No Result
View All Result
Sunday, March 22, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸਰਕਾਰ ਦਾ ਯਤਨ  ਅੰਤਯੋਦਯ ਪਰਿਵਾਰਾਂ ਨੂੰ ਨਿਰੋਗੀ ਤੇ ਸਿਹਤਮੰਦ ਰੱਖਣ

admin by admin
in BREAKING, COVER STORY, HARYANA
0
ਲਗਭਗ 9-10 ਪਿੰਡਾਂ ਵਿਚ ਜਨ ਸੰਵਾਦ ਪ੍ਰੋਗ੍ਰਾਮਾਂ ਨੂੰ ਸੰਬੋਧਿਤ ਕਰਣਗੇ CM
0
SHARES
0
VIEWS
Share on FacebookShare on Twitter

ਚੰਡੀਗੜ੍ਹ,20-05-2023(ਪ੍ਰੈਸ ਕੀ ਤਾਕਤ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਸਾਲ 2023 ਨੂੰ ਅੰਤਯੋਦਯ ਆਰੋਗਯ ਵਰ੍ਹੇ ਵੱਜੋਂ ਮਨ੍ਹਾਂ ਰਹੀ ਹੈ ਅਤੇ ਸਰਕਾਰ ਦਾ ਯਤਨ  ਅੰਤਯੋਦਯ ਪਰਿਵਾਰਾਂ ਨੂੰ ਨਿਰੋਗੀ ਤੇ ਸਿਹਤਮੰਦ ਰੱਖਣ ਦਾ ਹੈ। ਇਸ ਲਈ ਮੁੱਖ ਮੰਤਰੀ ਸੁਸ਼ਾਸਨ ਸਹਿਯੋਗੀ ਧਰਤੀ ‘ਤੇ ਇਸ ਨਾਲ ਜੁੜੀ ਯੋਜਨਾਵਾ ਦੇ ਲਾਗੂਕਰਨ ਨੂੰ ਯਕੀਨੀ ਕਰਨ ਵਿਚ ਆਪਣੀ ਭੂਮਿਕਾ ਅਦਾ ਕਰੋ।

            ਮੁੱਖ ਮੰਤਰੀ ਨੇ ਕਲ੍ਹ ਦੇਰ ਰਾਤ ਸੁਸ਼ਾਸਨ ਸਹਿਯੋਗੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦਾ ਮਾਰਗਦਰਸ਼ਨ ਕਰਦੇ ਹੋਏ ਕਿਹਾ ਕਿ ਨਾਗਰਿਕਾਂ ਨੂੰ ਆਰੋਗਯ ਬਣਾਉਣ ਦੀ ਦਿਸ਼ਾ ਵਿਚ ਸੂਬਾ ਸਰਕਾਰ ਹਰੇਕ ਪਿੰਡ ਵਿਚ 2 ਏਕੜ ਜਮੀਨ ‘ਤੇ ਪਾਰਕ-ਕਮ-ਜਿਮ ਬਣਾ ਰਹੀ ਹੈ। ਹੁਣ ਤਕ 650 ਪਾਰਕ-ਕਮ-ਜਿਮ ਬਣਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ, ਇਸ ਸਾਲ ਲਈ 1000 ਹੋਰ ਪਾਰਕ-ਕਮ-ਜਿਮ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਬਾਅਦ ਵਿਚ ਇੱਥੇ ਵੇਲਨੈਸ ਸੈਂਟਰ ਵੀ ਸਥਾਪਿਤ ਕੀਤੇ ਜਾਣਗੇ ਅਤੇ ਇੰਨ੍ਹਾਂ ਵਿਚ ਡਾਇਡਿਸ਼ਨ ਵੀ ਨਿਯੁਕਤ ਕੀਤੇ ਜਾਣਗੇ, ਜੋ ਪੇਂਡੂਵਾਸੀਆਂ ਨੂੰ ਸਿਹਤ ਤੇ ਪੋਸ਼ਟਿਕ ਆਹਰ ਬਾਰੇ ਜਾਣਕਾਰੀ ਦੇਣਗੇ।

