ਅਮਲੋਹ,24 ਜਨਵਰੀ(ਪ੍ਰੈਸ ਕਿ ਤਾਕਤ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ ਓ ਆਈ ਵਿੱਚ ਹਰ ਮਿਹਨਤੀ ਨੌਜਵਾਨ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਵੇਗਾ।ਤਾ ਜੋ ਉਹ ਹਰ ਯੂਨੀਵਰਸਿਟੀ ਕਾਲਜ਼,ਤੇ ਸਕੂਲ ਵਿੱਚ ਜਾ ਕਿ ਵਿਦਿਆਰਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਝੱਠੇ ਹੇਠ ਇੱਕਠਾ ਕਰਕੇ ਪਾਰਟੀ ਨਾਲ ਜੋੜ ਸਕੇ। ਇਸ ਗੱਲ ਦਾ ਪ੍ਰਗਟਾਵਾ ਐਸ ਓ ਆਈ ਦੇ ਨਵਨਿਯੁਕਤ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਤੇ ਵਿਦਿਆਰਥੀਆਂ ਆਗੂ ਗੁਰਕੀਰਤ ਸਿੰਘ ਪਨਾਗ ਦੀ ਅਗਵਾਈ ਵਿੱਚ ਜਿਥੇ ਨੌਜਵਾਨਾਂ ਵੱਲੋਂ ਰਾਜੂ ਖੰਨਾ ਨੇ ਵਿਸ਼ੇਸ਼ ਸਨਮਾਨ ਕੀਤਾ ਗਿਆ ਉਥੇ ਹਲਕਾ ਅਮਲੋਹ ਦੇ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ ਨੇ ਰਾਜੂ ਖੰਨਾ ਨੂੰ ਇਸ ਨਵੀ ਨਿਯੁਕਤੀ ਤੇ ਵਧਾਈ ਦਿੰਦੇ ਹੋਏ ਸਨਮਾਨਿਤ ਵੀ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਵਰਗ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਝੂਠੇ ਲਾਰਿਆਂ ਤੋਂ ਖ਼ਫ਼ਾ ਹੋ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਲਈ ਸੜਕਾਂ ਤੇ ਮਜ਼ਬੂਤ ਹਨ। ਕਿਉਂਕਿ ਭਗਵੰਤ ਮਾਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਜੋ ਝੂਠੀਆਂ ਗ੍ਰਾਟੀਆ ਘਰ ਘਰ ਨੌਕਰੀ ਦੀਆ ਨੌਜਵਾਨਾਂ ਨੂੰ ਦਿੱਤੀਆਂ ਸਨ ਉਹਨਾਂ ਵਿੱਚੋਂ ਇੱਕ ਵੀ ਗ੍ਰਾਟੀ ਮਾਨ ਸਰਕਾਰ ਵੱਲੋਂ ਪੂਰੀ ਨਹੀਂ ਕੀਤੀ ਗਈ। ਜਿਸ ਕਾਰਨ ਪੰਜਾਬ ਦਾ ਸਮੁੱਚਾ ਨੌਜਵਾਨ ਵਰਗ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਮੁੜ ਯਾਦ ਕਰਦਾ ਹੋਇਆ ਐਸ ਓ ਆਈ ਨਾਲ ਜੁੜ ਰਿਹਾ ਹੈ। ਰਾਜੂ ਖੰਨਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਵਿਦਿਆਰਥੀ ਵਰਗ ਦੀ ਅਹਿਮ ਜ਼ਿੰਮੇਵਾਰੀ ਸੋਪੀ ਗਈ ਹੈ।ਜਿਸ ਨੂੰ ਉਹ ਬਾਖੂਬੀ ਨਿਭਾਉਣਗੇ। ਆਉਦੇ ਦਿਨਾਂ ਵਿੱਚ ਉਹਨਾਂ ਵੱਲੋਂ ਵਿਦਿਆਰਥੀ ਵਰਗ ਵਿੱਚ ਨਵਾਂ ਜੋਸ਼ ਭਰਦੇ ਹੋਏ ਸਮੁੱਚੇ ਪੰਜਾਬ ਅੰਦਰ ਵੱਖ ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਵਿਦਿਆਰਥੀ ਵਰਗ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਯੋਗ ਨੌਜਵਾਨਾਂ ਨੂੰ ਅਹਿਮ ਜ਼ਿੰਮੇਵਾਰੀਆਂ ਵੀ ਸੋਪੀਆ ਜਾਣਗੀਆ। ਰਾਜੂ ਖੰਨਾ ਨੇ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਸਰਪ੍ਰਸਤ ਸ ਬਿਕਰਮ ਸਿੰਘ ਮਜੀਠੀਆ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਦਿਆਂ ਇਹ ਪਾਰਟੀ ਅੰਦਰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਮੌਕੇ ਤੇ ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਹਰਭਜਨ ਸਿੰਘ ਅਮਲੋਹ, ਜਥੇਦਾਰ ਸੰਤੋਖ ਸਿੰਘ ਖਨਿਆਣ,ਵਿਦਿਆਰਥੀ ਆਗੂ ਗੁਰਕੀਰਤ ਸਿੰਘ ਸਲਾਣਾ,ਰਾਣਾ ਸ਼ੇਰਗਿੱਲ, ਗੁਰਜੀਤ ਬਿੱਲਾ,ਗੁਰੀ ਸਲਾਣਾ,ਬਲਤੇਜ ਸਿੰਘ, ਅੰਗਰੇਜ਼ ਸਿੰਘ ਲਾਡਪੁਰ, ਯੂਥ ਆਗੂ ਗੁਰਜੀਤ ਸਿੰਘ ਕੋਟਲਾ,ਗੁਰਸੇਵਕ ਸਿੰਘ ਭਾਬਰੀ, ਹਰਵਿੰਦਰ ਸਿੰਘ ਬਿੰਦਾ, ਮਹਾਂ ਸਿੰਘ ਅਮਲੋਹ, ਲਵਪ੍ਰੀਤ ਸਿੰਘ ਬੁੱਗਾ,ਅਮਨ ਮਾਲੋਵਾਲ,ਗੁਰਪੰਥ ਸਿੰਘ ਤੂਫਾਨ,ਆਦੇਸਪ੍ਰਤਾਪ ਸਿੰਘ ਸੰਧੂ, ਕੇਵਲ ਖਾ ਧਰਮਗੜ,ਸੋਨੀ ਨਾਭਾ, ਅਵਤਾਰ ਸਿੰਘ ਸੰਧਰੋਲੀ,ਪ੍ਰਦੀਪ ਸਿੰਘ ਸੋਨੀ ਕੌਲਗੜ੍ਹ,ਪ੍ਰਿਸ ਮਾਜਰੀ,ਕਮਲ ਅਮਲੋਹ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

