No Result
View All Result
Thursday, March 26, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਚੁਣਾਵੀ ਜੰਗ ਦੀਆਂ ਤਿਆਰੀਆਂ ਦਾ ਦੌਰ

admin by admin
in BREAKING, COVER STORY, INDIA, National
0
ਚੁਣਾਵੀ ਜੰਗ ਦੀਆਂ ਤਿਆਰੀਆਂ ਦਾ ਦੌਰ
0
SHARES
0
VIEWS
Share on FacebookShare on Twitter

ਸਮੇਂ ਸਮੇਂ ’ਤੇ ਭਾਰਤ ਦੇ ਧਰਾਤਲ ਉਪਰ ਕੁਲੀਸ਼ਨ ਰਾਜਨੀਤੀ ਦਾ ਪ੍ਰਭਾਵ ਰਿਹਾ ਹੈ ਪਰ 2014 ਵਿਚ ਭਾਜਪਾ ਨੂੰ ਆਪਣੇ ਬਲਬੁੱਤੇ ਬਹੁਮਤ ਹਾਸਲ ਹੋ ਜਾਣ ਤੋਂ ਬਾਅਦ ਲੋਕਾਂ ਦੇ ਮਨਮਸਤਕ ਤੋਂ ਕੁਲੀਸ਼ਨ ਰਾਜਨੀਤੀ ਦਾ ਪ੍ਰਭਾਵ ਪੇਤਲਾ ਪੈਂਦਾ ਚਲਾ ਗਿਆ ਸੀ। ਭਾਜਪਾ ਨੂੰ ਹੁਣ ਆਪਣੇ ਉਨ੍ਹਾਂ ਸਾਥੀਆਂ ਦੀ ਲੋੜ ਨਹੀਂ ਰਹਿ ਗਈ ਸੀ ਜਿਨ੍ਹਾਂ ਤੋਂ ਲੋੜ ਪੈਣ ’ਤੇ ਕਿਸੇ ਮੌਕੇ ਸਮਝੌਤਾ ਕਰਨ ਜਾਂ ਤੋੜਨ ਦੀ ਤਵੱਕੋ ਕੀਤੀ ਜਾਂਦੀ ਸੀ। ਉਸ ਸਾਲ ਮਈ ਮਹੀਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਜਪਾ ਨੂੰ ਅਸਥਿਰਤਾ ਖਿਲਾਫ਼ ਭਰਵੀਂ ਤਾਕਤ ਮਿਲਣ ਦੇ ਬਾਵਜੂਦ ਉਹ ਆਪਣੀਆਂ ਸਾਥੀ ਪਾਰਟੀਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਉਨ੍ਹਾਂ ਨੂੰ ਆਪਣੀ ਸਰਕਾਰ ਦਾ ਹਿੱਸਾ ਬਣਨ ਦੀ ਆਗਿਆ ਦੇਣਗੇ।ਐੱਨਡੀਏ ਜਿਹੇ ਗੱਠਜੋੜ ਵਿਹਾਰ ਤੇ ਅੰਤਰ-ਨਿਰਭਰਤਾ ਦੀ ਘਾੜਤ ਹੁੰਦੇ ਹਨ ਅਤੇ ਸਮੇਂ ਸਮੇਂ ਤਬਦੀਲ ਹੁੰਦੇ ਰਹਿੰਦੇ ਹਨ। ਜਦੋਂ ਕੁਝ ਆਗੂਆਂ ਨੂੰ ਇਹ ਵਿਸ਼ਵਾਸ ਹੋ ਜਾਂਦਾ ਹੈ ਕਿ ਉਨ੍ਹਾਂ ਦੇ ਸਿਆਸੀ ਹਿੱਤ ਖ਼ਤਰੇ ਵਿਚ ਹਨ ਤਾਂ ਉਹ ਪਾਰਟੀਆਂ ਛੱਡ ਕੇ ਚਲੀਆਂ ਜਾਂਦੀਆਂ ਹਨ; ਕੁਝ ਹੋਰ ਪਾਰਟੀਆਂ ਜਿ਼ਆਦਾ ਲਾਹੇ ਦੀ ਤਲਾਸ਼ ਵਿਚ ਚਲੀਆਂ ਜਾਂਦੀਆਂ ਹਨ। 2014 ਵਿਚ 11 ਪਾਰਟੀਆਂ ਮੋਦੀ ਸਰਕਾਰ ਵਿਚ ਹਿੱਸੇਦਾਰ ਬਣੀਆਂ ਸਨ ਜਦਕਿ ਕੁਝ ਹੋਰ ਪਾਰਟੀਆਂ ਜਿਵੇਂ ਹਰਿਆਣਾ ਜਨਹਿਤ ਕਾਂਗਰਸ ਦਾ ਲੋਕ ਸਭਾ ਚੋਣਾਂ ਵਿਚ ਖਾਤਾ ਨਾ ਖੁੱਲ੍ਹਣ ਕਰ ਕੇ ਸਰਕਾਰ ਵਿਚ ਸ਼ਾਮਲ ਨਾ ਹੋ ਸਕੀਆਂ। 2019 ਵਿਚ ਅਣਵੰਡੀ ਸ਼ਿਵ ਸੈਨਾ, ਸ਼੍ਰੋਮਣੀ ਅਕਾਲੀ ਦਲ ਅਤੇ ਅੰਨਾ ਡੀਐੱਮਕੇ ਮੋਦੀ ਦੇ ਨਾਲ ਸਨ। ਮੋਦੀ ਨਾਲ ਨਿਤੀਸ਼ ਕੁਮਾਰ ਦੀ ਅਣਬਣ ਹੋਣ ਕਰ ਕੇ 2014 ਤੋਂ ਪਹਿਲਾਂ ਐੱਨਡੀਏ ਤੋਂ ਕਿਨਾਰਾਕਸ਼ੀ ਕਰਨ ਵਾਲਾ ਜਨਤਾ ਦਲ (ਯੂ) ਵੀ ਵਾਪਸ ਆ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਧਰਮ ਨਿਰਪੱਖ ਖੇਮੇ ਵਿਚ ਜਾਣ ਅਤੇ ਹਾਸ਼ੀਏ ’ਤੇ ਵਿਚਰਨ ਦੀ ਕੋਈ ਤੁੱਕ ਨਹੀਂ ਬਣਦੀ। ਉਦੋਂ ਤੱਕ ਭਾਜਪਾ ਨੇ ਉੱਤਰ ਪੂਰਬੀ ਖਿੱਤੇ ਵਿਚ ਨਵੇਂ ਭਿਆਲ ਲੱਭ ਲਏ ਸਨ। ਉਸ ਸਾਲ ਹੋਈਆਂ ਚੋਣਾਂ ਵਿਚ ਭਾਜਪਾ ਨੇ ਨਵੀਂ ਉਚਾਣ ਛੋਹੀ ਜਿਸ ਕਰ ਕੇ ਐੱਨਡੀਏ ਅਪ੍ਰਸੰਗਕ ਹੋ ਗਿਆ ਸੀ। ਭਾਜਪਾ ਸੱਤਾ ਦਾ ਧੁਰਾ ਬਣ ਗਈ। ਐੱਨਡੀਏ ਦੀਆਂ ਭਾਈਵਾਲ ਪਾਰਟੀਆਂ ਕੋਲ ਉਹ ਦਮ ਖ਼ਮ ਨਹੀਂ ਬਚਿਆ ਸੀ ਜੋ ਕਦੇ ਵਾਜਪਾਈ ਦੀ ਅਗਵਾਈ ਵਾਲੀ ਕੁਲੀਸ਼ਨ ਸਰਕਾਰ ਵੇਲੇ ਸੀ।ਪਟਨਾ ਦੀ ਕਵਾਇਦ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਬੰਗਲੁਰੂ ਵਿਚ ਕੁਝ ਕਦਮ ਹੋਰ ਪੇਸ਼ਕਦਮੀ ਕੀਤੀ ਹੈ। ਸਭ ਤੋਂ ਅਹਿਮ ਕੰਮ ਇਸ ਕੁਲੀਸ਼ਨ ਦੇ ਨਾਮਕਰਨ ‘INDIA’ (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) ਦੇ ਰੂਪ ਵਿਚ ਹੋਇਆ ਹੈ। ਇਸ ਦੇ ਨਾਮ ’ਚੋਂ ਧਰਮ ਨਿਰਪੱਖਤਾ ਅਤੇ ਸਮਾਜਵਾਦ ਜਿਹੇ ਸ਼ਬਦਾਂ ਦੀ ਅਣਹੋਂਦ ਗੌਰਤਲਬ ਹੈ ਅਤੇ ਇਸ ਦਾ ਮਤਾ ਤਿਆਰ ਕਰਨ ਵੇਲੇ ਹਰ ਇੱਕ ਭਿਆਲ ਦੇ ਸਰੋਕਾਰਾਂ ਨੂੰ ਥਾਂ ਦਿੱਤੀ ਗਈ ਹੈ। ਜੇ ਵਿਰੋਧੀ ਧਿਰ ਨੇ ਭਾਜਪਾ ਦਾ ਭਰੋਸੇਮੰਦ ਬਦਲ ਬਣਨਾ ਹੈ ਤਾਂ ਹੁਣ ਤੋਂ ਲੈ ਕੇ 2024 ਤੱਕ ਇਸ ਨੂੰ ਆਪਣੇ ਕਾਰਜ ਅੰਜਾਮ ਦੇਣੇ ਪੈਣਗੇ। ਜਿੱਥੋਂ ਤੱਕ ਭਾਜਪਾ ਦਾ ਸਵਾਲ ਹੈ, ਇਸ ਦੇ ਸਾਹਮਣੇ ਬੁਨਿਆਦੀ ਸਵਾਲ ਇਹ ਰਹੇਗਾ ਕਿ ਜੇ ਚੋਣ ਪ੍ਰਚਾਰ ਦਾ ਧੁਰਾ ਮੋਦੀ ਨੇ ਹੀ ਬਣਨਾ ਹੈ ਜਿਵੇਂ ਆਸ ਹੈ ਕਿ ਉਹੀ ਬਣਨਗੇ, ਤਾਂ ਫਿਰ ਐੱਨਡੀਏ ਨੂੰ ਸੁਰਜੀਤ ਕਰਨ ਦੀ ਕੀ ਮਜਬੂਰੀ ਹੈ?ਐੱਨਡੀਏ ਦੀ ਮੀਟਿੰਗ ਦਾ ਕੇਂਦਰ ਬਿੰਦੂ ਮੋਦੀ ਹੀ ਬਣੇ ਹੋਏ ਸਨ ਤੇ ਸਾਰੇ ਆਗੂ ਉਨ੍ਹਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਣ ਵਿਚ ਲੱਗੇ ਹੋਏ ਸਨ। ਆਪਣੇ ਲੰਮੇ ਭਾਸ਼ਣ ਵਿਚ ਮੋਦੀ ਨੇ ਉਨ੍ਹਾਂ ਆਗੂਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਿਨ੍ਹਾਂ ਦੀ ਮੀਟਿੰਗ ਕੁਝ ਸਮਾਂ ਪਹਿਲਾਂ ਖਤਮ ਹੋਈ ਸੀ।ਕਾਂਗਰਸ ਦੀਆਂ ਸਹਿਯੋਗੀ ਪਾਰਟੀਆਂ ਜਿਵੇਂ ਡੀਐੱਮਕੇ, ਰਾਸ਼ਟਰੀ ਜਨਤਾ ਦਲ ਅਤੇ ਝਾਰਖੰਡ ਮੁਕਤੀ ਮੋਰਚਾ ਤੋਂ ਇਲਾਵਾ ਊਧਵ ਠਾਕਰੇ ਦੀ ਸ਼ਿਵ ਸੈਨਾ, ਆਮ ਆਦਮੀ ਪਾਰਟੀ, ਜਨਤਾ ਦਲ (ਯੂ), ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਰਾਸ਼ਟਰੀ ਲੋਕ ਦਲ ਆਦਿ ਸ਼ਾਮਲ ਹੋਏ। ਪਟਨਾ ਵਿਚ 23 ਜੂਨ ਦੀ ਪਹਿਲੀ ਇਕੱਤਰਤਾ ਤੋਂ ਬਾਅਦ ਇਸ ਦੀ ਵਿਉਂਤਬੰਦੀ ਕੀਤੀ ਗਈ।

Post Views: 119
Tags: Amit ShahBJPcongressPm ModiRAhul Gandhi
Previous Post

Next Post

ਪੰਜਾਬ ਅਤੇ ਹਰਿਆਣਾ ”ਚ ਮੀਂਹ ਪੈਣ ਮਗਰੋਂ ਹਥਿਨੀਕੁੰਡ ਦੇ ਪਾਣੀ ਦਾ ਪੱਧਰ ਵਧਿਆ

Next Post
ਪੰਜਾਬ ਅਤੇ ਹਰਿਆਣਾ ”ਚ ਮੀਂਹ ਪੈਣ ਮਗਰੋਂ ਹਥਿਨੀਕੁੰਡ ਦੇ ਪਾਣੀ ਦਾ ਪੱਧਰ ਵਧਿਆ

ਪੰਜਾਬ ਅਤੇ ਹਰਿਆਣਾ ''ਚ ਮੀਂਹ ਪੈਣ ਮਗਰੋਂ ਹਥਿਨੀਕੁੰਡ ਦੇ ਪਾਣੀ ਦਾ ਪੱਧਰ ਵਧਿਆ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982