ਜਲੰਧਰ, 15 (ਪ੍ਰੈਸ ਕੀ ਤਾਕਤ ਬਿਊਰੋ)- ਅੱਜ ਜਲੰਧਰ ਵਿਖੇ ਸ਼ੇਰੇ ਪੰਜਾਬ ਐਨਆਰਆਈ ਕਲੱਬ (ਰਜ਼ਿ) ਦੀ ਹੰਗਾਮੀਂ ਮੀਟਿੰਗ ਹਰਦੇਵ ਸਿੰਘ ਬਠਲਾ ਦੀ ਪ੍ਰਧਾਨਗੀ ਹੋਠ ਹੋਈ। ਇਸ ਮੀਟਿੰਗ ਵਿਚ ਵੱਖ-ਵੱਖ ਰਾਜਾਂ ਤੋਂ ਆਏ ਪ੍ਰਧਾਨਾ ਅਤੇ ਅਹੁਦੇਦਾਰਾਂ ਨੇ ਭਾਗ ਲਿਆ। ਇਸ ਵਿਸ਼ੇਸ਼ ਮੀਟਿੰਗ ਵਿਚ ਮਨਵਿੰਦਰ ਸਿੰਘ ਨੂੰ ਸਨਮਾਨ ਚਿਨ ਅਤੇ ਸ਼ਾਲ ਭੇਟ ਕਰਕੇ ਪੰਜਾਬ ਦਾ ਚੇਅਰਮੈਨ ਥਾਪਿਆ ਗਿਆ ਮਨਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਨੈਸ਼ਨਲ ਪ੍ਰਧਾਨ ਹਰਦੇਵ ਸਿੰਘ ਬਠਲਾ ਤੇ ਆਏ ਹੋਏ ਅਹੁੱਦੇਦਾਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਨੂੰ ਸੌਂਪੀ ਗਈ ਜੁਮੇਂਵਾਰੀ ਮੈਂ ਪੂਰੀ ਇਮਾਨਦਾਰੀ ਤੇ ਤੇ ਤਨਦੇਹੀ ਨਾਲ ਨਿਭਾਂਵਾਂਗਾ। ਮੀਟਿੰਗ ’ਚ ਕਲੱਬ ਦੇ ਨੈਸ਼ਨਲ ਚੇਅਰਮੈਨ ਮੁੱਖਤਿਆਰ ਸਿੰਘ ਬਾਠ ਨੇ ਕਿਹਾ ਕਿ ਐਨਆਰਆਈ ਭਰਾਵਾਂ ਨੂੰ ਨਿਤ ਦਿਨ ਆ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਮੇਂ ਦੀਆਂ ਸਰਕਾਰਾਂ ਵਲੋਂ ਵੀ ਐਨਆਰਆਈ ਭਰਾਵਾਂ ਨੂੰ ਪੰਜਾਬ ਵਿਚ ਇੰਨਵੈਸਟਮੈਂਟ ਲਈ ਹੀ ਪ੍ਰੇਰਿਆ ਜਾਂਦਾ ਹੈ ਪਰ ਪੂਰਨ ਸਹਿਯੋਗ ਨਹੀ ਕੀਤਾ ਜਾਂਦਾ। ਨੈਸ਼ਨਲ ਪ੍ਰਧਾਨ ਹਰਦੇਵ ਸਿੰਘ ਬਠਲਾ ਨੇ ਕਿਹਾ ਕਿ ਅਸੀ ਸ਼ੇਰੇ ਪੰਜਾਬ ਐਨਆਰਆਈ ਕਲੱਬ (ਰਜ਼ਿ) ਦਾ ਗਠਨ ਹੀ ਇਸੇ ਕਰਕੇ ਕੀਤਾ ਹੈ ਕਿ ਐਨਆਰਆਈ ਭਰਾਵਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾ ਦਾ ਸਾਹਮਣਾ ਨਾ ਕਰਨਾ ਪਵੇ। ਐਨਆਰਆਈ ਭਰਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸ਼ੋਰੋ ਪੰਜਾਬ ਐਨਆਰਆਈ ਕਲੱਬ (ਰਜ਼ਿ) ਦੀ ਮੈਂਬਰਸ਼ਿਪ ਲੈਣ। ਹੋਰਾਂ ਤੋਂ ਇਲਾਵਾ ਅਡਵੋਕੇਟ ਰਕੇਸ਼ ਕੁਮਾਰ ਜਰਨਲ ਸਕੱਤਰ, ਅਡਵੋਕੇਟ ਕੁਮਾਰ ਉਤਮ ਸਕੱਤਰ, ਸੁਮਨ ਰਾਜਪੂਤ ਮਹਿਲਾ ਪ੍ਰਧਾਨ ਦਿੱਲੀ, ਸੰਦੀਪ ਕੁਮਾਰ ਪ੍ਰਧਾਨ ਚੰਡੀਗੜ੍ਹ, ਗੀਤਾ ਰਾਣੀ ਪ੍ਰਧਾਨ ਗਾਜ਼ੀਆਬਾਦ, ਰੋਹਿਤ ਡੋਗਰਾ ਕਾਨੂੰਨੀ ਸਲਾਹਕਾਰ, ਅਸ਼ਵਨੀ ਕੁਮਾਰ ਜੋਤੀ ਕਾਨੂੰਨੀ ਸਲਾਹਕਾਰ, ਜਗਜੀਤ ਸਿੰਘ ਡੋਗਰਾ ਮੀਡੀਆ ਇੰਚਾਰਜ, ਟੀ.ਆਰ.ਬਾਲੀ ਕੈਸ਼ੀਅਰ, ਨਵੀਨ ਭਸੀਨ ਪ੍ਰਧਾਨ, ਅਮਰਜੀਤ ਸਿੰਘ ਮੀਤ ਪ੍ਰਧਾਨ ਪੰਜਾਬ, ਗੁੜਗਾਓ। ਜਕੇਸ਼ ਕੁਮਾਰ ਪ੍ਰਧਾਨ ਜਿਲਾ ਜਲੰਧਰ, ਮਨੀਸ਼ ਕੁਮਾਰ (IT Incharge) ਰੋਸ਼ਨ ਲਾਲ ਮੜੀਆ (ਸਲਾਹਕਾਰ) ਦੇਵ ਸੈਣੀ (ਮੈਂਬਰ) ਸੁਮਿਤ ਕੁਮਾਰ (ਮੈਂਬਰ) ਆਦਿ ਮੌਜੂਦ ਸਨ।
Post Views: 85