No Result
View All Result
Thursday, March 5, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home INDIA

ਪੰਜਾਬ ਵਿੱਚ ਮਿਊਕਰਮਾਈਕੋਸਿਸ (ਬਲੈਕ ਫੰਗਸ ਇਨਫੈਕਸ਼ਨ) ਦੇ 111 ਮਾਮਲੇ ਰਿਪੋਰਟ ਕੀਤੇ ਗਏ: ਬਲਬੀਰ ਸਿੰਘ ਸਿੱਧੂ

admin by admin
in INDIA, PUNJAB
0
Health Minister appeals agitating NHM employees to resume their duty on Monday in larger public interest
0
SHARES
0
VIEWS
Share on FacebookShare on Twitter

ਚੰਡੀਗੜ੍ਹ, 24 ਮਈ (ਸ਼ਿਵ ਨਾਰਾਇਣ ਜਾਂਗੜਾ): ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮਿਊਕਰਮਾਈਕੋਸਿਸ (ਬਲੈਕ ਫੰਗਸ ਇਨਫੈਕਸ਼ਨ) ਦੇ 111 ਮਾਮਲੇ ਸਾਹਮਣੇ ਆਏ ਹਨ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 25 ਕੇਸ ਸਰਕਾਰੀ ਸਿਹਤ ਸਹੂਲਤਾਂ ਵਿੱਚ ਸਾਹਮਣੇ ਆਏ ਹਨ, ਜਦੋਂ ਕਿ ਬਾਕੀ 86 ਵੱਖ-ਵੱਖ ਨਿੱਜੀ ਹਸਪਤਾਲਾਂ ਤੋਂ ਰਿਪੋਰਟ ਕੀਤੇ ਗਏ ਹਨ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਇਹ ਕੇਸ ਮੁੱਖ ਤੌਰ `ਤੇ ਉਨ੍ਹਾਂ ਮਰੀਜ਼ਾਂ ਵਿੱਚ ਪਾਏ ਗਏ ਹਨ ਜੋ ਹਾਲ ਹੀ ਵਿੱਚ ਕੋਵਿਡ-19 ਤੋਂ ਠੀਕ ਹੋਏ ਹਨ ਜਾਂ ਜਿਨ੍ਹਾਂ ਦੀ ਇਮਉਨਿਟੀ ਘੱਟ ਹੈ (ਐੱਚਆਈਵੀ ਜਾਂ ਕੈਂਸਰ ਤੋਂ ਪੀੜਤ ਹਨ) ਜਾਂ ਜਿਹੜੇ ਮਰੀਜ਼ ਸਟੀਰੌਇਡ / ਇਮਿਊਨੋ-ਮੌਡੂਲੇਟਰਾਂ ਦੀ ਸਹਾਇਤਾ ਨਾਲ ਕੋਵਿਡ ਤੋਂ ਸਿਹਤਯਾਬ ਹੋਏ ਹਨ, ਉਹ ਮਰੀਜ਼ ਜੋ ਲੰਬੇ ਸਮੇਂ ਤੋਂ ਆਕਸੀਜਨ `ਤੇ ਸਨ ਜਾਂ ਉਹ ਲੋਕ ਜਿਨ੍ਹਾਂ ਦਾ ਸ਼ੂਗਰ ਕਾਬੂ ਤੋਂ ਬਾਹਰ ਹੈ।
ਸ. ਸਿੱਧੂ ਨੇ ਕਿਹਾ ਕਿ ਇਸ ਬਿਮਾਰੀ ਦੇ ਇਲਾਜ ਲਈ ਐਂਟੀ-ਫੰਗਲ ਦਵਾਈਆਂ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਦਵਾਈਆਂ ਦੀ ਸਪਲਾਈ ਕੇਂਦਰ ਸਰਕਾਰ ਦੁਆਰਾ ਨਿਯਮਤ ਕੀਤੀ ਜਾਂਦੀ ਹੈ। ਇੱਥੇ ਦੋ ਮੁੱਖ ਟੀਕੇ ਉਪਲਬਧ ਹਨ ਜੋ ਕਿ ਕੇਂਦਰ ਸਰਕਾਰ ਦੁਆਰਾ ਰਾਜਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਹਨ। ਕੋਈ ਵੀ ਇਨ੍ਹਾਂ ਦਵਾਈਆਂ ਨੂੰ ਸਿੱਧੇ ਖੁੱਲੇ ਬਾਜ਼ਾਰ ਤੋਂ ਨਹੀਂ ਖਰੀਦ ਸਕਦਾ ਕਿਉਂਕਿ ਇਨ੍ਹਾਂ ਦੀ ਵੰਡ ਭਾਰਤ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਾਹਰ ਸਮੂਹ ਨੇ ਇਲਾਜ ਪ੍ਰੋਟੋਕੋਲ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਇਸਦਾ ਇਲਾਜ ਕਰ ਰਹੇ ਹਸਪਤਾਲਾਂ / ਡਾਕਟਰਾਂ ਨੂੰ ਮਿਊਕਰਮਾਈਕੋਸਿਸ ਦੇ ਇਲਾਜ ਪ੍ਰੋਟੋਕਾਲਾਂ ਅਨੁਸਾਰ ਸਲਾਹ ਦੇਣ ਲਈ ਮਾਹਿਰਾਂ ਦੀ ਕਮੇਟੀ ਬਣਾਈ ਗਈ ਹੈ। ਮਾਹਰ ਕਮੇਟੀ ਵਿਚ ਡਾ. ਆਰ.ਪੀ.ਐਸ. ਸਿਬੀਆ, ਪ੍ਰੋਫੈਸਰ ਅਤੇ ਮੁਖੀ ਮੈਡੀਸਨ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ, ਡਾ. ਸੰਜੀਵ ਭਗਤ, ਪ੍ਰੋਫੈਸਰ ਅਤੇ ਮੁਖੀ ਈਐਨਟੀ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ, ਡਾ. ਅਵਤਾਰ ਸਿੰਘ ਧੰਜੂ, ਐਸੋਸੀਏਟ ਪ੍ਰੋਫੈਸਰ ਅਤੇ ਮੁਖੀ ਮੈਡੀਸਨ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ, ਡਾ. ਏ.