ਸੀਸ ਕਟਾ ਕੇ ਬਣ ਗਿਆ ਹਿੰਦ ਦੀ ਚਾਦਰ,
ਦਿੱਲੀਏ ਤੂੰ ਵੀ ਕਰਿਆ ਕਰ ਸਿੰਘਾ ਦਾ ਦਿੱਲੋਂ ਆਦਰ,
ਸਾਰੀ ਉਮਰੇ ਨਹੀਂ ਲਹਿਣਾ ਕਰਜ਼ਾ ਚਾਂਦਨੀ ਚੌਂਕ ਦਾ।
ਕਿਹੜਾ ਬਾਬਾ ਜੀਵਨ ਸਿੰਘ ਨੂੰ ਆਨੰਦਪੁਰ ਸਾਹਿਬ ਜਾਣ ਤੋਂ ਰੋਕਦਾ
ਸਿਰਸਾ ਨਦੀ ਕਿਨਾਰੇ ਵਿਛੜ ਗਿਆ ਪਰਿਵਾਰ।
ਚਮਕੌਰ ਦੀ ਗੜ੍ਹੀ ਵਿੱਚ ਦਿੱਤੇ ਦੋ ਲਾਲ ਵਾਰ।
ਦਾਦੇ ਪੜਦਾਦੇ ਦੀ ਪੱਗ ਨੂੰ ਕਿਤੇ ਦਾਗ ਨਾ ਲਗ ਜਾਵੇ,
ਸੂਬੇ ਦੀ ਕਚਿਹਰੀ ਵਿੱਚ ਅਵਾਜ਼ ਖਾਲਸੇ ਦੀ ਆਵੇ।
ਤਖਤਾਂ ਦਾ ਮਾਲਕ ਬੈਠਾ ਬਣ ਜੰਗਲਾਂ ਵਿਚ ਫਕੀਰ
ਬਦਲ ਕੇ ਰੱਖ ਦਿੱਤੀ ਪੂਰੇ ਹਿੰਦ ਦੀ ਤਕਦੀਰ।
ਰਣਬੀਰ ਸਿੰਘ
