No Result
View All Result
Wednesday, May 6, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

19 ਦਿਨਾਂ ਬਾਅਦ ਦੀਪਿਕਾ ਕੱਕੜ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਸਾਹਮਣੇ ਆਈ ਨੰਨ੍ਹੇ ਪੁੱਤਰ ਦੀ ਪਹਿਲੀ ਝਲਕ

admin by admin
in BREAKING, COVER STORY, ENTERTAINMENT
0
19 ਦਿਨਾਂ ਬਾਅਦ ਦੀਪਿਕਾ ਕੱਕੜ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਸਾਹਮਣੇ ਆਈ ਨੰਨ੍ਹੇ ਪੁੱਤਰ ਦੀ ਪਹਿਲੀ ਝਲਕ
0
SHARES
0
VIEWS
Share on FacebookShare on Twitter

ਨਵੀਂ ਦਿੱਲੀ,11 ਜੁਲਾਈ 2023 ( ਪ੍ਰੈਸ ਕੀ ਤਾਕਤ ਬਿਊਰੋ ) : ‘ਸਸੁਰਾਲ ਸਿਮਰ ਕਾ’ ਫੇਮ ਅਦਾਕਾਰਾ ਦੀਪਿਕਾ ਕੱਕੜ ਤੇ ਪਤੀ ਸ਼ੋਏਬ ਇਬਰਾਹਿਮ ਬੀਤੇ ਕੁਝ ਦਿਨ ਪਹਿਲਾ ਹੀ ਮਾਤਾ-ਪਿਤਾ ਬਣੇ ਸਨ। 21 ਜੂਨ, 2023 ਨੂੰ ਜੋੜੇ ਨੇ ਇੱਕ ਛੋਟੇ ਮਹਿਮਾਨ ਦਾ ਸਵਾਗਤ ਕੀਤਾ। ਦੀਪਿਕਾ ਕੱਕੜ ਦੀ ਪ੍ਰੀ-ਮੈਚਿਓਰ ਡਿਲੀਵਰੀ ਹੋਈ ਸੀ। ਹੁਣ ਬੱਚੇ ਦੇ ਜਨਮ ਤੋਂ ਬਾਅਦ ਦੀਪਿਕਾ ਨੂੰ ਪਹਿਲੀ ਵਾਰ ਦੇਖਿਆ ਗਿਆ। ਦਰਅਸਲ, ਦੀਪਿਕਾ ਕੱਕੜ ਦਾ ਪੁੱਤਰ NICU ਤੋਂ ਬਾਹਰ ਆ ਗਿਆ ਹੈ ਅਤੇ ਹੁਣ ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

ਦੀਪਿਕਾ ਅਤੇ ਸ਼ੋਏਬ ਨੂੰ ਆਪਣੇ ਬੱਚੇ ਦੇ ਨਾਲ ਹਸਪਤਾਲ ਤੋਂ ਬਾਹਰ ਨਿਕਲਦੇ ਦੇਖਿਆ ਗਿਆ। ਇਸ ਦੌਰਾਨ ‘ਅਜੂਨੀ’ ਅਦਾਕਾਰ ਨੇ ਆਪਣੇ ਨਵਜੰਮੇ ਬੱਚੇ ਨੂੰ ਆਪਣੀ ਗੋਦ ‘ਚ ਚੁੱਕਿਆ ਹੋਇਆ ਸੀ। ਸ਼ੋਏਬ ਅਤੇ ਦੀਪਿਕਾ ਨੇ ਆਪਣੇ ਬੱਚੇ ਨਾਲ ਪਾਪਰਾਜ਼ੀ ਲਈ ਪੋਜ਼ ਵੀ ਦਿੱਤੇ।

ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਦੀਪਿਕਾ ਕੱਕੜ ਪਾਪਰਾਜ਼ੀ ਨੂੰ ਰੌਲਾ ਨਾ ਪਾਉਣ ਲਈ ਆਖ ਰਹੀ ਹੈ। ਦਰਅਸਲ, ਤਸਵੀਰਾਂ ਕਲਿੱਕ ਕਰਦੇ ਸਮੇਂ ਪਾਪਰਾਜ਼ੀ ਚੀਕ ਰਹੇ ਸਨ ਅਤੇ ਅਦਾਕਾਰਾ ਨੇ ਉਨ੍ਹਾਂ ਨੂੰ ਰੌਲਾ ਨਾ ਪਾਉਣ ਲਈ ਕਿਹਾ ਕਿਉਂਕਿ ਉਨ੍ਹਾਂ ਦਾ ਬੱਚਾ ਸੌਂ ਰਿਹਾ ਸੀ। ਸ਼ੋਏਬ ਅਤੇ ਦੀਪਿਕਾ ਨੇ ਅਜੇ ਤੱਕ ਆਪਣੇ ਬੱਚੇ ਦਾ ਚਿਹਰਾ ਨਹੀਂ ਦਿਖਾਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਦੀ 8ਵੇਂ ਮਹੀਨੇ ਹੀ ਡਿਲੀਵਰੀ ਹੋ ਗਈ ਸੀ। ਪ੍ਰੀ-ਮੈਚਿਓਰ ਡਿਲੀਵਰੀ ਕਾਰਨ ਬੱਚਾ ਬਹੁਤ ਕਮਜ਼ੋਰ ਸੀ, ਇਸ ਲਈ ਉਸ ਨੂੰ  ਕਰੀਬ 19 ਦਿਨਾਂ ਤੱਕ ਐੱਨ. ਆਈ. ਸੀ. ਯੂ. ‘ਚ ਰੱਖਿਆ ਗਿਆ ਸੀ।ਪਿਛਲੇ ਦਿਨੀਂ ਸ਼ੋਏਬ ਇਬਰਾਹਿਮ ਨੇ ਇੰਸਟਾਗ੍ਰਾਮ ਸਟੋਰੀ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਦੇ ਬੱਚੇ ਨੂੰ NICU ਤੋਂ ਛੁੱਟੀ ਮਿਲ ਗਈ ਹੈ। ਸ਼ੋਏਬ ਇਬਰਾਹਿਮ ਅਤੇ ਦੀਪਿਕਾ ਕੱਕੜ ਦਾ ਵਿਆਹ ਸਾਲ 2018 ‘ਚ ਹੋਇਆ ਸੀ।

Post Views: 162
Tags: #deepika kakkar#latestnews#NEW BORN BABY#NEWUPDATES#Tv Actress#viralpost
Previous Post

ਖਾਲਿਸਤਾਨ ਰੈਲੀਆਂ ਇਨਸਾਫ਼ ਲਈ ਕੀਤੀਆਂ ਜਾ ਰਹੀਆਂ ਹਨ ਜਾਂ ਲੋਕਾਂ ਨੂੰ ਗੁਮਰਾਹ ਕਰਨ ਲਈ?

Next Post

ਮੁੱਖ ਮੰਤਰੀ ਖੱਟਰ ਨੇ ਕੁਸ਼ੱਲਿਆ ਡੈਮ ਦਾ ਜਾਇਜ਼ਾ ਲਿਆ

Next Post
ਸਭਿਆਚਾਰਕ ਪ੍ਰੋਗ੍ਰਾਮਾਂ ਰਾਹੀਂ ਜਨਤਾ ਨੂੰ ਕੀਤਾ ਜਾਵੇਗਾ ਨਸ਼ੇ ਦੇ ਬੁਰੇ ਪ੍ਰਭਾਵਾਂ ਦੇ ਬਾਰੇ ਵਿਚ ਜਾਗਰੁਕ – ਮਨੋਹਰ ਲਾਲ

ਮੁੱਖ ਮੰਤਰੀ ਖੱਟਰ ਨੇ ਕੁਸ਼ੱਲਿਆ ਡੈਮ ਦਾ ਜਾਇਜ਼ਾ ਲਿਆ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800