ਫ਼ਤਿਹਗੜ੍ਹ ਸਾਹਿਬ 29-12-22: ਦ ਹਿਊਮਨ ਰਾਈਟਸ ਐੰਡ ਐੰਟੀਕਰਪਸ਼ਨ ਫਰੰਟ ਦੇ ਫਾਉਂਡਰ ਚੇਅਰਮੈਨ ਡਾਕਟਰ ਐਮ ਐਸ ਰੋਹਟਾ ਨੇ ਦੱਸਿਆ ਕਿ ਫਰੰਟ ਵਲੋੰ 26 ਅਤੇ 27 ਦਸੰਬਰ ਨੂੰ ਮੁਫ਼ਤ ਮੈਡੀਕਲ ਕੈੰਪ ਲਗਾਇਆ ਗਿਆ, ਜਿਸ ਵਿੱਚ ਸੈੰਕੜੇ ਯਾਤਰੀਆਂ ਦਾ ਚੈੱਕ ਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ।
ਫਰੰਟ ਦੇ ਸੂਬਾ ਪ੍ਰਧਾਨ ਡਾਕਟਰ ਜੇ ਐਸ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਵਲੋੰ ਇਹ ਕੈੰਪ ਪਿੱਛਲੇ 6-7 ਸਾਲ ਤੋੰ ਹਰ ਸਾਲ ਦੋ ਦਿਨ ਲਈ ਸ਼ਹੀਦਾਂ ਨੂੰ ਯਾਦ ਕਰਦਿਆਂ ਮੁਫ਼ਤ ਲਗਾਇਆ ਜਾਂਦਾ ਹੈ। ਇਸ ਮੌਕੇ ਐਡਵੋਕੇਟ ਗੁਰਮੁਖ ਸਿੰਘ, ਡਾਕਟਰ ਕੁਲਦੀਪ ਸਿੰਘ, ਵੈਦ ਧਰਮ ਸਿੰਘ, ਡਾਕਟਰ ਧਰਮਿੰਦਰ ਅਤੇ ਕੈਪਟਨ ਹਰਭਜਨ ਸਿੰਘ ਆਦਿ ਮੌਜੂਦ ਸਨ।