ਕੇ. ਮੰਡਲ, ਡਾਇਰੈਕਟਰ ਪਲਮੋਨੋਲਾਜੀ, ਸਲੀਪ ਐਂਡ ਕ੍ਰਿਟੀਕਲ ਕੇਅਰ ਮੈਡੀਸਨ, ਫੋਰਟਿਸ ਹਸਪਤਾਲ, ਐਸ.ਏ.ਐੱਸ. ਨਗਰ (ਮੁਹਾਲੀ), ਡਾ. ਮਨੀਸ਼ ਮੁੰਜਾਲ, ਪ੍ਰੋਫੈਸਰ ਅਤੇ ਮੁਖੀ, ਈਐਨਟੀ ਵਿਭਾਗ, ਦਯਾਨੰਦ ਮੈਡੀਕਲ ਕਾਲਜ, ਲੁਧਿਆਣਾ, ਡਾ. ਮੈਰੀ ਜਾਹਨ, ਪ੍ਰੋਫੈਸਰ ਅਤੇ ਮੁਖੀ, ਮੈਡੀਸਨ ਵਿਭਾਗ, ਕ੍ਰਿਸ਼ਚੀਅਨ ਮੈਡੀਕਲ ਕਾਲਜ, ਲੁਧਿਆਣਾ ਅਤੇ ਡਾ. ਗਗਨਦੀਪ ਸਿੰਘ ਗਰੋਵਰ, ਸਟੇਟ ਪ੍ਰੋਗਰਾਮ ਅਫਸਰ (ਆਈਡੀਐਸਪੀ) ਕਮੇਟੀ ਦੇ ਕਨਵੀਨਰ ਵਜੋਂ ਸ਼ਾਮਲ ਹਨ।
ਉਹਨਾਂ ਅੱਗੇ ਕਿਹਾ ਕਿ ਕੋਈ ਵੀ ਇਲਾਜ਼ ਕਰਨ ਵਾਲਾ ਹਸਪਤਾਲ, ਜਿਸ ਨੂੰ ਇਸ ਬਿਮਾਰੀ ਦੇ ਇਲਾਜ ਬਾਰੇ ਸਲਾਹ ਦੀ ਲੋੜ ਹੁੰਦੀ ਹੈ, ਉਹ ਇਸ ਕਮੇਟੀ ਨਾਲ ਈ-ਮੇਲ mucorpunjab@gmail.com ਜਾਂ ਮੋਬਾਈਲ ਨੰ. 8872090028 (ਡਾ. ਗਗਨਦੀਪ ਗਰੋਵਰ) ਨਾਲ ਸੰਪਰਕ ਕਰ ਸਕਦਾ ਹੈ। ਜਿਸ ਹਸਪਤਾਲ ਨੂੰ ਇੰਜੈਕਸ਼ਨ ਲਿਪੋਸੋਮਲ ਐਮਫੋਟੇਰੀਸਿਨ-ਬੀ ਅਤੇ ਇੰਜੈਕਸ਼ਨ ਐਮਫੋਟੇਰੀਸਿਨ-ਬੀ ਉਹ ਵੀ ਇਸ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ ਅਤੇ ਇਹ ਟੀਕੇ ਭਾਰਤ ਸਰਕਾਰ ਵੱਲੋਂ ਭੇਜੇ ਟੀਕਿਆਂ ਦੀ ਉਪਲਬਧਤਾ ਅਨੁਸਾਰ ਦਿੱਤੇ ਜਾਣਗੇ ਕਿਉਂਕਿ ਇਹ ਦਵਾਈਆਂ ਭਾਰਤ ਸਰਕਾਰ ਦੁਆਰਾ ਨਿਯਮਤ ਕੀਤੀਆਂ ਜਾਂਦੀਆਂ ਹਨ। ਹਾਲਾਂਕਿ, ਮੌਜੂਦਾ ਸਮੇਂ ਸੀਮਤ ਸਪਲਾਈ ਦੇ ਕਾਰਨ ਇਹ ਕਮੇਟੀ ਇਨ੍ਹਾਂ ਬੇਨਤੀਆਂ ਦੀ ਪੜਤਾਲ ਕਰੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਇਹ ਦਵਾਈ ਲੋੜੀਂਦੀ ਮਾਤਰਾ ਵਿੱਚ ਉਹਨਾਂ ਹਸਪਤਾਲਾਂ ਨੂੰ ਮੁਹੱਈਆ ਕਰਵਾਈ ਜਾਵੇ ਜਿਹਨਾਂ ਨੂੰ ਆਪਣੇ ਹਸਪਤਾਲ ਵਿੱਚ ਦਾਖਲ ਮਿਊਕਰਮਾਈਕੋਸਿਸ (ਬਲੈਕ ਫੰਗਸ ਇਨਫੈਕਸ਼ਨ) ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਪਹਿਲ ਦੇ ਅਧਾਰ ‘ਤੇ ਇਨ੍ਹਾਂ ਟੀਕਿਆਂ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਇਲਾਜ਼ ਕਰਨ ਵਾਲੀ ਸੰਸਥਾ / ਡਾਕਟਰ ਵੱਲੋਂ ਇਸ ਬਿਮਾਰੀ ਤੋਂ ਪੀੜਤ ਸਾਰੇ ਮਰੀਜ਼ਾਂ ਨੂੰ ਨੋਟੀਫਾਈ ਕਰਨਾ ਪਏਗਾ ਕਿਉਂਕਿ ਇਹ ਬਿਮਾਰੀ ਹੁਣ ਪੰਜਾਬ ਰਾਜ ਵਿੱਚ ਇੱਕ ਨੋਟੀਫਾਈਡ ਬਿਮਾਰੀ ਹੈ।
ਸ. ਬਲਬੀਰ ਸਿੱਧੂ ਨੇ ਅੱਗੇ ਦੱਸਿਆ ਕਿ ਮਿਊਕਰਮਾਈਕੋਸਿਸ (ਬਲੈਕ ਫੰਗਸ ਇਨਫੈਕਸ਼ਨ) ਦੇ ਲੱਛਣਾਂ ਵਿੱਚ ਚਿਹਰੇ ਦਾ ਦਰਦ ਜਾਂ ਸੋਜਸ਼, ਬੰਦ ਨੱਕ ਜਾਂ ਨੱਕ ‘ਚੋਂ ਭੂਰੇ ਰੰਗ ਦਾ ਪਦਾਰਥ ਨਿਕਲਣਾ, ਦੰਦਾਂ ਦਾ ਦਰਦ, ਢਿੱਲੇ ਦੰਦ, ਲਾਲੀ, ਅੱਖਾਂ ਵਿੱਚ ਦਰਦ ਜਾਂ ਸੋਜ, ਬੁਖਾਰ, ਸਾਹ ਚੜ੍ਹਨਾ, ਸਿਰਦਰਦ, ਅਲਟਰੇਟਿਡ ਸੈਂਸੋਰੀਅਮ, ਦੋਹਰੀ ਜਾਂ ਧੁੰਦਲੀ ਨਜ਼ਰ ਆਦਿ ਸ਼ਾਮਲ ਹੋ ਸਕਦੇ ਹਨ।
ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਉਪਰੋਕਤ ਕੋਈ ਵੀ ਲੱਛਣ ਮਹਿਸੂਸ ਹੋਵੇ ਤਾਂ ਉਸਨੂੰ ਤੁਰੰਤ ਨਜ਼ਦੀਕੀ ਸਿਹਤ ਸਹੂਲਤ ਨੂੰ ਸੂਚਿਤ ਕਰਨਾ ਚਾਹੀਦਾ ਹੈ।

