ਚੰਡੀਗੜ੍ਹ, 31-05-2023(ਪ੍ਰੈਸ ਕੀ ਤਾਕਤ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਅੱਜ ਚੰਡੀਗੜ੍ਹ ਵਿਚ ਮੰਨੀ-ਪ੍ਰਮੰਨੀ ਲੇਖਿਕਾ ਅਤੇ ਸਮਾਜਸੇਵਿਕਾ ਸ੍ਰੀਮਤੀ ਸਵੀਟੀ ਤੋਮਰ ਨੇ ਆਪਣੀ ਕਿਤਾਬ ਸੰਵੇਦਨਾ ਕੀ ਪੁਕਾਰ ਦੀ ਇਕ ਕਾਪੀ ਭੇਂਟ ਕੀਤੀ। ਸ੍ਰੀਮਤੀ ਤੋਮਰ ਦੇ ਨਾਲ ਉਨ੍ਹਾਂ ਦੇ ਪਤੀ ਅਤੇ ਜੇਸੀ ਬੋਸ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਵਾਈਏਮਸੀਏ ਫਰੀਦਾਬਾਦ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੁਸ਼ੀਲ ਕੁਮਾਰ ਤੋਮਰ ਵੀ ਮੌਜੂਦ ਰਹੇ।
ਇਸ ਮੌਕੇ ‘ਤੇ ਸ੍ਰੀਮਤੀ ਤੋਮਰ ਨੇ ਮੁੱਖ ਮੰਤਰੀ ਤੋਂ ਕਿਤਾਬ ਰਾਹੀਂ ਚੁੱਕੇ ਗਏ ਬਾਲਿਕਾ ਸਿਖਿਆ ਅਤੇ ਬਾਲ ਵਿਆਹ ਨਾਲ ਸਬੰਧਿਤ ਸਮਾਜਿਕ ਮੁਦਿਆਂ ‘ਤੇ ਚਰਚਾ ਕੀਤੀ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮਹਤੱਵਪੂਰਣ ਸਮਾਜਿਕ ਮੁਦਿਆਂ ‘ਤੇ ਕਿਤਾਬ ਲਿਖਣ ‘ਤੇ ਸ੍ਰੀਮਤੀ ਤੋਮਰ ਦੀ ਪਹਿਲ ਨੂੰ ਸ਼ਲਾਘਿਆ। ਉਨ੍ਹਾਂ ਨੇ ਕਿਹਾ ਕਿ ਸਾਹਿਤ, ਵਿਸ਼ੇਸ਼ ਰੂਪ ਨਾਲ ਕਿਤਾਬ-ਪੁਸਤਕਾਂ ਸਮਾਜ ਵਿਚ ਬਦਲਾਅ ਲਿਆਉਣ ਵਿਚ ਅਹਿਮ ਭੁਮਿਕਾ ਨਿਭਾ ਸਕਦੀਆਂ ਹਨ।
ਸੰਵੇਦਨਾ ਕੀ ਪੁਕਾਰ ਕਿਾਤਬ ਰਾਹੀਂ ਸ੍ਰੀਮਤੀ ਤੋਮਰ ਨੇ ਸਿਖਿਆ ਪ੍ਰਾਪਤ ਕਰਨ ਵਿਚ ਕੁੜੀਆਂ ਦੇ ਸਾਹਮਣੇ ਆਉਣ ਵਾਲੀ ਸਮਾਜਿਕ ਚਨੌਤੀਆਂ ਅਤੇ ਬਾਲ ਅਿਵਾਹ ਦੇ ਹਾਨੀਕਾਰਕ ਪ੍ਰਭਾਵਾਂ ‘ਤੇ ਚਾਨਣ ਪਾਇਆ ਹੈ।