Monday, August 10, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਅਟਾਰੀ ਸਰਹੱਦ ’ਤੇ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਾਉਣ ਦਾ ਕੰਮ ਸ਼ੁਰੂ

admin by admin
in BREAKING, INDIA, National, PUNJAB
0
ਅਟਾਰੀ ਸਰਹੱਦ ’ਤੇ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਾਉਣ ਦਾ ਕੰਮ ਸ਼ੁਰੂ
0
SHARES
0
VIEWS
Share on FacebookShare on Twitter

ਅੰਮ੍ਰਿਤਸਰ,28-12-22 (Press Ki Taquat) : ਭਾਰਤ-ਪਾਕਿਸਾਤਨ ਨੂੰ ਵੰਡਣ ਵਾਲੀ ਕੌਮਾਂਤਰੀ ਅਟਾਰੀ ਸਰਹੱਦ ’ਤੇ ਛੇਤੀ ਹੀ 418 ਫੁੱਟ ਉੱਚਾ ਤਿਰੰਗਾ ਲਹਿਰਾਇਆ ਜਾਵੇਗਾ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਨੇ ਜੁਆਇੰਟ ਚੈੱਕ ਪੋਸਟ (ਜੇਸੀਪੀ) ਅਟਾਰੀ ’ਤੇ ਕੌਮੀ ਝੰਡਾ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਮੀਦ ਹੈ ਕਿ ਗਣਤੰਤਰ ਦਿਹਾੜੇ ਦੇ ਮੌਕੇ ’ਤੇ ਇਹ ਅਸਮਾਨ ਨੂੰ ਛੂਹਣ ਵਾਲਾ ਝੰਡਾ ਲਹਿਰਾਇਆ ਜਾਵੇ। ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਮਗਰੋਂ ਪਾਕਿਸਤਾਨ ਵੀ ਆਪਣੇ ਝੰਡੇ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।

2017 ’ਚ ਭਾਰਤ ਨੇ ਜੇਪੀਸੀ ’ਤੇ 360 ਫੁੱਟ ਉੱਚਾ ਤਿਰੰਗਾ ਲਾਇਆ ਸੀ। ਝੰਡੇ ਦੀ ਲੰਬਾਈ 120 ਫੁੱਟ ਤੇ ਚੌੜਾਈ 80 ਫੁੱਟ ਹੈ। ਇਹ ਤਿਰੰਗਾ ਤਿੰਨ ਵਾਰੀ ਤੇਜ਼ ਹਵਾ ਕਾਰਨ ਫਟ ਗਿਆ ਸੀ। ਇਸ ਨੂੰ ਠੀਕ ਕਰ ਕੇ ਮੁੜ ਲਹਿਰਾਇਆ ਗਿਆ, ਜਿਸ ’ਤੇ ਕਾਫ਼ੀ ਵਿਵਾਦ ਹੋਇਆ ਸੀ। ਇਸ ਨੂੰ ਇੰਪਰੂਵਮੈਂਟ ਟਰੱਸਟ ਨੇ ਲਾਇਆ ਸੀ। ਇਸ ਨੂੰ ਦੇਖ ਕੇ ਪਾਕਿਸਤਾਨ ਨੇ ਚੀਨ ਦੀ ਸਹਾਇਤਾ ਨਾਲ ਆਪਣੇ ਝੰਡੇ ਦੀ ਉੱਚਾਈ 400 ਫੁੱਟ ਕਰ ਲਈ। ਇਸ ਵਿਚ ਲਿਫਟ ਤੇ ਸੀਸੀਟੀਵੀ ਕੈਮਰੇ ਵੀ ਲੱਗੇ ਸਨ। ਫਿਰ ਭਾਰਤ ਨੇ ਆਪਣੇ ਤਿਰੰਗੇ ਦੀ ਉੱਚਾਈ ਵਧਾਉਣ ਲਈ ਕੋਸ਼ਿਸ਼ ਸ਼ੁਰੂ ਕੀਤੀ। ਐੱਨਐੱਚਏਆਈ ਨੇ ਇਸ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਮੰਗੀ। ਮਨਜ਼ੂਰੀ ਮਿਲਣ ਮਗਰੋਂ ਦੇਸ਼ ਦਾ ਸਭ ਤੋਂ ਉੱਚਾ ਝੰਡਾ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪਾਕਿਸਤਾਨ ਸਥਿਤ ਵਾਹਗਾ ਸਰਹੱਦ ’ਤੇ ਪਾਕਿਸਤਾਨੀ ਝੰਡਾ ਦਰਸ਼ਕ ਗੈਲਰੀ ’ਚ ਲਾਇਆ ਗਿਆ ਹੈ। ਇਹ ਭਾਰਤੀ ਦਰਸ਼ਕ ਗੈਲਰੀ ਤੋਂ ਨਜ਼ਰ ਆਉਂਦਾ ਹੈ। ਜੇਸੀਪੀ ਅਟਾਰੀ ’ਤੇ ਇਸ ਸਮੇਂ ਲੱਗਾ ਸਾਡਾ ਝੰਡਾ 360 ਫੁੱਟ ਉੱਚਾ ਹੈ, ਜਿਹੜਾ ਭਾਰਤੀ ਦਰਸ਼ਕ ਗੈਲਰੀ ਤੋਂ ਨਜ਼ਰ ਆਉਂਦਾ ਹੈ। ਹੁਣ ਇਸ ਦੀ ਉੱਚਾਈ ਵਧਾਈ ਜਾ ਰਹੀ ਹੈ।

Post Views: 100
Previous Post

ਸਿਵਲ ਹਸਪਤਾਲ ‘ਚ ਜਲਦ ਸ਼ੁਰੂ ਹੋ ਰਿਹੈ ਬਰਨ ਯੂਨਿਟ ਅਤੇ ਆਰ.ਟੀ. ਪੀ.ਸੀ. ਆਰ. ਸੈਂਪਲਿੰਗ ਤੇ ਟੈਸਟਿੰਗ ਲੈਬ

Next Post

ਹਰਿਆਣਾ ’ਚ 9 ਲੱਖ 60 ਹਜ਼ਾਰ 235 ਪਰਿਵਾਰਾਂ ਨੂੰ ਬੀਪੀਐੱਲ, ਏਏਵਾਈ ਤੇ ਹੋਰਾਂ ਦੀ ਮੌਜੂਦਾ ਸੂਚੀ ’ਚੋਂ ਹੋਏ ਬਾਹਰ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਿੱਤੀ ਜਾਣਕਾਰੀ

Next Post
ਹਰਿਆਣਾ ’ਚ 9 ਲੱਖ 60 ਹਜ਼ਾਰ 235 ਪਰਿਵਾਰਾਂ ਨੂੰ ਬੀਪੀਐੱਲ, ਏਏਵਾਈ ਤੇ ਹੋਰਾਂ ਦੀ ਮੌਜੂਦਾ ਸੂਚੀ ’ਚੋਂ ਹੋਏ ਬਾਹਰ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਿੱਤੀ ਜਾਣਕਾਰੀ

ਹਰਿਆਣਾ ’ਚ 9 ਲੱਖ 60 ਹਜ਼ਾਰ 235 ਪਰਿਵਾਰਾਂ ਨੂੰ ਬੀਪੀਐੱਲ, ਏਏਵਾਈ ਤੇ ਹੋਰਾਂ ਦੀ ਮੌਜੂਦਾ ਸੂਚੀ ’ਚੋਂ ਹੋਏ ਬਾਹਰ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਿੱਤੀ ਜਾਣਕਾਰੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800