ਸੂਰਤ(ਪ੍ਰੈਸ ਕੀ ਤਾਕਤ), 9 ਮਾਰਚ- ਅਹਿਮਦਾਬਾਦ ’ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖ਼ੇਡੇ ਜਾ ਰਹੇ ਚੌਥੇ ਟੈਸਟ ਮੈਚ ’ਚ ਪਹਿਲੇ ਦਿਨ ਦੀ ਖ਼ੇਡ ਖ਼ਤਮ ਹੋ ਗਈ ਹੈ। ਖ਼ੇਡ ਖ਼ਤਮ ਹੋਣ ਤੱਕ ਆਸਟ੍ਰੇਲੀਆ ਦੀ ਟੀਮ ਨੇ 90 ਓਵਰਾਂ ’ਚ ਚਾਰ ਵਿਕਟਾਂ ਦੇ ਨੁਕਸਾਨ ’ਤੇ 255 ਦੌੜਾਂ ਬਣਾ ਲਈਆਂ ਹਨ। ਆਸਟ੍ਰੇਲੀਆ ਲਈ ਉਸਮਾਨ ਖ਼ਵਾਜਾ ਨੇ ਆਪਣੇ ਕਰੀਅਰ ਦਾ 14ਵਾਂ ਸੈਂਕੜਾ ਲਗਾਇਆ। ਭਾਰਤ ਤੋਂ ਮੁਹੰਮਦ ਸ਼ਮੀ ਨੇ ਦੋ ਅਤੇ ਰਵਿੰਦਰ ਜਡੇਜਾ-ਅਸ਼ਵਿਨ ਨੇ ਇਕ-ਇਕ ਵਿਕਟ ਲਈ।