No Result
View All Result
Monday, July 6, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਗੈਸ ਏਜੰਸੀਆਂ ਖੇਤਰ ਅਨੁਸਾਰ ਟੀਚਾ ਨਿਰਧਾਰਿਤ ਕਰ ਬੁਨਿਆਦੀ ਢਾਂਚਾ ਸਮੇਂਬੱਧ ਢੰਗ ਨਾਲ ਤਿਆਰ ਕਰਨ – ਸੰਜੀਵ ਕੌਸ਼ਲ

admin by admin
in BREAKING, CHANDIGARH, COVER STORY, HARYANA, PUNJAB
0
ਗੈਸ ਏਜੰਸੀਆਂ ਖੇਤਰ ਅਨੁਸਾਰ ਟੀਚਾ ਨਿਰਧਾਰਿਤ ਕਰ ਬੁਨਿਆਦੀ ਢਾਂਚਾ ਸਮੇਂਬੱਧ ਢੰਗ ਨਾਲ ਤਿਆਰ ਕਰਨ – ਸੰਜੀਵ ਕੌਸ਼ਲ
0
SHARES
0
VIEWS
Share on FacebookShare on Twitter

ਚੰਡੀਗੜ੍ਹ, 3 ਜੁਲਾਈ (प्रेस की ताकत) – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਸੂਬਾ ਸਰਕਾਰ ਉਦਯੋਗਾਂ ਵਿਚ ਸੀਏਨਜੀ ਅਤੇ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਜਲਦੀ ਹੀ ਪੀਏਨਜੀ ਗੈਸ ਸਪਲਾਈ ਮਹੁਇਆ ਕਰਵਾਉਣ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਇਸ ਲਈ ਗੈਸ ਏਜੰਸੀਆਂ ਖੇਤਰ ਅਨੁਸਾਰ ਟੀਚਾ ਨਿਰਧਾਰਿਤ ਕਰ ਸੰਰਚਨਾਤਮਕ ਢਾਂਚਾ ਸਮੇਂਬੱਧ ਢੰਗ ਨਾਲ ਤਿਆਰ ਕਰਨ ਤਾਂ ਜੋ ਲੋਕਾਂ ਨੂੰ ਵਪਾਰਕ ਅਤੇ ਘਰੇਲੂ ਗੈਸ ਕਨੈਕਸ਼ਨ ਜਲਦੀ ਮਹੁਇਆ ਕਰਵਾਏ ਜਾ ਸਕਣ।

          ਮੁੱਖ ਸਕੱਤਰ ਅੱਜ ਇੱਥੇ ਰਾਜ ਵਿਚ ਸੀਏਨਜੀ, ਪੀਏਨਜੀ ਦਾ ਸਰੰਚਨਾਤਮਕ ਢਾਂਚਾ ਤਿਆਰ ਕਰਨ ਨੂੰ ਲੈ ਕੇ ਅਧਿਕਾਰੀਆਂ ਅਤੇ ਗੈਸ ਏਜੰਸੀਆਂ ਦੇ ਨਾਲ ਪ੍ਰਬੰਧਿਤ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਗੈਸ ਏਜੰਸੀਆਂ ਦੀ ਏਨਓਸੀ ਸਬੰਧੀ ਤੇ ਹੋਰ ਜਰੂਰੀ ਸਮਸਿਆਵਾਂ ਦੇ ਹੱਲ ਲਈ ਜਲਦੀ ਹੀ ਉਦਯੋਗ ਵਿਭਾਗ ਵੱਲੋਂ ਪੋਰਟਲ ਸ਼ੁਰੂ ਕੀਤਾ ਜਾਵੇਗਾ।

