ਪਟਿਆਲਾ, 26-12-22 (Press Ki Taquat)- ਤ੍ਰਿਵੇਣੀ ਸਾਹਿਤ ਪਰਿਸ਼ਦ (ਰਜਿ:) ਪਟਿਆਲਾ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਡਾਕਟਰ ਰਵੀ ਭੂਸ਼ਣ ਜੀ ਦੇ “ਜੀ.ਕੇ ਇੰਸਟੀਚਿਊ” ਰਜਬਾਹਾ ਰੋਡ, ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਜੀ ਦੇ ਅੰਗ ਸੰਗ ਆਰ.ਡੀ ਜਿੰਦਲ, ਕੁਲਜੀਤ ਕੌਰ, ਡਾਕਟਰ ਗੁਰਵਿੰਦਰ ਅਮਨ ਜੀ ਸ਼ਾਮਿਲ ਹੋਏ । ਮੰਚ ਸੰਚਾਲਕ ਤੇਜਿੰਦਰ ਸਿੰਘ ਅਨਜਾਨਾ ਦੇ ਸੱਦੇ ਤੇ ਤ੍ਰਿਲੋਕ ਸਿੰਘ ਢਿੱਲੋਂ, ਨਿਰਮਲਾ ਗਰਗ, ਅਮਰਜੀਤ ਕੌਰ ਆਸ਼ਟਾ, ਇੰਦਰਪ੍ਰੀਤ ਕੌਰ, ਇੰਦਰਪਾਲ ਸਿੰਘ, ਰਾਮ ਸਿੰਘ ਬੰਗ, ਬਲਦੇਵ ਸਿੰਘ ਬਿੰਦਰਾ, ਸਤੀਸ਼ ਵਿਦਰੋਹੀ, ਚਹਿਲ ਜਗਪਾਲ, ਜੋਗਾ ਸਿੰਘ ਧਨੌਲਾ, ਦਰਸ਼ਨ ਸਿੰਘ ਪਸਿਆਣਾ , ਜਗਜੀਤ ਸਿੰਘ ਸਾਹਨੀ, ਹਰੀ ਸਿੰਘ ਚਮਕ,ਕਿਰਨ ਸਿੰਗਲਾ, ਅੰਗਰੇਜ਼ ਸਿੰਘ ਵਿਰਕ, ਰਾਜੇਸ਼ ਕੋਟੀਆ, ਅਵਤਾਰਜੀਤ, ਸੁਖਵਿੰਦਰ ਸਿੰਘ, ਜੀ.ਪੀ ਸਿੰਘ ਰਾਜਪੁਰਾ ਵੱਲੋਂ ਆਪਣੀਆਂ ਰਚਨਾਵਾਂ ਰਾਹੀਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ । ਸਮਾਗਮ ਦੇ ਅੰਤਲੇ ਪੜਾਅ ਵਿੱਚ ਅੰਗਰੇਜ਼ ਸਿੰਘ ਵਿਰਕ ਦੀ ਗੀਤਾਂ ਦੀ ਪੁਸਤਕ “ਇਸ਼ਕ ਅਵਲੜ੍ਹਾ” ਰਲੀਜ਼ ਕੀਤੀ ਗਈ। ਅੰਤ ਵਿੱਚ ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਜੀ ਨੇ ਇੱਕ ਭਾਵਪੂਰਤ ਰਚਨਾ ਸਾਂਝੀ ਕੀਤੀ ਅਤੇ ਦੂਰੋਂ ਨੇੜਿਓਂ ਆਏ ਸਭ ਸਾਹਿਤਕਾਰਾਂ ਦਾ ਧੰਨਵਾਦ ਕੀਤਾ ।