            ਉਨ੍ਹਾਂ ਕਿਹਾ ਕਿ ਸੀਐਮਜੀਜੀਏ ਇੰਨ੍ਹਾਂ ਪਾਰਕ-ਕਮ-ਜਿਮਾਂ ਨੂੰ ਸਥਾਪਿਤ ਕਰਨ, ਉਨ੍ਹਾਂ ਵਿਚ ਦਿੱਤੀ ਜਾਣ ਵਾਲੀ ਸਹੂਲਤਾਂ ਪਿੰਡ ਵਾਸੀਆਂ ਦੀ ਹਾਜਿਰ ਸਮੇਤ ਹੋਰ ਗਤੀਵਿਧੀਆਂ ਦੀ ਨਿਗਰਾਨੀ ਕਰਨ ਤਾਂ ਜੋ ਧਰਤੀ ‘ਤੇ ਤੇਜੀ ਨਾਲ ਲਾਗੂਕਰਨ ਯਕੀਨੀ ਹੋ ਸਕੇ। ਇਸ ਤੋਂ ਇਲਾਵਾ, ਸਰਕਾਰ ਪਿੰਡ ਵਿਚ ਝੰਡੋਰ ਜਿਮ ਅਤੇ ਓਪਨ ਜਿਮ ਸਥਾਪਿਤ ਕਰਨ ‘ਤੇ ਵੀ ਵਿਚਾਰ ਕਰ ਰਹੀ ਹੈ।

            ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਨਸ਼ਾਮੁਕਤੀ ਮੁਹਿੰਮ ਨੂੰ ਸਫਲ ਬਣਾਉਣ ਲਈ ਸਰਕਾਰ ਸੂਬੇ ਵਿਚ ਨਸ਼ਾ ਮੁਕਤੀ ਕੇਂਦਰ ਸਥਾਪਿਤ ਕਰੇਗੀ। ਇਸ ਕੰਮ ਵਿਚ ਸੰਤ ਸਮਾਜ ਦਾ ਵੀ ਸਹਿਯੋਗ ਲਿਆ ਜਾਵੇਗਾ ਅਤੇ ਜ਼ਿਆਦਾਤਰ ਨਸ਼ਾ ਮੁਕਤੀ ਕੇਂਦਰਾਂ ਨੂੰ ਸੰਤ ਸਮਾਜ ਵੱਲੋਂ ਚਲਾਇਆ ਜਾਵੇਗਾ। ਉਨ੍ਹਾਂ ਨੇ ਸੀਐਮਜੀਜੀਏ ਨੂੰ ਆਦੇਸ਼ ਦਿੱਤੇ ਕਿ ਮੌਜ਼ੂਦਾ ਵਿਚ ਸੂਬੇ ਵਿਚ ਚਲ ਰਹੀ ਸਰਕਾਰੀ ਤੇ ਨਿੱਜੀ ਨਸ਼ਾਮੁਕਤੀ ਕੇਂਦਰਾਂ ਦੀ ਨਿਗਰਾਨੀ ਰੱਖਣ।

            ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਢੇ 8 ਸਾਲ ਵਿਚ ਸੂਬਾ ਸਰਕਾਰ ਨੇ ਨਾਗਰਿਕਾਂ ਦੀ ਭਲਾਈ ਲਈ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜਿੰਨ੍ਹਾਂ ਨੂੰ ਸ਼ਾਇਦ ਪਹਿਲੇ ਕਦੇ ਸ਼ੁਰੂ ਨਹੀਂ ਕੀਤਾ। ਇੰਨ੍ਹਾਂ ਯੋਜਨਾਂਵਾਂ ਦੇ ਤਹਿਤ ਪਾਤਰ ਲਾਭਕਾਰੀਆਂ ਨੂੰ ਸੇਵਾਵਾਂ ਦਾ ਵੇਰਵਾ ਆਸਾਨੀ ਅਤੇ ਪਾਰਦਰਸ਼ਤਾ ਨਾਲ ਪਹੁੰਚਾਉਣ ਵਿਚ ਸੁਸ਼ਾਸਨ ਸਹਿਯੋਗੀ ਮਦਦ ਕਰਨ ਅਤੇ ਹਰ ਪੱਧਰ ‘ਤੇ ਬਾਰੀਕੀ ਨਾਲ ਨਿਗਰਾਨੀ ਨਾ ਕਰਨ।