Post Views: 44
Tags: #PunjabiNews #Suicide #Video #FacebookPost #PunjabCongress #PunjabPoliceIndia #CaptainAmarinderSinghcarona cerfew updates in punjabchandigarh newsCHIEF MINISTER OFFICE PUNJABcorona virus in punjabcorona virus latest figures news in punjabcoronavirus in punjab: Latest News & VideosCoronaVirus is easier to avoid in punjabcoronavirus rumors in punjabcrime news in punjabcriminal newscriminal storyDr Senu Duggal additional director department of information and public relations PunjabDr Senu Duggal DPR Punjab latest news and videosHow To Prevent Coronavirus In punjabInformation & Public Relations Department Punjabinternational latest news channeljust now india newsLatest News and Updates on Punjablive #Ask Captain Facebook interactionlive updateslive viral newslive viral videoLock Down Punjabpb govt. newspress ki takatpress ki taquatpunjab congress akali dal newspunjab congress newspunjab Coronavirus Live Updatespunjab Coronavirus rumour-mongersPunjab coronavirus symptomspunjab crime newsPunjab government latest newsPunjab Live latest newspunjab politicsPunjabi khabranpunjabi latest newsSenu Duggal pro chandigarh latest news and videosSuspected Of Corona Virus Found In Punjabtop 10 newspaperstop ten patiala daily punjabi newspapers listसूचना एवं लोक संपर्क विभाग पंजाब Punjab coronavirus symptomsਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬਕੋਰੋਨਾ ਵਾਇਰਸਕੋਰੋਨਾਵਾਇਰਸ
Previous Post

