No Result
View All Result
Friday, March 6, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਬਸੰਤ ਰਿਤੂ ਯੂਥ ਕਲੱਬ ਨੇ ਲਗਾਇਆ ਅੱਖਾਂ ਦਾ ਉਪਰੇਸ਼ਨ ਕੈਂਪ, 13 ਲੋੜਵੰਦਾਂ ਦੇ ਅੱਖਾਂ ਦੇ ਮੋਤੀਆ ਬਿੰਦ ਦੇ ਉਪਰੇਸ਼ਨ ਕੀਤੇ ਗਏ

admin by admin
in BREAKING, National, PUNJAB
0
ਬਸੰਤ ਰਿਤੂ ਯੂਥ ਕਲੱਬ ਨੇ ਲਗਾਇਆ ਅੱਖਾਂ ਦਾ ਉਪਰੇਸ਼ਨ ਕੈਂਪ, 13 ਲੋੜਵੰਦਾਂ ਦੇ ਅੱਖਾਂ ਦੇ ਮੋਤੀਆ ਬਿੰਦ ਦੇ ਉਪਰੇਸ਼ਨ ਕੀਤੇ ਗਏ
0
SHARES
0
VIEWS
Share on FacebookShare on Twitter

ਪਟਿਆਲਾ,03-01-23 : ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਅਤੇ ਜਾਗਦੇ ਰਹੋ ਯੂਥ ਕਲੱਬ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਅੱਖਾਂ ਦੇ  ਹਸਪਤਾਲ ਵਿਖੇ ਨਵੇਂ ਸਾਲ ਦੇ ਮੌਕੇ ਮਾਨਵਤਾ ਦੀ ਸੇਵਾ ਕਰਦੇ ਹੋਏ ਲਾਲਾ ਕੇਵਲ ਰਾਜ ਜੀ ਦੀ ਮਿਠੜੀ ਯਾਦ ਵਿੱਚ 50ਵਾਂ ਅੱਖਾਂ ਦਾ ਉਪਰੇਸ਼ਨ ਤੇ ਚੈਕਅੱਪ ਕੈਂਪ ਲਗਾਇਆ ਗਿਆ। ਲਾਲਾ ਕੇਵਲ ਰਾਮ ਜੀ ਦੇ ਪੋਤੇ ਮੁਕਤੇਸ਼ ਕੁਮਾਰ ਨੇ ਕੈਂਪ ਲਈ 30000/— ਰੁਪਏ ਦੀ ਮਾਲੀ ਸਹਾਇਤਾ ਵੀ ਕੀਤੀ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸਕੱਤਰ ਇੰਜੀ: ਰੁਪਿੰਦਰ ਸਿੰਘ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਕਲੱਬ ਪਿਛਲੇ 30 ਸਾਲਾਂ ਤੋਂ ਅੱਖਾਂ ਦੇ ਉਪਰੇਸ਼ਨ ਕੈਂਪ ਲਗਾਉਂਦਾ ਆ ਰਿਹਾ ਹੈ। ਇਸ ਕੈਂਪ ਵਿੱਚ ਡਾ. ਆਸ਼ਾ ਪ੍ਰਿਤਪਾਲ ਕੌਰ ਜੀ ਦੀ ਟੀਮ ਵਲੋਂ ਅੱਖਾਂ ਦਾ ਚੈਕਅੱਪ ਅਤੇ ਉਪਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 70 ਜਰੂਰਤਮੰਦਾਂ ਦਾ ਅੱਖਾਂ ਦਾ ਚੈਕਅੱਪ ਕੀਤਾ ਗਿਆ ਅਤੇ 13 ਲੋੜਵੰਦਾਂ ਦੇ ਅੱਖਾਂ ਦੇ ਉਪਰੇਸ਼ਨ ਕੀਤੇ ਗਏ।