            ਸੀਐਮਜੀਜੀਏ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਮੁੱਖ ਮੰਤਰੀ ਅੰਤਯੋਦਯ ਪਰਿਵਾਰ ਉਥਾਨ ਯੋਜਨਾ ਦੇ ਤਹਿਤ ਚੌਥੇ ਪੜਾਅ ਵਿਚ ਚਲ ਰਹੇ ਅੰਤਯੋਦਯ ਮੇਲਿਆਂ ਵਿਚ ਵੱਧ ਤੋਂ ਵੱਧ ਅੰਤਯੋਦਯ ਪਰਿਵਾਰਾਂ ਨੂੰ ਬੁਲਾ ਕੇ ਰੁਜ਼ਗਾਰ ਦਿਵਾਉਣ ਲਈ ਯਤਨ ਕੀਤੇ ਜਾਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਪਰਿਵਾਰਾਂ ਦੀ ਸੂਚੀ ਤਿਆਰ ਕਰਨ, ਜਿੰਨ੍ਹਾਂ ਦੇ ਸਿਬਲ ਸਕੋਰ ਖਰਾਬ ਹੋਣ ਕਾਰਣ ਉਨ੍ਹਾਂ ਨੂੰ ਬੈਂਕਾਂ ਤੋਂ ਕਰਜਾ ਮਿਲਣ ਵਿਚ ਮੁਸ਼ਕਲ ਆ ਰਹੀ ਹੈ। ਅਜਿਹੇ ਲਾਭਕਾਰੀਆਂ ਦੇ ਸਿਬਲ ਸਕੋਰ ਠੀਕ ਕਰਵਾਉਣ ਲਈ ਵੀ ਸਰਕਾਰ ਵਿਚਾਰ ਕਰ ਰਹੀ ਹੈ, ਤਾਂ ਜੋ ਲੋਂੜਮੰਦ ਪਰਿਵਾਰਾਂ ਦੀ ਆਰਥਿਕ ਤਰੱਕੀ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ।

            ਸੀਐਮਜੀਜੀਏ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਪਹਿਲੇ 2 ਮਹੀਨਿਆਂ ਦੌਰਾਨ ਉਨ੍ਹਾਂ ਦੇ ਆਦੇਸ਼ਾਨੁਸਾਰ ਭੂਟਾਨ ਦੀ ਤਰ੍ਹਾਂ ਨਾਗਰਿਕਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਹੈਪੀਨੇਸ ਇੰਡਕਸ ਮਾਪਨ ਲਈ ਕੰਮ ਯੋਜਨਾ ਤਿਆਰ ਕਰ ਲਈ ਗਈ ਹੈ। ਇਸ ਕੰਮ ਯੋਜਨਾ ਅਨੁਸਾਰ 4 ਜਿਲ੍ਹਿਆਂ ਅੰਬਾਲਾ, ਫਰੀਦਾਬਾਦ, ਕਰਨਾਲ ਅਤੇ ਹਿਸਾਰ ਵਿਚ ਪਾਇਲਟ ਪ੍ਰੋਜੈਕਟ ਦੇ ਆਧਾਰ ‘ਤੇ ਲੋਕਾਂ ਦਾ ਸਰਵੇਖਣ ਕੀਤਾ ਜਾਵੇਗਾ।

            ਮੁੱਖ ਮੰਤਰੀ ਨੇ ਕਿਹਾ ਕਿ ਪਰਿਵਾਰ ਪਛਾਣ ਪੱਤਰ ਦੇ ਡਾਟਾ ਤੋਂ ਪਤਾ ਚਲਾਇਆ ਹੈ ਕਿ ਸੂਬੇ ਵਿਚ 80 ਸਾਲ ਤੋਂ ਵੱਧ ਬਜੁਰਗ ਅਜਿਹੇ ਹਨ, ਜੋ ਇਕੱਲੇ ਰਿਹ ਰਹੇ ਹਨ। ਇੰਨ੍ਹਾਂ ਬਜੁਰਗਾਂ ਦੀ ਦੇਖਭਾਲ ਲਈ ਸੀਨੀਅਰ ਨਾਗਰਿਕ ਸੇਵਾ ਆਸ਼ਰਾਮ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿੰਡਾਂ ਵਿਚ ਜਿਲਾ ਪਰਿਸ਼ਦ ਨੂੰ ਹਰੇਕ ਰੂਟ ‘ਤੇ ਬੱਸ ਕਿਊ ਸ਼ੈਲਟਰ ਬਣਾਉਣ ਦਾ ਕੰਮ ਸੌਂਪਿਆ ਹੈ। ਸੀਐਮਜੀਜੀਏ ਜਿਲਾ ਪਰਿਸ਼ਦਾਂ ਨਾਲ ਤਾਲਮੇਲ ਕਰਕੇ ਟੀਚੇ ਤੈਅ ਕਰਨ ਅਤੇ ਲਗਾਤਾਰ ਇੰਨ੍ਹਾਂ ਦੀ ਨਿਗਰਾਨੀ ਕਰਨ।

