ਭਿੱਖੀਵਿੰਡ/ਸ਼ਾਹਬਾਜ਼ਪੁਰ 01 ਸਤੰਬਰ (ਰਣਬੀਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਭੂਰਾ ਕੋਹਨਾ ਅਤੇ ਗੁਰਦੁਆਰਾ ਬਾਬਾ ਸੁਰਜਨ ਸਾਹਿਬ ਦੇ ਮੁੱਖ ਜਥੇਦਾਰ ਬਾਬਾ ਗੁਰਮੇਜ਼ ਸਿੰਘ ਢੋਟੀ ਦੀ ਅਗਵਾਈ ’ਚ ਸਿੱਖ ਭਾਈਚਾਰੇ ਦੀ ਵਿਸ਼ੇਸ਼ ਮੀਟਿੰਗ ਸਥਾਨਕ ਗੁਰਦੁਆਰਾ ਬਾਬਾ ਸੁਰਜਨ ਜੀ ਵਿਖੇ ਹੋਈ । ਜਿਸ ਵਿੱਚ ਅਫਗਾਨਿਸਤਾਨ’ਤੇ ਤਾਲਿਬਾਨੀਆਂ ਦੇ ਕਬਜ਼ੇ ਨਾਲ ਵਿਗੜੇ ਹਾਲਾਤਾਂ ਨੂੰ ਲੈ ਕੇ ਗਹਿਰੀ ਚਿੰਤਾਪ੍ਰ ਗਟਕੀਤੀ ਗਈ। ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਹਰ ਰੋਜ਼ ਹੋ ਰਹੇ ਬੰਬ ਧਮਾਕਿਆਂ ਵਿੱਚ ਸੈਂਕੜੇ ਲੋਕ ਮਰ ਰਹੇ ਹਨ ਤੇ ਬਾਕੀ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਲੱਭ ਰਹੇ ਹਨ ਤੇ ਅਜਿਹੇ ਹਾਲਾਤਾਂ ਵਿੱਚ ਉੱਥੇ ਰਹਿ ਰਹੇ ਹਿੰਦੂ ਤੇ ਸਿੱਖ ਪਰਿਵਾਰਾਂ ਦਾ ਕੌਣ ਵਾਲੀ ਵਾਰਸਹੈ। ਉਨਾਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਇਸ ਮਾੜੀ ਸਥਿਤੀ ਵਿੱਚ ਉਨਾਂ ਪਰਿਵਾਰਾਂ ਨੂੰ ਸੁਰੱਖਿਅਤ ਭਾਰਤ ਲੈ ਕੇ ਆਂਦਾ ਜਾਵੇ। ਇਸ ਮੌਕੇ ਗਿਆਨ ਸਿੰਘ ਸ਼ਾਹਬਾਜ਼ਪੁਰ ਸਾਬਕਾ ਮੈਂਬਰ ਜ਼ਿਲਾ ਪ੍ਰੀਸ਼ਦ, ਦਿਲਬਾਗ ਸਿੰਘ ਗੁਲਾਲੀਪੁਰ ਸਾਬਕਾ ਸੰਮਤੀ ਮੈਂਬਰ, ਸਰਮੈਲ ਸਿੰਘ ਸੰਮਤੀਮੈਂਬਰ, ਸੁਖਵਿੰਦਰ ਸਿੰਘ ਗੁਲਾਲੀਪੁਰ ਸਾਬਕਾਸਰਪੰਚ, ਸਰਵਨ ਸਿੰਘ ਕੋਹਾੜਕਾ, ਨਛੱਤਰ ਸਿੰਘ ਮਿਆਣੀ, ਰਣਜੀਤ ਸਿੰਘ ਮੰਮਣਕੇ ਸਾਬਾਕਸਰਪੰਚ, ਰਣਜੀਤ ਸਿੰਘ ਡਿਆਲ ਸਾਬਕਾ ਸਰਪੰਚ, ਦਿਲਬਾਗ ਸਿੰਘ ਸ਼ਾਹਬਾਜ਼ਪੁਰ ਮੈਂਬਰ, ਤਰਲੋਚਨ ਸਿੰਘ ਆਦਿ ਹਾਜ਼ਰ ਸਨ।