ਭਾਰਤ,19,04,2023(ਪ੍ਰੈਸ ਕੀ ਤਾਕਤ)-ਭਾਰਤ ਦੀ ਆਬਾਦੀ ਚੀਨ ਨਾਲੋਂ 2.9 ਕਰੋੜ ਵੱਧ ਹੋ ਗਈ ਹੈ। ਯੂ.ਐਨ.ਐਫ਼.ਪੀ.ਏ ਦੀ ਸਟੇਟ ਆਫ਼ ਵਰਲਡ ਪਾਪੂਲੇਸ਼ਨ ਰਿਪੋਰਟ 2023 ਦੇ ਅਨੁਸਾਰ, ਭਾਰਤ ਦੀ ਆਬਾਦੀ 1,428.6 ਮਿਲੀਅਨ ਤੱਕ ਪਹੁੰਚ ਗਈ ਹੈ ਜਦੋਂ ਕਿ ਚੀਨ ਦੀ ਆਬਾਦੀ 1,425.7 ਮਿਲੀਅਨ ਹੈ, ਜਿਨ੍ਹਾਂ ਵਿਚ 2.9 ਮਿਲੀਅਨ ਦਾ ਫ਼ਰਕ ਹੈ। ਭਾਰਤ ਵਿੱਚ 15 ਤੋਂ 64 ਸਾਲ ਦੇ ਲੋਕਾਂ ਦੀ ਗਿਣਤੀ 68 ਫੀਸਦੀ ਹੈ।
UNFPA ਦੀ ਮੀਡੀਆ ਸਲਾਹਕਾਰ ਅੰਨਾ ਜੇਫਰੀਜ਼ ਨੇ ਕਿਹਾ, “ਹਾਂ, ਇਹ ਸਪੱਸ਼ਟ ਨਹੀਂ ਹੈ ਕਿ ਭਾਰਤ ਨੇ ਚੀਨ ਨੂੰ ਕਦੋਂ ਪਛਾੜਿਆ ਹੈ।“ਅਸਲ ਵਿੱਚ ਦੋਵਾਂ ਦੇਸ਼ਾਂ ਦੀ ਤੁਲਨਾ ਕਰਨਾ ਬਹੁਤ ਮੁਸ਼ਕਲ ਹੈ। ਕਿਉਂਕਿ ਦੋਵਾਂ ਦੇਸ਼ਾਂ ਦੇ ਅੰਕੜਿਆਂ ਦੇ ਸੰਗ੍ਰਹਿ ਵਿੱਚ ਮਾਮੂਲੀ ਅੰਤਰ ਹੈ।ਉਨ੍ਹਾਂ ਕਿਹਾ ਕਿ ਇਸ ਰਿਪੋਰਟ ਵਿੱਚ ਸਪੱਸ਼ਟ ਹੈ ਕਿ ਚੀਨ ਦੀ ਆਬਾਦੀ ਪਿਛਲੇ ਸਾਲ ਆਪਣੇ ਸਿਖਰ ‘ਤੇ ਪਹੁੰਚ ਗਈ ਸੀ ਅਤੇ ਹੁਣ ਇਸ ਵਿੱਚ ਕਮੀ ਆਉਣੀ ਸ਼ੁਰੂ ਹੋ ਗਈ ਹੈ।ਹਾਲਾਂਕਿ ਭਾਰਤ ਦੀ ਆਬਾਦੀ ਦੀ ਵਾਧਾ ਦਰ ਵੀ 1980 ਤੋਂ ਬਾਅਦ ਘਟਦੀ ਦਿਖਾਈ ਦੇ ਰਹੀ ਹੈ। ਇਸ ਦਾ ਮਤਲਬ ਹੈ ਕਿ ਭਾਰਤ ਦੀ ਆਬਾਦੀ ਵਧ ਰਹੀ ਹੈ ਪਰ ਇਸ ਦੀ ਦਰ ਹੁਣ ਪਹਿਲਾਂ ਦੇ ਮੁਕਾਬਲੇ ਘਟ ਗਈ ਹੈ।