            ਮੁੱਖ ਮੰਤਰੀ ਨੇ ਸਵਾਮਿਤਵ ਯੋਜਨਾ (ਸ਼ਹਿਰੀ ਅਤੇ ਪੇਂਡੂ), ਮੇਰੀ ਫਸਲ ਮੇਰਾ ਬਿਊਰਾ, ਸੁਪਰ-100, ਬੁਨਿਆਦੀ ਪ੍ਰੋਗ੍ਰਾਮ ਸਮੇਤ ਸਰਕਾਰ ਦੀ ਫਲੈਗਸ਼ਿਪ ਯੋਜਨਾਵਾਂ ਦੇ ਲਾਗੂਕਰਨ ਬਾਰੇ ਵੀ ਸੀਐਮਜੀਜੀਏ ਦਾ ਮਾਰਗਦਰਸ਼ਨ ਕੀਤਾ। ਮੀਟਿੰਗ ਵਿਚ ਸੀਐਮਜੀਜੀਏ ਨੇ ਦਸਿਆ ਕਿ ਪਹਿਲੇ 2 ਮਹੀਨੇ ਦੌਰਾਨ ਉਨ੍ਹਾਂ ਨੇ ਫੀਲਡ ਵਿਚ ਮੁੱਖ ਮੰਤਰੀ ਅੰਤਯੋਦਯ ਪਰਿਵਾਰ ਉਥਾਨ ਯੋਜਨਾ, ਈ ਅਧਿਗਮ ਯੋਜਨਾ, ਮਾਡਲ ਸੰਸਕ੍ਰਿਤੀ ਸਕੂਲ, ਨਿਰੋਗੀ ਹਰਿਆਣਾ, ਗ੍ਰਾਮ ਦਰਸ਼ਨ ਤੇ ਨਗਰ ਦਰਸ਼ਨ ਪੋਟਰਲ ਅਤੇ ਅਮ੍ਰਿਤ ਸਰੋਵਰ ਯੋਜਨਾਵਾਂ ਦਾ ਧਰਤੀ ‘ਤੇ ਅਧਿਐਨ ਕੀਤਾ ਅਤੇ ਇੰਨ੍ਹਾਂ ਦੇ ਲਾਗੂਕਰਨ ਵਿਚ ਆ ਰਹੀ ਮੁਸ਼ਕਲਾਂ ਤੇ ਚੁਣੌਤੀਆਂ ਨੂੰ ਡਿਪਟੀ ਕਮਿਸ਼ਨਰਾਂ ਨਾਲ ਤਾਲਮੇਲ ਸਥਾਪਿਤ ਕਰਕੇ ਹਲ ਕਰਨ ਦਾ ਕੰਮ ਕੀਤਾ।

Post Views: 99
Previous Post

ਇਮਰਾਨ ਖਾਨ: ‘ਆਖਰੀ ਗੇਂਦ ਤੱਕ ਲੜਾਂਗਾ’

Next Post

ਪੰਜਾਬ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਲਈ 20 ਤੋਂ 31 ਮਈ ਤੱਕ 8 ਘੰਟੇ ਬਿਜਲੀ ਸਪਲਾਈ

Next Post
ਪੰਜਾਬ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਲਈ 20 ਤੋਂ 31 ਮਈ ਤੱਕ 8 ਘੰਟੇ ਬਿਜਲੀ ਸਪਲਾਈ

ਪੰਜਾਬ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਲਈ 20 ਤੋਂ 31 ਮਈ ਤੱਕ 8 ਘੰਟੇ ਬਿਜਲੀ ਸਪਲਾਈ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982