PUNJAB CM URGES BKU (EKTA UGRAHAN) NOT TO GO FORWARD WITH DHARNA, TERMS IT POTENTIAL COVID SUPER-SPREADER

Next Post

ਮੁੱਖ ਮੰਤਰੀ ਨੇ ਉਦਯੋਗ ਵਿਭਾਗ ਦੇ ਕੰਮਕਾਜ ਦੀ ਕੀਤੀ ਸਮੀਖਿਆ, ਉਦਯੋਗੀਕਰਨ ਨੂੰ ਹੁਲਾਰਾ ਦੇਣ ਲਈ ਪੂਰਨ ਸਹਿਯੋਗ ਦਾ ਵਿਸ਼ਵਾਸ ਦਿਵਾਇਆ

Next Post
AMID COVID 3RD WAVE CONCERNS FOR KIDS, PUNJAB CM ORDERS MISSION MODE PREPAREDNESS, TRAINING OF DOCTORS BY JUNE END

ਮੁੱਖ ਮੰਤਰੀ ਨੇ ਉਦਯੋਗ ਵਿਭਾਗ ਦੇ ਕੰਮਕਾਜ ਦੀ ਕੀਤੀ ਸਮੀਖਿਆ, ਉਦਯੋਗੀਕਰਨ ਨੂੰ ਹੁਲਾਰਾ ਦੇਣ ਲਈ ਪੂਰਨ ਸਹਿਯੋਗ ਦਾ ਵਿਸ਼ਵਾਸ ਦਿਵਾਇਆ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982