ਇਹ ਕੈਂਪ ਤਿੰਨ ਦਿਨ ਚਲੇਗਾ ਅਤੇ ਤਿੰਨ ਦਿਨ ਉਪਰੇਸ਼ਨ ਕੀਤੇ ਜਾਣਗੇ। ਕਲੱਬ ਦੇ ਚੇਅਰਮੈਨ ਰਾਮ ਜੀ ਦਾਸ ਅਤੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਕਲੱਬ ਵੱਲੋਂ 30 ਸਾਲਾਂ ਵਿੱਚ 1000 ਤੋਂ ਵੱਧ ਲੋੜਵੰਦਾਂ ਦੇ ਲੈਂਜ ਵਾਲੇ ਮੋਤੀਆ ਬਿੰਦ ਦੇ ਉਪਰੇਸ਼ਨ ਕਰਵਾਏ ਜਾ ਚੁੱਕੇ ਹਨ ਅਤੇ ਲਗਭਗ 20000 ਤੋਂ ਵੱਧ ਲੋਕਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਜਾ ਚੁੱਕਾ ਹੈ ਅਤੇ ਇਹ ਕੈਂਪ ਹਰ ਮਹੀਨੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਗੁਰੂ ਤੇਗ ਬਹਾਦਰ ਅੱਖਾਂ ਦੇ ਹਸਪਤਾਲ ਵਿੱਚ ਲਗਾਇਆ ਜਾਂਦਾ ਹੈ। ਡਾ. ਆਸ਼ਾ ਪ੍ਰਿਤਪਾਲ ਕੌਰ ਨੇ ਆਖਿਆ ਕਿ ਇਹ ਕੈਂਪ ਨਵੀਂ ਤਕਨੀਕ ਨਾਲ ਕੀਤੇ ਗਏ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਖਾਂ ਦੇ ਉਪਰੇਸ਼ਨ ਕੈਂਪ ਹਰ ਮੋਸਮ ਵਿੱਚ ਕਰਵਾਏ ਜਾ ਸਕਦੇ ਹਨ। ਇਸ ਪ੍ਰੋਗਰਾਮ ਵਿੱਚ ਅਮਰੀਸ਼ ਸ਼ਰਮਾ ਜੀ, ਸੰਤੋਸ਼ ਲਾਲਵਾਨੀ, ਮੇਹਰਵਾਨ ਸਿੰਘ ਮਾਗੋ, ਯਸ਼ਪਾਲ ਬੇਦੀ, ਮੁਕੇਸ਼ ਕੁਮਾਰ, ਹਰਜੀਤ ਸਿੰਘ, ਸੁਰਿੰਦਰ ਸਿੰਘ ਆਦਿ ਮੈਂਬਰ ਵੀ ਹਾਜਰ ਸਨ।

Post Views: 112
Tags: Dental & Eye)Free Medical Camp (General Healthfree medical camp NewsFree Medical Camps - Public Health CentreHealth CampImportance and Objectives of the Free Medical CampOrganizing Free Medical Camps at Patiala HeartVisakhapatnam Steel Plant organises free medical camp
Previous Post

ਸ.ਮਿ.ਸ. ਖੇੜੀ ਗੁੱਜਰਾਂ ਵਿੱਚ ਵਿਦਿਆਰਥੀ 72 ਪਰ ਖੇਡਾਂ ਵਿੱਚ ਜਿੱਤੇ 57 ਮੈਡਲ

Next Post

ਚੌਥਾ ਦਰਜਾ ਸਰਕਾਰੀ ਕਰਮਚਾਰੀ ਨੇ ਸਰਕਾਰ ਤੇ ਪੰਜਾਬ ਲੋਕ ਨਿਰਮਾਣ ਵਿਭਾਗ ਅਧਿਕਾਰੀਆਂ ਵਿਰੁੱਧ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਧਰਨਾ ਦੇ ਕੇ ਨਵੇਂ ਸਾਲ ਦੇ ਸੰਘਰਸ਼ਾਂ ਦਾ ਕੀਤਾ ਅਗਾਜ 

Next Post
ਚੌਥਾ ਦਰਜਾ ਸਰਕਾਰੀ ਕਰਮਚਾਰੀ ਨੇ ਸਰਕਾਰ ਤੇ ਪੰਜਾਬ ਲੋਕ ਨਿਰਮਾਣ ਵਿਭਾਗ ਅਧਿਕਾਰੀਆਂ ਵਿਰੁੱਧ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਧਰਨਾ ਦੇ ਕੇ ਨਵੇਂ ਸਾਲ ਦੇ ਸੰਘਰਸ਼ਾਂ ਦਾ ਕੀਤਾ ਅਗਾਜ 

ਚੌਥਾ ਦਰਜਾ ਸਰਕਾਰੀ ਕਰਮਚਾਰੀ ਨੇ ਸਰਕਾਰ ਤੇ ਪੰਜਾਬ ਲੋਕ ਨਿਰਮਾਣ ਵਿਭਾਗ ਅਧਿਕਾਰੀਆਂ ਵਿਰੁੱਧ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਧਰਨਾ ਦੇ ਕੇ ਨਵੇਂ ਸਾਲ ਦੇ ਸੰਘਰਸ਼ਾਂ ਦਾ ਕੀਤਾ ਅਗਾਜ 

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982