ਨਵੀਂ ਦਿੱਲੀ,12 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੀ ਅਖਿਲ ਭਾਰਤੀ ‘ਪ੍ਰਾਂਤ ਪ੍ਰਚਾਰਕ ਬੈਠਕ’ ਇਸ ਸਾਲ 13 ਤੋਂ 15 ਜੁਲਾਈ ਨੂੰ ਤਾਮਿਲਨਾਡੂ ਦੇ ਕੋਇੰਬਟੂਰ ਦੇ ਨੇੜੇ ਊਟੀ ‘ਚ ਆਯੋਜਿਤ ਹੋ ਰਹੀ ਹੈ, ਜਿਸ ‘ਚ ਸੰਗਠਨਾਤਮਕ ਵਿਸ਼ਿਆਂ ‘ਤੇ ਚਰਚਾ ਹੋਵੇਗੀ। ਆਰ.ਐੱਸ.ਐੱਸ. ਦੇ ਅਖਿਲ ਪ੍ਰਚਾਰ ਮੁਖੀ ਸੁਨੀਲ ਆਂਬੇਕਰ ਨੇ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,”ਇਹ ਸਾਲਾਨਾ ਬੈਠਕ ਸੰਗਠਨਾਤਮਕ ਵਿਸ਼ਿਆਂ ‘ਤੇ ਚਰਚਾ ਕਰਨ ਲਈ ਹਰ ਸਾਲ ਆਯੋਜਿਤ ਹੁੰਦੀ ਹੈ।” ਆਂਬੇਕਰ ਨੇ ਕਿਹਾ ਕਿ ਬੈਠਕ ‘ਚ ਅਜੇ ਤੱਕ ਹੋਈ ਪ੍ਰਗਤੀ, ਸ਼ਾਖਾ ਪੱਧਰ ਦੇ ਸਮਾਜਿਕ ਕੰਮਾਂ ਦਾ ਵੇਰਵਾ ਅਤੇ ਤਬਦੀਲੀ ਨਾਲ ਜੁੜੇ ਅਨੁਭਵਾਂ ਦਾ ਆਦਾਨ-ਪ੍ਰਦਾਨ ਵਰਗੇ ਵਿਸ਼ਿਆਂ ‘ਤੇ ਚਰਚਾ ਹੋਵੇਗੀ।ਆਰ.ਐੱਸ.ਐੱਸ. ਦੀ ਸਥਾਪਨਾ ਸਤੰਬਰ 1925 ‘ਚ ਹੋਈ ਸੀ ਅਤੇ ਸੰਗਠਨ 2025 ‘ਚ ਆਪਣੀ ਸਥਾਪਨਾ ਦਾ ਸ਼ਤਾਬਦੀ ਸਾਲ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਬੈਠਕ ਬਾਰੇ ਆਰ.ਐੱਸ.ਐੱਸ. ਦੇ ਅਖਿਲ ਭਾਰਤੀ ਪ੍ਰਚਾਰ ਮੁਖੀ ਨੇ ਦੱਸਿਆ ਕਿ ਇਸ ‘ਚ ਆਉਣ ਵਾਲੇ 4-5 ਮਹੀਨੇ ਦੇ ਪ੍ਰੋਗਰਾਮਾਂ ਦੀ ਯੋਜਨਾ ਅਤੇ ਮੌਜੂਦਾ ਸਥਿਤੀ ਦੇ ਸੰਦਰਭ ‘ਚ ਵੀ ਚਰਚਾ ਹੋਵੇਗੀ। ਇਸ ਬੈਠਕ ‘ਚ ਸਰਸੰਘਚਾਲਕ ਡਾ. ਮੋਹਨ ਜੀ ਭਾਗਵਤ, ਸਰਕਾਰਜਵਾਹ ਦੱਤਾਤ੍ਰੇਯ ਹੋਸਬਾਲੇ ਸਮੇਤ ਸਾਰੇ ਸਹਿ ਸਰਕਾਰਜਵਾਹ ਡਾ. ਕ੍ਰਿਸ਼ਨ ਗੋਪਾਲ, ਡਾ. ਮਨਮੋਹਨ ਵੈਘ, ਸੀ.ਆਰ. ਮੁਕੁੰਦ, ਅਰੁਣ ਕੁਮਾਰ, ਰਾਮਦੱਤ ਮੁੱਖ ਰੂਪ ਨਾਲ ਭਾਗੀਦਾਰ ਹੋਣਗੇ। ਬੈਠਕ ‘ਚ ਸੰਘ ਪ੍ਰੇਰਿਤ ਵੱਖ-ਵੱਖ ਸੰਗਠਨਾਂ ਦੇ ਅਖਿਲ ਭਾਰਤੀ ਸੰਗਠਨ ਮੰਤਰੀ ਵੀ ਸ਼ਾਮਲ ਹੋਣਗੇ।