No Result
View All Result
Monday, July 6, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਸੁਰਿੰਦਰ ਸਿੰਘ ਪਹਿਲਵਾਨ) ਦੀ ਮੀਟਿੰਗ ਆਯੋਜਿਤ

admin by admin
in BREAKING
0
ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਸੁਰਿੰਦਰ ਸਿੰਘ ਪਹਿਲਵਾਨ) ਦੀ ਮੀਟਿੰਗ ਆਯੋਜਿਤ
0
SHARES
0
VIEWS
Share on FacebookShare on Twitter
ਪਟਿਆਲਾ,3 ਜੁਲਾਈ ((ਪ੍ਰੈਸ ਕੀ ਤਾਕਤ ਬਿਊਰੋ))-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਪਹਿਲਵਾਨ) ਪਟਿਆਲਾ ਸਰਕਲ ਦੀ ਇੱਕ ਹੰਗਾਮੀ ਮੀਟਿੰਗ ਜਥੇਬੰਦੀ ਦੇ ਮੁੱਖ ਦਫਤਰ ਪਟਿਆਲਾ ਵਿਖੇ ਹੋਈ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਬੀ.ਐਸ. ਸੇਖੋਂ ਮੁੱਖ ਸਰਪ੍ਰਸਤ ਪੰਜਾਬ, ਕੁਲਵੰਤ ਸਿੰਘ ਨਾਭਾ ਡਿਪਟੀ ਜਨਰਲ ਸਕੱਤਰ ਪੰਜਾਬ, ਚਰਨਜੀਤ ਸਿੰਘ ਸਮਾਣਾ ਦਫਤਰੀ ਸਕੱਤਰ, ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸੰਗਰੂਰ ਵਿਖੇ ਪੰਜਾਬ ਪੁਲਿਸ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕੱਚੇ ਅਧਿਆਪਕਾਂ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਪੱਕੇ ਕਰਨ ਸਬੰਧੀ ਐਲਾਨ ਕੀਤਾ ਸੀ ਉਹ ਆਪਣੀਆਂ ਤਨਖਾਹਾਂ ਤੇ ਭੱਤਿਆਂ ਵਿੱਚ ਨਿਗੂਣੇ ਵਾਧੇ ਜਿਹੜਾ ਕਿ ਦਿਹਾੜੀਦਾਰ ਮਜਦੂਰਾਂ ਜੋ ਡੀ. ਸੀ. ਰੇਟਾਂ ਤੇ ਕੰਮ ਕਰਦੇ ਹਨ ਦੇ ਬਰਾਬਰ ਵਾਧਾ ਕਰਨ ਦਾ ਵਿਰੋਧ ਕਰ ਰਹੇ ਸਨ। ਉਹਨਾਂ ਪੰਜਾਬ ਪੁਲਿਸ ਵਲੋਂ ਤਸ਼ੱਦਦ ਕਰਦੇ ਹੋਏ ਮਹਿਲਾ ਅਧਿਆਪਕਾਂ ਨੂੰ ਧੱਕੇ ਮਾਰੇ ਗਏ, ਉਹਨਾਂ ਦੀਆਂ ਚੁੰਨੀਆਂ ਪਾੜੀਆਂ ਗਈਆਂ ਅਤੇ ਪੈਰਾਂ ਵਿੱਚ ਰੋਲੀਆਂ ਗਈਆਂ, ਪੁਰਸ਼ ਅਧਿਆਪਕਾਂ ਦੀਆਂ ਪੱਗਾਂ ਉਤਾਰੀਆਂ ਗਈਆਂ, ਲੱਤਾਂ ਅਤੇ ਬਾਹਾਂ ਤੋਂ ਫੜ ਕੇ ਖੇਤਾਂ ਵਿੱਚ ਘਸੀਟਿਆ ਗਿਆ ਅਤੇ ਚੁੱਕ ਚੁੱਕ ਕੇ ਧੱਕੇ ਨਾਲ ਗੱਡੀਆਂ ਵਿੱਚ ਬੰਦ ਕੀਤਾ ਗਿਆ। ਇਸ ਕਾਰਵਾਈ ਦੀ ਉਪਰੋਕਤ ਮੀਟਿੰਗ ਵਿੱਚ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਪੰਜਾਬ ਸਰਕਾਰ ਨੂੰ ਯਾਦ ਕਰਵਾਇਆ ਗਿਆ ਕਿ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਪਾਰਟੀ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਕੱਚੇ ਮੁਲਾਜਮਾਂ, ਅਡਹਾਕ ਮੁਲਾਜਮਾਂ ਅਤੇ ਠੇਕੇ ਤੇ ਰੱਖੇ ਪੰਜਾਬ ਦੇ ਸਮੁੱਚੇ 50 ਹਜਾਰ ਮੁਲਾਜਮਾਂ ਨੂੰ ਪੱਕਾ ਕਰਕੇ ਪੂਰੇ ਤਨਖਾਹ ਸਕੇਲ ਅਤੇ ਭੱਤੇ ਦਿੱਤੇ ਜਾਣਗੇ। ਪਰੰਤੂ ਪੰਜਾਬ ਸਰਕਾਰ ਵਲੋਂ ਅਤੇ ਪੰਜਾਬ ਪੁਲਿਸ ਵਲੋਂ ਪੰਜਾਬ ਦੇ ਮੁਲਾਜਮਾਂ ਵਲੋਂ ਪੱਕੇ ਕਰਨ ਦੀ ਮੰਗ ਅਤੇ ਪੂਰੇ ਤਨਖਾਹ ਸਕੇਲ ਲੈਣ ਲਈ ਜੋ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉਹਨਾਂ ਮੁਲਾਜਮਾਂ ਨਾਲ ਜਾਨਵਰਾਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ। ਉਪਰੋਕਤ ਮੀਟਿੰਗ ਵਿੱਚ ਪੰਜਾਬ ਸਰਕਾਰ ਨੂੰ ਚੇਤਾਨਵੀ ਦਿੱਤੀ ਗਈ ਕਿ ਜੇ ਕਰ ਪੰਜਾਬ ਸਰਕਾਰ ਨੇ ਮੁਲਾਜਮਾਂ ਪ੍ਰਤੀ ਆਪਣਾ ਨਕਾਰਾਤਮਕ ਰਵੱਈਆ ਨਾ ਬਦਲਿਆ ਤਾਂ ਇੰਪਲਾਈਜ਼ ਫੈਡਰੇਸ਼ਨ ਸਮੁੱਚੇ ਪੰਜਾਬ ਦੇ ਕੱਚੇ ਮੁਲਾਜਮਾਂ ਦੇ ਸੰਘਰਸ਼ਾਂ ਵਿੱਚ ਮੋਹਰੀ ਰੋਲ ਅਦਾ ਕਰੇਗੀ। ਇਸ ਮੌਕੇ ਕਰਮ ਸਿੰਘ ਪ੍ਰਧਾਨ ਪਟਿਆਲਾ ਸਰਕਲ, ਬ੍ਰਿਜ ਮੋਹਨ ਚੋਪੜਾ ਸਰਪ੍ਰਸਤ ਪਟਿਆਲਾ ਸਰਕਲ, ਸ਼ਿਵ ਦੇਵ ਸੀਨੀਅਰ ਮੀਤ ਪ੍ਰਧਾਨ ਪਟਿਆਲਾ ਸਰਕਲ, ਜਰਨੈਲ ਸਿੰਘ ਪ੍ਰਧਾਨ ਬਰਨਾਲਾ ਸਰਕਲ, ਅਮਿਤ ਕੁਮਾਰ ਪ੍ਰਧਾਨ ਪੂਰਬ ਮੰਡਲ ਪਟਿਆਲਾ, ਸਾਹਿਬ ਸਿੰਘ ਜੇ.ਈ. ਸਹਾਇਕ ਸਕੱਤਰ ਪੂਰਬ ਮੰਡਲ ਪਟਿਆਲਾ, ਗੁਰਜੀਤ ਸਿੰਘ ਵਾਲੀਆ ਸਨੌਰ, ਮਹੇਸ਼ ਕੁਮਾਰ ਸਨੌਰ, ਸੁਰਿੰਦਰ ਕੁਮਾਰ, ਆਦਿ ਹਾਜਰ ਸਨ।
Post Views: 143
Tags: #meeting #employees #federation #punjab #state #electricity
Previous Post

ਦੋਹਰੇ ਕਤਲ ਦੇ ਮਾਮਲੇ ’ਚ ਤਿੰਨ ਵਿਅਕਤੀ ਗ੍ਰਿਫ਼ਤਾਰ

Next Post

E-paper 4 July 2023

Next Post

E-paper 4 July 2023

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800