          ਮੁੱਖ ਸਕੱਤਰ ਨੇ ਕਿਹਾ ਕਿ ਇਸ ਪੋਰਟਲ ‘ਤੇ ਜੀਏਮਡੀਏ, ਸੀਈਓ, ਜਿਲ੍ਹਾ ਪਰਿਸ਼ਦ, ਪੰਚਾਇਤੀਰਾਜ, ਸਥਾਨਕ ਸ਼ਹਿਰੀ ਨਿਗਮ, ਵਨ, ਲੋਕ ਨਿਰਮਾਣ ਵਿਭਾਗ ਆਦਿ ਨੂੰ ਜੋੜਿਆ ਜਾਵੇਗਾ ਤਾਂ ਜੋ ਗੈਸ ਏਜੰਸੀਆਂ  ਦੇ ਨਾਲ ਜਿਲ੍ਹਾ ਪੱਧਰ ‘ਤੇ ਉਦਯੋਗ ਵਿਭਾਗ ਦੇ ਅਧਿਕਾਰੀ ਹਰ ਮਹੀਨੇ ਮੀਟਿੰਗਾਂ ਪ੍ਰਬੰਧਿਤ ਕਰ ਸਮੀਖਿਆ ਕਰਣਗੇ ਅਤੇ ਲੋਕਾਂ ਨੁੰ ਜਾਗਰੁਕ ਕਰਨ ਲਈ ਸੇਮੀਨਾਰ ਵੀ ਪ੍ਰਬੰਧਿਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਗੈਸ ਏਜੰਸੀਆਂ ਕਲਸਟਰ ਬਣਾ ਕੇ ਸਮੇਂਬੱਧ ਢੰਗ ਨਾਲ ਪਾਇਪ ਲਾਇਨ ਪਾਉਣ ਦਾ ਕਾਰਜ ਪੂਰਾ ਕਰਨ ਤਾਂ ਜੋ ਸੀਏਨਜੀ ਸਟੇਸ਼ਨ ਬਣਾਏ ਜਾ ਸਕਣ। ਇਸ ਦੇ ਬਾਅਦ ਘਰੇਲੂ ਪਾਇਪ ਲਾਇਨ ਅਤੇ ਘਰੇਲੂ ਕਨੈਕਸ਼ਨ ਦੇਣ ਦਾ ਕਾਰਜ ਵੀ ਜਲਦੀ ਹੀ ਪੂਰਾ ਕੀਤਾ ਜਾ ਸਕੇਗਾ।

          ਮੁੱਖ ਸਕੱਤਰ ਨੇ ਕਿਹਾ ਕਿ ਏਨਸੀਆਰ ਖੇਤਰ ਵਿਚ ਨਾਗਰਿਕਾਂ ਨੂੰ ਗੈਸ ਸੇਵਾਵਾਂ ਸੁਲਭ ਕਰਵਾਉਣ ਵਿਚ ਏਜੰਸੀਆਂ ਵਿਸ਼ੇਸ਼ ਰੂਪ ਨਾਲ ਕਾਰਜ ਨੂੰ ਪ੍ਰਾਥਮਿਕਤਾ ਪ੍ਰਦਾਨ ਕਰਨ। ਇਸ ਤੋਂ ਇਲਾਵਾ, ਬਾਕੀ ਰਾਜ ਵਿਚ ਵੀ ਟੀਚਾ ਨਿਰਧਾਰਿਤ ਕਰ ਕਾਰਜ ਨੂੰ ਤੇਜ ਗਤੀ ਪ੍ਰਦਾਨ ਕਰਨ।

          ਮੀਟਿੰਗ ਵਿਚ ਪੰਚਕੂਲਾ, ਹਿਸਾਰ, ਅੰਬਾਲਾ, ਫਰੀਦਾਬਾਦ, ਗੁਰੂਗ੍ਰਾਮ, ਸੋਨੀਪਤ, ਫਤਿਹਾਬਾਦ, ਭਿਵਾਨੀ, ਕਰਨਾਲ, ਬਾਵਲ, ਧਾਰੂਹੇੜਾ ਆਦਿ ਸਥਾਨਾਂ ‘ਤੇ ਗੈਸ ਲਾਇਨ ਵਿਛਾਉਣ ਨੂੰ ਲੈ ਕੇ ਆਉਣ ਵਾਲੀਆਂ ਸਮਸਿਆਵਾਂ ਬਾਰੇ ਵਿਸਾਤਰ ਨਾਲ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਇੰਨ੍ਹਾਂ ‘ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

