ਪਟਿਆਲਾ, 3 ਮਾਰਚ(ਪ੍ਰੈਸ ਕੀ ਤਾਕਤ ਬਿਊਰੋ) ਪੰਜਾਬ ਦੇ ਵੱਖ ਵੱਖ ਥਾਵਾਂ ‘ਤੇ ਝਪਟਮਾਰਾਂ, ਲੁਟਾਂ^ਖੋਹਾਂ ਦੀਆਂ ਵਾਰਦਾਤਾਂ ਅਕਸਰ ਸੁਨਣ ਨੂੰ ਮਿਲਦੀਆਂ ਹਨ, ਪਰ ਮੁੱਖ ਮੰਤਰੀ ਦਾ ਜੱਦੀ ਸ਼ਹਿਰ ਪਟਿਆਲਾ ਅਤੇ ਸਥਾਨਕ ਸਰਕਾਰਾਂ ਦੇ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਦਾ ਵਿਧਾਨ ਸਭਾ ਇਲਾਕਾ ਪਟਿਆਲਾ 2 ਵੀ ਇਸ ਤੋਂ ਅਛੂਤਾ ਨਹੀਂ ਹੈ।
ਪਟਿਆਲਾ ਦੇ ਥਾਣਾ ਅਰਬਨ ਅਸਟੇਟ 2 ਵਿੱਚ ਤਾਂ ਸੀਨੀਅਰ ਆਈ ਪੀ ਐਸ ਅਧਿਕਾਰੀ ਦੀ ਮਾਤਾ ਵੀਰ ਬਾਲਾ ਦੀ ਸੋਨੇ ਦੀ 3 ਤੋਲੇ ਦੀ ਚੈਨ ਜਿਸ ਵਿਚ 2.5 ਤੋਲੇ ਦਾ ਲਾਕਟ ਵੀ ਸੀ ਚੈਨੀ ਖੋਹਣ ਦਾ ਸਨਸਨੀ ਖੇਜ਼ ਮਾਮਲਾ ਸਾਹਮਣੇ ਆਇਆ ਹੈ। ਬਜੁਰਗ ਮਾਤਾ ਸਵੇਰੇ 11:30 ਕੁ ਵਜੇ ਆਪਣੇ ਘਰ ਅਗੇ (ਅਰਬਨ ਅਸਟੇਟ ਫੇਸ 2) ਬੈਠੇ ਹੋਏ ਸੀ ਕਿ ਅਚਾਨਕ ਇੱਕ ਨਾ ਮਾਲੁਮ ਵਿਅਕਤੀ ਕਿਸੇ ਦੇ ਘਰ ਦਾ ਪਤਾ ਪੁਛਣ ਦੇ ਬਹਾਣੇ ਉਹਨਾਂ ਕੋਲ ਆਇਆ ਅਤੇ ਗਲੇ ਦੀ ਪਾਈ ਹੋਈ ਚੈਨੀ ਅਤੇ ਲਾਕੇਟ ਝਪਟ ਕੇ ਮੋਟਰਸਾਇਕਲ ਪਰ ਪਿੱਛੇ ਆ ਰਹੇ ਸਾਥੀ ਨਾਲ ਫਰਾਰ ਹੋ ਗਿਆ। ਮਹਿਲਾ ਦੀ 5.5 ਤੋਲੇ ਦੀ ਚੈਨ ਲਾਕੇਟ ਦੀ ਕੀਮਤ ਕਰੀਬ 3 ਲੱਖ ਰੁਪਏ ਹੈ।
ਪਰ ਪ੍ਰਸ਼ਨ ਤਾਂ ਇਸ ਗੱਲ ਦਾ ਹੈ ਕਿ ਆਖਿਰਕਾਰ ਝਪਟਮਾਰਾਂ ਦੇ ਹੋਂਸਲੇ ਇੰਨੇ ਜਿਆਦਾ ਕਿਂਵੇ ਖੁੱਲੇ ਹੋਏ ਹਨ। ਇਹਨਾਂ ਦੇ ਪਿੱਛੇ ਆਖਿਰਕਾਰ ਕਿਸਦਾ ਥਾਪੜਾ ਹੈ ਇਹ ਚਿੰਤਾ ਦਾ ਵਿਸ਼ਾ ਹੈ ਜਿਸ ਕਾਰਣ ਸੀਨੀਅਰ ਸਿਟੀਜਨ ਵੀ ਆਪਣੇ ਮੁੱਹਲੇ, ਗਲੀਆਂ ਵਿੱਚ ਸੁਰਖਿਅਤ ਨਹੀਂ ਹਨ।
ਖਾਸ ਤੋਰ ‘ਤੇ ਜਿਸਦਾ ਦਾ ਲੜਕਾ ਸੀਨੀਅਰ ਆਈ ਪੀ ਐਸ ਅਧਿਕਾਰੀ ਹੋਵੇ ਅਤੇ ਇਲਾਕਾ ਪੁਲਿਸ ਤੋਂ ਕੁਝ ਨਾ ਹੋ ਰਿਹਾ ਹੋਵੇ ਤਾਂ ਆਮ ਲੋਕਾਂ ਦਾ ਫਿਰ ਕੋਣ ਵਾਲੀਵਾਰਸ ਹੈ?