ਲੁਧਿਆਣਾ , 21(ਪ੍ਰੈਸ ਕੀ ਤਾਕਤ ਬਿਊਰੋ): ਲੁਧਿਆਣਾ ਪੁਲਸ ਨੇ ਗੈਰ ਕਾਨੂੰਨੀ ਤੌਰ ‘ਤੇ ਚੱਲ ਰਹੇ ਇਕ ਅੰਤਰਰਾਸ਼ਟਰੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ‘ਚ 2 ਔਰਤਾਂ ਸਮੇਤ 29 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ‘ਚ 11 ਨਾਗਾਲੈਂਡ, ਦਿੱਲੀ, ਹਿਮਾਚਲ ਅਤੇ ਲੁਧਿਆਣਾ ਦੇ 2 ਲੋਕ ਸ਼ਾਮਲ ਹਨ। ਇਹ ਕਾਲ ਸੈਂਟਰ 3-4 ਮਹੀਨਿਆਂ ਤੋਂ ਲੁਧਿਆਣਾ ‘ਚ ਖੁੱਲਿਆ ਸੀ।
ਗ੍ਰਿਫ਼ਤਾਰ ਕੀਤੇ ਗਏ ਲੋਕ ਵਿਦੇਸ਼ਾਂ ‘ਚ ਬੈਠੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਸਨ। ਲੋਕਾਂ ਨੂੰ ਇੰਟਰਨੈਸ਼ਨਲ ਨੰਬਰ ‘ਤੇ ਫੋਨ ਕਰਦੇ ਅਤੇ ਕਹਿੰਦੇ ਸੀ ਕਿ ਮਲਟੀਨੈਸ਼ਨਲ ਕੰਪਨੀ ਦੇ ਮਾਈਕ੍ਰੋਸਾਫਟ ਮੁਲਾਜ਼ਮ ਗੱਲ ਕਰਦੇ ਹਨ ਅਤੇ ਤਕਨੀਕੀ ਸਮੱਸਿਆ ਠੀਕ ਕਰਨ ਲਈ ਕਹਿੰਦੇ ਸਨ।ਇਸ ਤੋਂ ਬਾਅਦ ਇਹ ਲੋਕਾਂ ਨੂੰ ਝਾਂਸੇ ‘ਚ ਲੈ ਕੇ ਲੱਖਾਂ ਰੁਪਿਆਂ ਦੀ ਠੱਗੀ ਕਰਦੇ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਮਾਸਟਰ ਮਾਈਂਡ ਵਿਦੇਸ਼ ‘ਚ ਹੀ ਹੈ ਅਤੇ ਉਹ ਹੀ ਪੂਰੇ ਨੈੱਟਵਰਕ ਨੂੰ ਚਲਾ ਰਿਹਾ ਸੀ। ਇਸ ਬਾਰੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਟਵੀਟ ਵੀ ਕੀਤਾ ਗਿਆ ਹੈ।