ਹੱਕਾਂ, ਅਧਿਕਾਰਾਂ,ਰੋਜੀ,ਰੋਟੀ ਦੀ ਰਾਖੀ ਲਈ ਸੰਘਰਸ਼ ਤੇਜ਼ ਕਰਾਂਗੇ
ਮਾਛੀਵਾੜਾ ਸਾਹਿਬ -6 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ )- ਅੱਜ ਇੱਥੋਂ ਪੰਜ ਕਿਲੋਮੀਟਰ ਦੂਰ ਪਿੰਡ ਰਾਣਵਾਂ ਵਿਖੇ ਮਨਰੇਗਾ ਮਜ਼ਦੂਰਾਂ ਦੀ ਇੱਕ ਮੀਟਿੰਗ ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸਾਥੀ ਹਰੀ ਰਾਮ ਭੱਟੀ, ਅਤੇ ਸਰਪੰਚ ਪਤੀ ਸ੍ਰੀ ਅਮਨਦੀਪ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਸੀਟੂ ਦੇ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਵਿਸ਼ੇਸ਼ ਤੌਰ ਤੇ ਪੁੱਜੇ।
ਮਜ਼ਦੂਰਾਂ ਦੀ ਮੀਟਿੰਗ ਵਿੱਚ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਅਤੇ ਦਰਪੇਸ਼ ਮੁਸ਼ਿਕਲਾਂ ਸੁਣੀਆਂ ਜਿਨ੍ਹਾਂ ਦਾ ਨਿਪਟਾਰਾ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਯੂਨੀਅਨ ਦੇ ਨੁਮਾਇੰਦਿਆਂ ਨੇ ਮੌਕੇ ਤੇ ਹੀ ਕਰ ਦਿੱਤਾ। ਮੀਟਿੰਗ ਦੌਰਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਮਨਰੇਗਾ ਕਾਨੂੰਨ ਬਾਰੇ ਵਿਸਥਾਰ ਸਹਿਤ ਦੱਸਦਿਆਂ ਕਿਹਾ ਕਿ ਸਾਡੀ ਵਿਚਰਾਧਰਕ ਲੜਾਈ ਕੇਂਦਰ ਸਰਕਾਰ ਨਾਲ ਹੈ। ਜਿਸ ਨੇ ਸੱਤਾ ਸੰਭਾਲਣ ਤੋਂ ਬਾਅਦ ਮਨਰੇਗਾ ਕੰਮਾਂ ਲਈ ਬੱਜਟ ਵਿੱਚ ਲਗਾਤਾਰ ਕਟੌਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮਨਰੇਗਾ ਕਾਨੂੰਨ ਬਣਾਉਣ ਸਮੇਂ ਬੱਜਟ 98000/-ਹਜਾਰ ਕਰੋੜ ਰੁਪਏ ਰੱਖਿਆ ਸੀ।ਜਿਸ ਨੂੰ ਘਟਾਕੇ 80000/ਹਜ਼ਾਰ ਕਰੋੜ ਰੁਪਏ ਕੀਤਾ ਗਿਆ। ਹੁਣ ਮੋਦੀ ਸਰਕਾਰ ਵਲੋਂ ਇਹ ਬੱਜਟ ਘਟਾਕੇ ਸਿਰਫ਼ 60000/ਹਜ਼ਾਰ ਕਰੋੜ ਰੁਪਏ ਹੀ ਰੱਖਿਆ ਗਿਆ ਹੈ।ਜਦ ਕਿ ਪਹਿਲਾਂ ਨਾਲੋਂ ਕਿਰਤੀਆਂ ਦੀ ਗਿਣਤੀ ਵਧੀ ਹੈ।ਬੱਜਟ ਵਧਾਉਣ ਦੀ ਜਗਾਹ ਤੇ ਘਟਾ ਦਿੱਤਾ ਗਿਆ ਹੈ।ਇਸ ਤੋਂ ਸਪੱਸ਼ਟ ਸਾਬਤ ਹੁੰਦਾ ਹੈ ਕਿ ਮੋਦੀ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਦੇ ਰੌਂਅ ਵਿੱਚ ਹੈ। ਉਨ੍ਹਾਂ ਮਨਰੇਗਾ ਕਾਨੂੰਨ ਦੀ ਰਾਖੀ ਲਈ ਮਜ਼ਦੂਰ ਜਮਾਤ ਨੂੰ ਇੱਕ ਮੁੱਠ ਹੋ ਕੇ ਸੰਘਰਸ਼ਾਂ ਦੇ ਪਿੜ ਮੱਲਣ ਦੀ ਅਪੀਲ ਕਰਦਿਆਂ ਕਿਹਾ ਮੋਦੀ ਸਰਕਾਰ ਦੇ ਮਜ਼ਦੂਰ ਵਿਰੋਧੀ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਤੇ ਮਨਰੇਗਾ ਕਾਨੂੰਨ ਦੀ ਰਾਖੀ ਕਰਨ ਲਈ ਜੋ ਮਰਜੀ ਕੁਰਬਾਨੀ ਕਰਨੀ ਪਵੇ ਅਪਣੇ ਹੱਕਾਂ ਅਧਿਕਾਰਾਂ, ਅਤੇ ਰੋਜ਼ੀ, ਰੋਟੀ ਦੀ ਰਾਖੀ ਲਈ ਲਈ ਤੱਤਪਰ ਤਿਆਰ ਰਹਿਣਾ ਪਵੇਗਾ। ਬਾਅਦ ਵਿਚ ਸਰਬ ਸੰਮਤੀ ਨਾਲ ਸਰਪੰਚ ਪਤੀ ਸ੍ਰੀ ਅਮਨਦੀਪ ਸਿੰਘ ਅਤੇ ਹਰੀ ਰਾਮ ਭੱਟੀ ਵਲੋਂ ਪੈਨਲ ਪੇਸ਼ ਕੀਤਾ ਗਿਆ ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਜਿਸ ਵਿਚ ਪ੍ਰਧਾਨ- ਸੁਖਵੀਰ ਕੌਰ,ਮੀਤ ਪ੍ਰਧਾਨ -ਕੁਲਵੰਤ ਕੌਰ,ਜਨਰਲ ਸਕੱਤਰ ਸੁਖਵਿੰਦਰ ਕੌਰ,ਸਕੱਤਰ -ਚਰਨਜੀਤ ਸਿੰਘ,ਖਜਾਨਚੀ -ਸਰਬਜੀਤ ਕੌਰ ਵਰਕਿੰਗ ਕਮੇਟੀ ਮੈਂਬਰ ਬੀਬੀ ਹਰਦੀਪ ਕੌਰ ਮੋਨਿਕਾ, ਕਰਮਜੀਤ ਕੌਰ, ਰਜਿੰਦਰ ਕੌਰ,ਛਿੰਦਰ ਕੌਰ, ਜਸਵਿੰਦਰ ਕੌਰ,ਬਲਜੀਤ ਕੌਰ, ਕਮਲਜੀਤ ਕੌਰ, ਕੁਲਵੰਤ ਕੌਰ, ਰਾਜਵਿੰਦਰ ਕੌਰ, ਭਜਨ ਕੌਰ , ਗੁਰਮੇਲ ਕੌਰ,ਮੰਗਾ ਸਿੰਘ ਹਰਮੇਸ਼ ਕੌਰ , ਜਸਵੰਤ ਸਿੰਘ ਆਦਿ ਚੁਣੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਪੰਚ ਅਤੇ ਗੁਰਜੀਤ ਸਿੰਘ ਪੰਚ ਵੀ ਹਾਜ਼ਰ ਸਨ।

