24-05-2023(ਪ੍ਰੈਸ ਕੀ ਤਾਕਤ)- ਨਿਤੇਸ਼ ਪਾਂਡੇ ਦਾ ਦੇਹਾਂਤ ਹੋ ਗਿਆ ਹੈ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਨਿਤੇਸ਼ ਦਾ ਜਨਮ 17 ਜਨਵਰੀ 1973 ਨੂੰ ਮੁੰਬਈ ਵਿਚ ਹੋਇਆ ਸੀ। ਉਹ ਇਕ ਅਦਾਕਾਰ ਦੇ ਨਾਲ-ਨਾਲ ਇਕ ਡਾਇਰੈਕਟਰ ਵਜੋਂ ਵੀ ਪਛਾਣਿਆ ਜਾਂਦਾ ਹੈ। ਇਕ ਅਦਾਕਾਰ ਦੇ ਰੂਪ ਵਿੱਚ ਉਨ੍ਹਾਂ ਕਈ ਹਿੰਦੀ ਫਿਲਮਾਂ ਤੇ ਟੀਵੀ ਸ਼ੋਅ ਵਿੱਚ ਕੰਮ ਕੀਤਾ।
1.30 ਵਜੇ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਸਿਧਾਰਥ ਨਾਗਰ ਨੇ ਇਕ ਇੰਟਰਵਿਊ ‘ਚ ਦੱਸਿਆ ਹੈ ਕਿ ਨਿਤੇਸ਼ ਸ਼ੂਟਿੰਗ ਲਈ ਇਗਤਪੁਰ ਗਏ ਸਨ। ਉੱਥੇ ਰਾਤ ਕਰੀਬ ਡੇਢ ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।
ਫਿਲਮ ‘ਓਮ ਸ਼ਾਂਤੀ ਓਮ’ ‘ਚ ਉਨ੍ਹਾਂ ਨੇ ਸ਼ਾਹਰੁਖ ਖਾਨ ਦੇ ਅਸਿਸਟੈਂਟ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਹ ਬਧਾਈ ਦੋ, ਰੰਗੂਨ, ਹੰਟਰ, ਦਬੰਗ 2, ਬਾਜ਼ੀ, ਮੇਰੇ ਯਾਰ ਕੀ ਸ਼ਾਦੀ ਹੈ, ਮਦਾਰੀ ਵਰਗੀਆਂ ਫਿਲਮਾਂ ‘ਚ ਵੀ ਨਜ਼ਰ ਆਏ ਹਨ। ਨਿਤੇਸ਼ ਮਸ਼ਹੂਰ ਨਾਟਕ ਅਨੁਪਮਾ ਵਿਚ ਵੀ ਨਜ਼ਰ ਆ ਚੁੱਕੇ ਹਨ।
ਫਿਲਮਾਂ ਤੋਂ ਇਲਾਵਾ ਉਨ੍ਹਾਂ ਨੇ ਟੀਵੀ ਸ਼ੋਅਜ਼ ਵਿਚ ਵੀ ਕੰਮ ਕੀਤਾ। ਇਹ ਹਨ ਮੰਜ਼ਿਲੇਂ ਅਪਨੀ ਅਪਨੀ, ਅਸਤਿਤਵ… ਏਕ ਪ੍ਰੇਮ ਕਹਾਣੀ, ਸਾਇਆ, ਜਸਟੇਜੂ ਤੇ ਦੁਰਗੇਸ਼ ਨੰਦਿਨੀ।