          ਉਨ੍ਹਾਂ ਨੇ ਕਿਹਾ ਕਿ ਰਾਜ ਦੇ ਵੱਖ-ਵੱਖ ਜਿਲ੍ਹਿਆਂ ਵਿਚ 362 ਸੀਏਨਜੀ ਸਟੇਸ਼ਨ ਚਾਲੂ ਕੀਤੇ ਜਾ ਚੁੱਕੇ ਹਨ ਅਤੇ ਕਈ ਸ਼ਹਿਰਾਂ ਵਿਚ ਉਦਯੋਗਿਕ ਕਨੈਕਸ਼ਨ ਵੀ ਜਾਰੀ ਕੀਤੇ ਜਾ ਚੁੱਕੇ ਹਨ। ਅੰਬਾਲਾ, ਭਿਵਾਨੀ, ਚਰਖੀ ਦਾਦਰੀ, ਫਤਿਹਾਬਾਦ, ਮਹੇਂਦਰਗੜ੍ਹ, ਨੁੰਹ, ਕੁਰੂਕਸ਼ੇਤਰ, ਪੰਚਕੂਲਾ, ਪਾਣੀਪਤ, ਪਲਵਲ, ਸੋਨੀਪਤ, ਸਿਰਸਾ, ਫਰੀਦਾਬਾਦ ਵਿਚ ਘਰੇਲੂ ਅਤੇ ਉਦਯੋਗਿਕ ਖੇਤਰਾਂ ਵਿਚ ਗੈਸ ਪਾਇਪ ਲਾਇਨ ਪਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ।

          ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਉਦਯੋਗ ਅਤੇ ਵਪਾਰ ਵਿਭਾਗ ਆਨੰਦ ਮੋਹਨ ਸ਼ਰਣ, ਵਿਨੀਤ ਗਰਗ, ਅਨਿਲ ਮਲਿਕ, ਅਰੁਣ ਗੁਪਤਾ, ਸਕੱਤਰ ਪੰਕਜ ਅਗਰਵਾਲ, ਵਿਕਾਸ ਗੁਪਤਾ, ਮੁੱਖ ਪ੍ਰਸਾਸ਼ਕ ਏਚਏਸਵੀਪੀ ਅਜੀਤ ਬਾਲਾ ਜੋਸ਼ੀ, ਨਿਦੇਸ਼ਕ ਏਚਏਸਆਈਡੀਸੀ ਯਸ਼ ਗਰਗ ਸਮੇਤ ਕਈ ਸੀਨੀਅਰ ਅਧਿਕਾਰੀ ਅਤੇ ਗੈਸ ਏਜੰਸੀਆਂ ਦੇ ਅਧਿਕਾਰੀ ਮੌਜੂਦ ਰਹੇ।

Post Views: 114
Tags: #gas #agencies #should #set #targets #according #to #the #area #and #prepare #infrastructure #in #a #manner #sanjeev #kaushal #india #kaushalarmy
Previous Post

ਬੇਰੋਜਗਾਰਾਂ ਨੂੰ ਨੌਕਰੀਆਂ ਰੋਜਗਾਰ ਨਾ ਦੇਣ ਤੇ ਰੋਸ ਵਜੋਂ ਮਾਨ ਸਰਕਾਰ ਵਿਰੁੱਧ ਭਾਰੀ ਰੋਸ ਜਤਾਇਆ

Next Post

ਪੰਚਕੂਲਾ ਜਿਲ੍ਹੇ ਦੇ ਖਪਤਕਾਰਾਂ ਦੀ ਬਿਲਿੰਗ, ਵੋਲਟੇਜ, ਮੀਟਰਿੰਗ ਤੇ ਬਿਜਲੀ ਸਪਲਾਈ ਵਿਚ ਸੁਧਾਰ ਸਮੇਤ ਕਈ ਸ਼ਿਕਾਇਤਾਂ ਦਾ ਹੋਵੇਗਾ ਹੱਲ

Next Post
ਪੰਚਕੂਲਾ ਜਿਲ੍ਹੇ ਦੇ ਖਪਤਕਾਰਾਂ ਦੀ ਬਿਲਿੰਗ, ਵੋਲਟੇਜ, ਮੀਟਰਿੰਗ ਤੇ ਬਿਜਲੀ ਸਪਲਾਈ ਵਿਚ ਸੁਧਾਰ ਸਮੇਤ ਕਈ ਸ਼ਿਕਾਇਤਾਂ ਦਾ ਹੋਵੇਗਾ ਹੱਲ

ਪੰਚਕੂਲਾ ਜਿਲ੍ਹੇ ਦੇ ਖਪਤਕਾਰਾਂ ਦੀ ਬਿਲਿੰਗ, ਵੋਲਟੇਜ, ਮੀਟਰਿੰਗ ਤੇ ਬਿਜਲੀ ਸਪਲਾਈ ਵਿਚ ਸੁਧਾਰ ਸਮੇਤ ਕਈ ਸ਼ਿਕਾਇਤਾਂ ਦਾ ਹੋਵੇਗਾ ਹੱਲ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800