ਰਾਜਪੁਰਾ (29/12/2022): ਅੱਜ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406—22—ਬੀ, ਚੰਡੀਗੜ੍ਹ ਸੁੱਬਾ ਕਮੇਟੀ ਦੇ ਸੱਦੇ ਤੇ ਤਹਿਸੀਲ ਰਾਜਪੁਰਾ ਵਲੋਂ ਬਲਵੀਰ ਮੰਡੋਲੀ, ਬਲਵੀਰ ਸਿੰਘ ਨੇਰੜੁ , ਮਾਸਟਰ ਜਸਵਿੰਦਰ ਸਿੰਘ , ਕੁਲਦੀਪ ਕੋਰ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਰਾਜਪੁਰਾ ਵਿਖੇ ਮੁਲਾਜ਼ਮਾਂ ਦੀਆਂ ਭੱਖਦੀਆ ਮੰਗਾਂ ਨੂੰ ਲੈਕੇ ਰੋਸ ਧਰਨਾ ਲਾਈਆਂ। ਇੱਕਤਰਤਾ ਨੂੰ ਸੰਬੋਧਨ ਕਰਦਿਆਂ ਸੁੱਬਾ ਆਗੂ ਮਾਸਟਰ ਪੁਸਪਿੰਦਰ ਸਿੰਘ ਹਰਪਾਲਪੁਰ ਜਿਲਾ ਪ੍ਧਾਨ ਲਖਵਿੰਦਰ ਸਿੰਘ ਖ਼ਾਨਪੁਰ ,ਪਰਕਾਸ਼ ਸਿੰਘ ਗੰਡਾ ਖੇੜੀ ਤੇ ਸੁਰਜੀਤ ਕੋਰ ਨੇ ਕਿਹਾ ਕਿ ਸਮੇਂ ਦੀ ਮੋਦੀ ਸਰਕਾਰ ਤੇ ਮਾਨ ਸਰਕਾਰ ਸਮੂਹ ਵਿਭਾਗਾਂ ਦੇ ਸਾਰੇ ਠੇਕਾ ਆਉਟਸੋਰਸ ਮਸਟ੍ਰੌਲ ਡੇਲੀਵੇਜ ਕਰਮਚਾਰੀਆਂ ਨੂੰ ਪਹਿਲ ਦੇ ਅਧਾਰ ਤੇ ਪੱਕੇ ਕਰਕੇ ਜਿਉਣ ਜੋਗਰੀ ਤਨਖਾਹ ਦੇਵੇ ਅਤੇ ਪਰਵਿਜਨ ਪਰਿਡ ਨੂੰ ਖਤਮ ਕਰਕੇ, ਪੁਰਾਣੀ ਪੈਨਸ਼ਨ ਨੂੰ ਬਹਾਲ ਕਰੇ, ਸਮੂਹ ਵਿਭਾਗਾਂ ਦਾ ਨਿੱਜੀਕਰਨ ਬੰਦ ਕਰੇ ਪੁਨਰਗਠਨ ਦੇ ਨਾਂ ਕੱਟੀਆਂ ਵਿਭਾਗਾਂ ਦੀਆਂ ਹਜ਼ਾਰਾਂ ਅਸਾਮੀਆਂ ਬਹਾਲ ਕਰੇ, ਨਵੀਂ ਸਿੱਖਿਆ ਨੀਤੀ ਰੱਦ ਕਰੋ, ਅੰਤਾਂ ਦੀ ਵੱਧ ਰਹੀ ਮਗਹਾਈ ਨੂੰ ਨੱਥ ਪਾਈ ਜਾਵੇ, ਧਰਮ ਨਿਰਪੱਖਤਾ ਬਚਾਈਂ ਜਾਵੇ, ਕਰਮਚਾਰੀਆਂ ਦੇ ਡੈਮੋਕਰਟਿਕ ਟਰੇਡ ਯੂਨੀਅਨ ਦੇ ਅਧਿਕਾਰਾਂ ਨੂੰ ਯਕੀਨੀ ਬਣਾਇਆ ਜਾਵੇ, ਅਤੇ ਮੀਡ ਡੇ ਮੀਲ ਆਸਾ ਵਰਕਰਾਂ ਤੇ ਆਂਗਣਵਾੜੀ ਵਰਕਰਾਂ ਨੂੰ ਘੱਟੋ-ਘੱਟ ਤਨਖ਼ਾਹ ਦੇ ਘੇਰੇ ਵਿੱਚ ਲਿਆਂਕੇ 18000 ਹਜਾਰ ਤਨਖਾਹ ਦਿੱਤੀ ਜਾਵੇ ਅੱਜ ਦੇ ਮੰਗ ਦਿਵਸ ਨੂੰ ਹੋਰਨਾਂ ਤੋਂ ਇਲਾਵਾ ਦੀਪਕ ਕੁਮਾਰ ,ਨਸੀਬ ਸਿੰਘ ,ਸੁਨਿਤਾ ਰਾਣੀ, ਕੁਲਵਿੰਦਰ ਸਿੰਘ, ਨਰਿੰਦਰ ਸਿੰਘ,ਸੱਤਨਾਮ ਸਿੰਘ, ਹਰਭਜਨ ਸਿੰਘ, ਗੁਰਮੇਲ ਕੋਰ, ਸੰਜੀਵ ਕੁਮਾਰ, ਗੁਰਮੇਲ ਸਿੰਘ ਨੇ ਸੰਬੋਧਨ ਕੀਤਾ।

