Press Ki Taquat,29-12-22 : ਘਰਾਂ ਵਿੱਚ ਹਰ ਰੋਜ਼ ਵਾਪਰ ਰਹੀਆਂ ਘਟਨਾਵਾਂ ਵਿਅਕਤੀਆਂ ਨੂੰ ਪੈ ਰਹੇ ਦਿਲ ਮਿਰਗੀ ਬਲੱਡ ਪਰੈਸ਼ਰ ਸ਼ੂਗਰ ਕੈਲਸਟਰੋਲ ਕੈਂਸਰ ਦੀਆਂ ਬਿਮਾਰੀਆ ਕਾਰਨ ਜ਼ਿੰਦਗੀ ਹਮੇਸ਼ਾ ਖ਼ਤਰੇ ਵਿਚ ਲਗਦੀ ਹੈ ਕਿਉਂਕਿ ਬਚਪਨ ਜਵਾਨੀ ਵਿਚ ਧੰਨ ਦੌਲਤ ਸ਼ੋਹਰਤ ਕਮਾਉਣ ਲਈ ਤਾਂ ਸਿਖਿਆ ਮਿਲਦੀ ਹੈ ਪਰ ਸਬਰ ਸ਼ਾਂਤੀ ਨਿਮਰਤਾ ਸ਼ਹਿਣਸ਼ੀਲਤਾ ਅਨੁਸ਼ਾਸਨ ਆਗਿਆ ਪਾਲਣ ਅਤੇ ਮਿਲਵਰਤਣ ਸੁਰੱਖਿਆ ਬਚਾਉ ਮਦਦ ਸਹਿਯੋਗ ਦੇ ਗਿਆਨ ਨਹੀਂ ਮਿਲਦੇ ਹਨ, ਇਹ ਵਿਚਾਰ ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਸ਼੍ਰੀ ਬਲਦੇਵ ਸਿੰਘ ਖੁਰਾਣਾ ਨੇ ਸੀਨੀਅਰ ਸਿਟੀਜਨ ਭਵਨ ਵਿਖੇ ਲਗੇ ਫਸਟ ਏਡ ਸੀ ਪੀ ਆਰ ਦਿਲ ਦੇ ਦੌਰੇ ਅਨਜਾਇਨਾ ਕਾਰਡੀਅਕ ਅਰੈਸਟ, ਘਰਾਂ ਵਿੱਚ ਵਾਪਰੀਆਂ ਘਟਨਾਵਾਂ ਰੋਕਣ ਦੇ ਟਰੇਨਿੰਗ ਪ੍ਰੋਗਰਾਮ ਵਿਖ਼ੇ ਪ੍ਰਗਟ ਕੀਤੇ। ਸ਼੍ਰੀ ਕਾਕਾ ਰਾਮ ਵਰਮਾ ਨੇ ਸਰੀਰਕ ਮਾਨਸਿਕ ਸਮਾਜਿਕ ਧਾਰਮਿਕ ਬਿਮਾਰੀਆਂ ਸਮਸਿਆਵਾਂ ਤਣਾਅ ਆਕੜ ਨਫ਼ਰਤਾਂ ਹੰਕਾਰ ਕਾਰਨ ਬਰਬਾਦ ਹੁੰਦੇ ਰਿਸ਼ਤਿਆਂ ਸਬੰਧਾਂ ਅਤੇ ਅਮਨ ਸ਼ਾਂਤੀ ਪ੍ਰੇਮ ਹਮਦਰਦੀ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਦਿਲ ਦੇ ਦੌਰੇ ਅਨਜਾਇਨਾ ਕਾਰਡੀਅਕ ਅਰੈਸਟ ਦੇ ਕਾਰਨਾਂ ਨਿਸ਼ਾਨੀਆਂ ਅਤੇ ਮੌਕੇ ਤੇ ਦਿੱਤੀ ਜਾਣ ਵਾਲੀ ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਬਣਾਉਟੀ ਸਾਹ ਕਿਰਿਆ ਬਾਰੇ ਪ੍ਰੇਕਟਿਕਲ ਟ੍ਰੇਨਿੰਗ ਦੇਕੇ ਪੀੜਤਾਂ ਦੇ ਮਦਦਗਾਰ ਦੋਸਤ ਬਣਨ ਦੀ ਪ੍ਰੇਰਨਾ ਦਿੱਤੀ। ਘਰਾਂ ਵਿੱਚ ਵਾਪਰ ਰਹੀਆਂ ਅੱਗ ਲੱਗਣ ਗੈਸਾਂ ਲੀਕ ਹੋਣ ਬਿਜਲੀ ਕਰੰਟ, ਬੇਹੋਸ਼ੀ, ਬਲੱਡ ਪਰੈਸ਼ਰ ਸ਼ੂਗਰ ਕੈਲਸਟਰੋਲ ਆਕਸੀਜਨ ਗੁਲੂਕੋਜ਼ ਦੀ ਕਮੀਂ ਕਰਕੇ ਡਿੱਗੇ ਮੈਂਬਰਾਂ ਬੱਚਿਆਂ ਨੋਜਵਾਨਾਂ ਨੂੰ ਫਸਟ ਏਡ ਦੀ ਏ ਬੀ ਸੀ ਡੀ ਰਿਕਵਰੀ ਪੁਜੀਸ਼ਨ ਬਾਰੇ ਜਾਣਕਾਰੀ ਦਿੱਤੀ। ਚੰਗੀ ਸਿਹਤ ਤਦੰਰੁਸਤੀ ਤਾਕ਼ਤ ਲਈ ਕੁਦਰਤੀ ਤਾਜ਼ੇ ਫਲਾਂ ਪੱਤਿਆਂ ਸਬਜ਼ੀਆਂ ਦਾਲਾਂ ਭੋਜਨ ਪਾਣੀ ਹਵਾਵਾਂ ਮਿੱਟੀ ਵਿੱਚ 20 ਮਿੰਟ ਨੰਗੇ ਪੈਰੀਂ ਤੁਰਨਾ ਨਾਸ਼ਤੇ ਵਿਚ ਤਾਜ਼ੇ ਫਲ ਖਾਣਾ, ਨਸ਼ਿਆਂ ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕ ਸ਼ਰਾਬ ਅਲਕੋਹਲ ਤੋਂ ਬਚਣ ਲਈ ਬੇਨਤੀ ਕੀਤੀ। ਸਾਰੇ ਸੀਨੀਅਰ ਸਿਟੀਜ਼ਨਾਂ ਨੇ ਸ਼੍ਰੀ ਕਾਕਾ ਰਾਮ ਵਰਮਾ ਵਲੋਂ 40 ਸਾਲਾਂ ਤੋਂ ਕੀਤੇ ਜਾ ਰਹੇ ਟ੍ਰੇਨਿੰਗ ਪ੍ਰੋਗਰਾਮਾਂ ਤਰ੍ਹਾਂ ਤਰ੍ਹਾਂ ਦੇ ਜਾਗਰੂਕਤਾ ਮੁਕਾਬਲੇ ਕਰਵਾਕੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ, ਦੇ ਯਤਨਾਂ ਦੀ ਪ੍ਰਸੰਸਾ ਕੀਤੀ ਅਤੇ ਸਨਮਾਨਿਤ ਕੀਤਾ।

