ਅੰਮ੍ਰਿਤਸਰ 29-12-22: ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਯੂਥ ਕੋਆਰਡੀਨੇਟਰ ਮੈਡਮ ਆਕੰਸ਼ਾ ਮਹਾਵਰੀਆ ਦੇ ਦੇਸਾਂ ਨਿਰਦੇਸਾਂ ਹੈਠ ਸੰਤ ਆਤਮਾ ਸਿੰਘ ਸਪੋਰਟਸ ਕਲੱਬ ਅਤੇ ਛੀਨਾਂ ਅਥਲੈਟਿਕਸ ਕਲੱਬ ਵੱਲੋਂ ਲੰਬੀ ਛਾਲ, ਮੁੰਡਿਆਂ ਦੀ 400 ਮੀਟਰ ਦੋੜ, ਕੁੜੀਆਂ ਦੀ 400 ਮੀਟਰ ਦੋੜਾ ਕਰਵਾਈਆਂ ਗਈਆਂ। ਇਨ੍ਹਾਂ ਮੁਕਾਬਲਿਆਂ ਦੋਰਾਂਨ ਮੁੱਖ ਮਹਿਮਾਨ ਵਜੋਂ ਅਵਤਾਰ ਸਿੰਘ ਇਨਸਪੇਕਟਰ ਪੰਜਾਬ ਪੁਲਿਸ, ਡਾਕਟਰ ਵੰਦਨਾ ਸ਼ਰਮਾ, ਡਾਕਟਰ ਰਜਿੰਦਰ ਸਿੰਘ ਛੀਨਾਂ ਸ਼ਾਮਲ ਹੋਏ। ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ ਖਿਡਾਰੀਆਂ ਨੂੰ ਇਨਾਮ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਰੋਬਨਜੀਤ ਸਿੰਘ ਅਵਤਾਰ ਸਿੰਘ ਅਬਣਵ ਸ਼ਰਮਾਂ ਆਦਿ ਹਾਜ਼ਰ ਸਨ ।
