ਸੈਕਰਾਮੈਂਟੋ/ਕੈਲੀਫੋਰਨੀਆ, 10 ਮਾਰਚ (ਪ੍ਰੈਸ ਕੀ ਤਾਕਤ)-ਲਾਸ ਏਂਜਲਸ ਪੁਲਿਸ ਵਿਭਾਗ ਦੇ 3 ਅਫ਼ਸਰ ਉਸ ਵੇਲੇ ਜ਼ਖ਼ਮੀ ਹੋ ਗਏ ਜਦੋਂ ਉਹ ਪੈਰੋਲ ਉੱਪਰ ਰਿਹਾਅ ਹੋਏ ਇਕ ਸ਼ੱਕੀ ਦੀ ਭਾਲ ‘ਚ ਸਨ। ਪੁਲਿਸ ਅਫ਼ਸਰਾਂ ਵਲੋਂ ਜਵਾਬੀ ਕਾਰਵਾਈ ਕੀਤੀ ਗਈ। ਲਾਸ ਏਂਜਲਸ ਪੁਲਿਸ ਵਿਭਾਗ ਦੇ ਕਮਾਂਡਰ ਸਟੇਸੀ ਸਪੈਲ ਨੇ ਕਿਹਾ ਕਿ ਸ਼ੱਕੀ ਵਿਅਕਤੀ ਇਕ ਸ਼ੈੱਡ ‘ਚ ਲੁਕਿਆ ਹੋਇਆ ਸੀ। ਪੁਲਿਸ ਅਫ਼ਸਰਾਂ ਨੇ ਉਸ ਨੂੰ ਬਾਹਰ ਆਉਣ ਲਈ ਕਿਹਾ ਪਰ ਸ਼ੱਕੀ ਨੇ ਬਾਹਰ ਆਉਣ ਦੀ ਬਜਾਏ ਪੁਲਿਸ ਉੱਪਰ ਗੋਲੀ ਚਲਾ ਦਿੱਤੀ, ਜਿਸ ਦੌਰਾਨ 3 ਪੁਲਿਸ ਅਫ਼ਸਰ ਜ਼ਖ਼ਮੀ ਹੋ ਗਏ।