Sunday, August 9, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਦੋਸ਼ੀ ਦਾ ਹੈਰਾਨ ਕਰਨ ਵਾਲਾ ਖ਼ੁਲਾਸਾ, ਹੁਸ਼ਿਆਰਪੁਰ ਦੇ ਰਹਿਣ ਵਾਲੇ ਦੋ ਭਰਾਵਾਂ ਦਾ ਕਤਲ

admin by admin
in BREAKING, CRIME, HARYANA, National, PUNJAB
0
ਦੋਸ਼ੀ ਦਾ ਹੈਰਾਨ ਕਰਨ ਵਾਲਾ ਖ਼ੁਲਾਸਾ, ਹੁਸ਼ਿਆਰਪੁਰ ਦੇ ਰਹਿਣ ਵਾਲੇ ਦੋ ਭਰਾਵਾਂ ਦਾ ਕਤਲ
0
SHARES
0
VIEWS
Share on FacebookShare on Twitter

ਰੋਹਤਕ,27-12-22(Press Ki Taquat) – ਦੋ ਦਿਨ ਪਹਿਲਾਂ ਰੇਲਵੇ ਫਾਟਕ ‘ਤੇ ਮਿਲੀਆਂ ਦੋ ਲਾਸ਼ਾਂ ਦੇ ਮਾਮਲੇ ‘ਚ ਪੁਲਸ ਨੇ 48 ਘੰਟਿਆਂ ਦੇ ਅੰਦਰ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਪੁੱਛ-ਗਿੱਛ ‘ਚ ਦੋਸ਼ੀ ਨੇ ਕਬੂਲ ਕੀਤਾ ਹੈ, ਉਸ ‘ਚ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ। ਦੋਸ਼ੀ ਨੇ ਪਹਿਲਾਂ ਦੋਹਾਂ ਭਰਾਵਾਂ ਨੂੰ ਆਪਣੇ ਹੱਥ ਨਾਲ ਬਣਾ ਕੇ ਚਾਹ ਪਿਲਾਈ ਅਤੇ ਉਸ ਤੋਂ ਬਾਅਦ ਦੋਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀ ਨੇ ਲੁੱਟ ਦੇ ਇਰਾਦੇ ਨਾਲ ਪੇਂਚ ਲੱਗੇ ਲੋਹੇ ਦੇ ਪਾਈਪ ਨਾਲ ਹਮਲਾ ਕਰ ਕੇ ਪਹਿਲਾਂ ਦੋਹਾਂ ਦਾ ਕਤਲ ਕੀਤਾ ਅਤੇ ਉਸ ਤੋਂ ਬਾਅਦ ਉਹ ਦੋਹਾਂ ਦੀਆਂ ਲਾਸ਼ਾਂ ਨੂੰ ਰੇਲਵੇ ਟਰੈਕ ‘ਤੇ ਰੱਖ ਕੇ ਫਰਾਰ ਹੋ ਗਿਆ।

ਜ਼ਿਕਰਯੋਗ ਹੈ ਕਿ 23 ਅਤੇ 24 ਦਸੰਬਰ ਦੀ ਰਾਤ ਰੋਹਤਕ ਤੋਂ ਜੀਂਦ ਰੇਲਵੇ ਲਾਈਨ ‘ਤੇ ਬਣੇ ਆਊਟ ਬਾਈਪਾਸ ਦੇ ਰੇਲਵੇ ਓਵਰ ਬ੍ਰਿਜ ਹੇਠਾਂ ਪਟੜੀ ‘ਤੇ ਦੋ ਲਾਸ਼ਾਂ ਮਿਲੀਆਂ ਸਨ। ਮ੍ਰਿਤਕਾਂ ਦੀ ਪਛਾਣ ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਦੋ ਭਰਾਵਾਂ ਸੁਖਵਿੰਦਰ ਅਤੇ ਸਤੇਂਦਰ ਦੇ ਰੂਪ ਵਿਚ ਹੋਈ ਸੀ। ਰੇਲਵੇ ਪੁਲਸ ਨੂੰ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਰੇਲਵੇ ਟਰੈਕ ਤੋਂ ਟੁਕੜਿਆਂ ‘ਚ ਮਿਲੀਆਂ। ਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਦੋਵੇਂ ਭਰਾਵਾਂ ਜੇ. ਸੀ. ਬੀ. ਚਲਾਉਣ ਦਾ ਕੰਮ ਕਰਦੇ ਸਨ। ਉਨ੍ਹਾਂ ਦੀ ਮਸ਼ੀਨ ਲੁੱਟਣ ਦੇ ਇਰਾਦੇ ਨਾਲ ਦੋਸ਼ੀ ਨੇ ਉਨ੍ਹਾਂ ਦੇ ਕਤਲ ਦੀ ਯੋਜਨਾ ਬਣਾਈ ਸੀ।

ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦੋਸ਼ੀ ਜੈਪਾਲ ਨੇ ਦੋਹਾਂ ਭਰਾਵਾਂ ਨੂੰ ਫੋਨ ‘ਤੇ ਇਹ ਕਹਿ ਕੇ ਬੁਲਾਇਆ ਸੀ ਕਿ ਉਨ੍ਹਾਂ ਦੀ ਮਸ਼ੀਨ ਪਲਟੀ ਹੋਈ ਹੈ। ਰਾਤ ਦੇ ਸਮੇਂ ਦੋਵੇਂ ਭਰਾ ਦੋਸ਼ੀ ਕੋਲ ਪਹੁੰਚੇ ਤਾਂ ਪਹਿਲਾਂ ਉਸ ਨੇ ਦੋਹਾਂ ਨੂੰ ਚਾਹ ਪਿਲਾਈ ਅਤੇ ਉਸ ਤੋਂ ਬਾਅਦ ਕਤਲ ਕਰ ਦਿੱਤਾ। ਦੋਸ਼ੀ ਨੇ ਮਸ਼ੀਨ ਲੁੱਟਣ ਦੀ ਯੋਜਨਾ ਬਣਾਈ ਸੀ। ਦੋਸ਼ੀ ਦੀ ਮਦਦ ਕਰਨ ਗਏ ਦੋਹਾਂ ਭਰਾਵਾਂ ਨੂੰ ਜ਼ਰਾ ਵੀ ਅੰਦੇਸ਼ਾ ਨਹੀਂ ਸੀ ਕਿ ਦੋਸ਼ੀ ਉਨ੍ਹਾਂ ਦਾ ਕਤਲ ਕਰਨ ਦੀ ਯੋਜਨਾ ਬਣਾ ਰਿਹਾ ਹੈ।

Post Views: 87
Previous Post

Next Post

ਕਵਿਤਾ

Next Post

ਕਵਿਤਾ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800