ਹਰਿਆਣਾ, 21-04-2023(ਪ੍ਰੈਸ ਕੀ ਤਾਕਤ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਸੂਬੇ ਵਿਚ ਉਪਲਬਧ ਨਹਿਰੀ ਪਾਣੀ ਦੀ ਵਰਤੋ ਸਿੰਚਾਈ ਤੇ ਪੇਯਜਲ ਦੀ ਜਰੂਰਤਾਂ ਪੂਰੀਆਂ ਕਰਨ ਲਈ ਸੂਬਾ ਸਰਕਾਰ ਨੇ 20 ਸਾਲ ਤੋਂ ਵੱਧ ਪੁਰਾਣੀ ਨਹਿਰਾਂ ਤੇ ਰਜਬਾਹਾਂ ਦੇ ਮੁੜਵਿਸਥਾਰ ਦਾ ਕਾਰਜ ਕਰਨ ਦਾ ਫੈਸਲਾ ਕੀਤਾ ਹੈ। ਇਸੀ ਲੜੀ ਵਿਚ ਦਿੱਲੀ ਪੈਰਲਲ ਨਹਿਰ ਦੇ ਵਿਸਤਾਰੀਕਰਣ ਅਤੇ ਮੁੜਵਿਸਥਾਰ ਦਾ ਕਾਰਜ ਕੀਤਾ ਜਾਵੇਗਾ।
ਮੁੱਖ ਮੰਤਰੀ ਅੱਜ ਪਾਣੀਪਤ ਜਿਲ੍ਹੇ ਦੇ ਸਿੰਗਪੁਰਾ ਪਿੰਡ ਵਿਚ ਦਿੱਲੀ ਪੈਰਾਲਲ ਨਹਿਰ ਦੇ ਵਿਸਤਾਰੀਕਰਣ ਅਤੇ ਮੁੜਵਿਸਥਾਰ ਕੰਮ ਦਾ ਨੀਂਹ ਪੱਥਰ ਕਰਨ ਬਾਅਦ ਮੌਜੂਦ ਲੋਕਾਂ ਨੂੰਸੰਬੋਧਿਤ ਕਰ ਰਹੇ ਸਨ। ਇਹ ਕਾਰਜ ਕਰਨਾਲ ਜਿਲ੍ਹੇ ਦੇ ਮੁਨਕ ਹੈਡ ਤੋਂ ਸ਼ੁਰੂ ਹੋ ਕੇ ਸੋਨੀਪਤ ਜਿਲ੍ਹੇ ਦੇ ਖੁਬੜੂ ਹੈਡ ਤਕ ਕੀਤਾ ਜਾਵੇਗਾ ਅਤੇ ਇਸ ‘ਤੇ 304 ਕਰੋੜ ਰੁਪਏ ਖਰਚ ਹੋਣ ਦਾ ਅੰਦਾਜਾ ਹੈ ਜਿਸ ਤੋਂ ਪਾਣੀਪਤ ਜਿਲ੍ਹੇ ਦੇ ਇਸਰਾਨਾ, ਪਾਣੀਪਤ ਗ੍ਰਾਮੀਣ ਤੇ ਸਮਾਲਖਾ ਖੇਤਰ ਦੇ ਕਿਸਾਨਾਂ ਸਮੇਤ ਦੱਖਣ ਹਰਿਆਣਾ ਦੇ ਕਿਸਾਨਾਂ ਨੂੰ ਲਾਭ ਮਿਲੇਗਾ। ਨਹਿਰ ਦੀ ਸਮਰੱਥਾ 5528 ਕਿਯੂਸੇਕ ਤੋਂ ਵਧਾ ਕੇ 7280 ਕਿਯੂਸੇਕ ਹੋ ਜਾਵੇਗੀ ਅਤੇ ਦਿੱਲੀ ਸਮੇਤ ਦੱਖਣ ਹਰਿਆਣਾ ਦੀ ਨਹਿਰਾਂ ਵਿਚ ਪਾਣੀ ਦੀ ਪਹੁੰਚ ਵਧੇਗੀ। ਕਾਰਜ ਪੂਰਾ ਹੋਣ ਬਾਅਦ ਨਹਿਰ ਦੀ ਚੌੜਾਈ 85 ਫੁੱਟ ਤੋਂ ਵੱਧ ਕੇ 98 ਫੁੱਟ ਅਤੇ ਡੁੰਘਾਈ 11.5 ਫੁੱਟ ਤੋਂ ਵੱਧ ਕੇ 13.5 ਫੁੱਟ ਹੋ ਜਾਵੇਗੀ।
ਇਸ ਮੋਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੁੰ ਨਹਿਰੀ ਪਾਣੀ ਦਾ ਹੋਰ ਵੱਧ ਗਿਣਤੀ ਵਿਚ ਫਾਇਦਾ ਮਿਲੇ, ਇਸੀ ਲੜੀ ਵਿਚ ਦਿੱਲੀ ਪੈਰਲਲ ਨਹਿਰ ਦੇ ਵਿਸਤਾਰੀਕਰਣ ਅਤੇ ਮੁੜਵਿਸਥਾਰ ਦਾ ਕਾਰਜ ਕਰਨਾ ਬਹੁਤ ਜਰੂਰੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕਰਨਾਲ, ਪਾਣੀਪਤ, ਸੋਨੀਪਤ ਸਮੇਤ ਦੱਖਣ ਹਰਿਆਣਾ ਦੇ ਲੋਕਾਂ ਦੀ ਕਾਫੀ ਸਮੇਂ ਤੋਂ ਇਹ ਮੰਗ ਸੀ ਕਿ ਦਿੱਲੀ ਪੈਰਲਲ ਨਹਿਰ ਵਿਚ ਪਾਣੀ ਦੀ ਸਮਰੱਥਾ ਵਧਾਈ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਲਗਭਗ 80 ਲੱਖ ਏਕੜ ਭੂਮੀ ਖੇਤੀਬਾੜੀ ਯੋਗ ਹੈ। ਨਹਿਰਾਂ ਤੋਂ ਇਲਾਵਾ ਸੂਬੇ ਵਿਚ ਟਿਯੂਬਵੈਲਾਂ ਰਾਹੀਂ ਵੀ ਸਿੰਚਾਈ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪਾਣੀ ਦੇ ਸਮੂਚੇ ਪ੍ਰਬੰਧਨ ਤੋਂ ਹੁਣ ਹੇਠਲੇ ਇਲਾਕਿਆਂ ਵਿਚ ਵੀ ਪਾਣੀ ਪਹੁੰਚਾਇਆ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਹੱਥਨੀ ਕੁੰਡ ਤੋਂ ਲੈ ਕੇ ਗੁਰੂਗ੍ਰਾਮ ਤਕ ਦੇ ਖੇਤਰ ਨੂੰ ਪੀਣ ਦੇ ਪਾਣੀ ਦੀ ਸਮੂਚੀ ਸਪਲਾਈ ਲਈ ਇਹ ਯੋਜਨਾ ਕਾਰਗਰ ਸਾਬਿਤ ਹੋਵੇਗੀ।

