 33276 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿੱਚੋਂ ਜ਼ਿਲ੍ਹਾ ਪਟਿਆਲਾ ਦੇ 779 ਕੋਵਿਡ ਪਾਜ਼ੇਟਿਵ, 30557 ਨੈਗਟਿਵ ਅਤੇ 1860 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੇਟਿਵ ਕੇਸਾਂ ਵਿੱਚੋਂ 13 ਦੀ ਮੌਤ ਹੋ ਚੁੱਕੀ ਹੈ 348 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 418 ਹੈ। ਸਿਵਿਲ ਸਰਜਨ ਪਟਿਆਲਾ ਦੀ ਸੂਚਨਾ ਮੁਤਾਬਕ ਜ਼ਿਲ੍ਹੇ ਵਿੱਚ ਅੱਜ ਤਕ ਕੁੱਲ 33,276 ਲੋਕਾਂ ਦੇ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 32,497 ਰਿਪੋਰਟਾਂ ਨੈਗੇਟਿਵ ਪਾਈਆਂ ਗਈਆਂ ਹਨ ਅਤੇ 779 ਰਿਪੋਰਟਾਂ ਹੀ ਪੋਜ਼ੀਟਿਵ ਨਿਕਲੀਆਂ ਜਿਨ੍ਹਾਂ ਵਿਚੋਂ 348 ਲੋਕ ਠੀਕ ਵੀ ਹੋ ਗਏ ਹਨ ਅਤੇ 418 ਦਾ ਇਲਾਜ਼ ਚਲ ਰਿਹਾ ਹੈ। ਇਨ੍ਹਾਂ ਵਿਚੋਂ 94 ਰਾਜਿੰਦਰਾ ਹਸਪਤਾਲ, ਮਾਤਾ ਕੌਸ਼ਲਿਆ ਹਸਪਤਾਲ ਵਿਚ 3, ਮਿਲਿਟਰੀ ਹਸਪਤਾਲ 3 ਜਦਕਿ 196 ਲੋਕਾਂ ਨੂੰ ਹੋਮ ਆਈਸੋਲੇਸ਼ਨ ਕੀਤਾ ਗਿਆ ਹੈ, 118 ਕੋਵਿਡ ਕੇਅਰ ਸੈਂਟਰ ਵਿਚ ਰੱਖਿਆ ਗਿਆ ਹੈ।

Post Views: 94
Tags: carona cerfew updates in punjabcorona virus in punjabcorona virus latest figures news in punjabcoronavirus in punjab: Latest News & VideosCoronaVirus is easier to avoid in punjabcoronavirus rumors in punjabHow To Prevent Coronavirus In punjabLock Down Punjabpunjab Coronavirus Live Updatespunjab Coronavirus rumour-mongersPunjab coronavirus symptomsSuspected Of Corona Virus Found In Punjabਕੋਰੋਨਾ ਵਾਇਰਸਕੋਰੋਨਾਵਾਇਰਸ
Previous Post

ਪੰਜਾਬ ‘ਚ ਕਾਲਾ ਬਜਾਰਿਆਂ ਨੂੰ ਕੀਤਾ 15 ਲੱਖ ਜੁਰਮਾਨਾ

Next Post

ਮਿਡ-ਡੇਅ ਮੀਲ ਖਾਣਾ ਲਗਾਤਾਰ ਸਕੂਲਾਂ ਦੇ 15.79 ਲੱਖ ਵਿਦਿਆਰਥੀਆਂ ਨੂੰ ਮੁਹੱਈਆ ਕਰਵਾ ਰਹੀ ਹੈ ਪੰਜਾਬ ਸਰਕਾਰ : ਸਿੱਖਿਆ ਮੰਤਰੀ

Next Post
ਪ੍ਰਾਈਵੇਟ ਸਕੂਲ ਫੀਸਾਂ ਬਾਰੇ ਹਾਈ ਕੋਰਟ ਦੇ ਫੈਸਲੇ ਵਿਰੁੱਧ ਅਪੀਲ ਕਰੇਗੀ ਪੰਜਾਬ ਸਰਕਾਰ

ਮਿਡ-ਡੇਅ ਮੀਲ ਖਾਣਾ ਲਗਾਤਾਰ ਸਕੂਲਾਂ ਦੇ 15.79 ਲੱਖ ਵਿਦਿਆਰਥੀਆਂ ਨੂੰ ਮੁਹੱਈਆ ਕਰਵਾ ਰਹੀ ਹੈ ਪੰਜਾਬ ਸਰਕਾਰ : ਸਿੱਖਿਆ ਮੰਤਰੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982